12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਹਲਕਾ ਦੀਨਾਨਗਰ ’ਚ ਗਿਰਦੌਰ ਤੇ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ

ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਮਾਲ ਮਹਿਕਮੇ ਦੇ 6 ਸਰਕਲਾਂ ਵਿਚ ਪਟਵਾਰੀਆਂ ਤੇ ਗਿਰਦੌਰਾਂ ਦੀਆ ਖਾਲੀ ਅਸਾਮੀਆਂ ਨਾਲ ਕਿਸਾਨਾਂ ਤੇ ਆਮ ਜਨਤਾ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਜਦੋਂ ਕਿ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਗੌਰ ਨਹੀਂ ਕਰ ਰਿਹਾ।

Ad Position 21
No active advertisement
ਅਜੀਤ ਡੈਸਕ 12-08-2026
ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਮਾਲ ਮਹਿਕਮੇ ਦੇ 6 ਸਰਕਲਾਂ ਵਿਚ ਪਟਵਾਰੀਆਂ ਤੇ ਗਿਰਦੌਰਾਂ ਦੀਆ ਖਾਲੀ ਅਸਾਮੀਆਂ ਨਾਲ ਕਿਸਾਨਾਂ ਤੇ ਆਮ ਜਨਤਾ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਜਦੋਂ ਕਿ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਗੌਰ ਨਹੀਂ ਕਰ ਰਿਹਾ। ਇਸ ਸਬੰਧੀ ਵੱਖ-ਵੱਖ ਸਰਕਲਾਂ ਵਿਚ ਕੰਮ ਕਰਵਾਉਣ ਆਏ ਕਿਸਾਨਾਂ ਤੇ ਆਮ ਜਨਤਾ ਨੇ ਦੱਸਿਆ ਕਿ ਹਰ ਸਰਕਲ ਵਿਚ ਸਿਰਫ 3 ਪਟਵਾਰੀ ਅਤੇ 3 ਗਰਦੌਰ ਹੀ ਕੰਮ ਕਰ ਰਹੇ ਹਨ ਤੇ ਇਨ੍ਹਾਂ ਕੋਲ ਵਾਧੂ ਕੰਮ ਦਾ ਬੋਝ ਹੋਣ ਕਰਕੇ ਲੋਕਾਂ ਦੇ ਜ਼ਮੀਨੀ ਕੰਮ ਸਮੇਂ ਸਿਰ ਨਹੀਂ ਹੁੰਦੇ। ਜਿਸ ਕਰਕੇ ਉਨ੍ਹਾਂ ਨੂੰ ਕਈ ਕਈ ਦਿਨ ਖੱਜਲ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਟਵਾਰੀ ਮੌਜੂਦਾ ਕੰਮ ਕਰ ਰਹੇ ਹਨ, ਉਨ੍ਹਾਂ ਨੇ ਸੇਵਾ ਮੁਕਤ ਪਟਵਾਰੀ ਕੰਮ ਕਰਨ ਲਈ ਰੱਖੇ ਹੋਏ ਹਨ। ਪਰ ਫਿਰ ਵੀ ਕਿਸਾਨਾਂ ਦੇ ਕੰਮ ਅਧੂਰੇ ਰਹਿ ਜਾਂਦੇ ਹਨ। ਜਦੋਂ ਇਸ ਸਬੰਧੀ ਮਾਲ ਮਹਿਕਮੇ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖਾਲੀ ਅਸਾਮੀਆਂ ਦੀ ਰਿਪੋਰਟ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਖਾਲੀ ਅਸਾਮੀਆਂ ਪਹਿਲ ਦੇ ਆਧਾਰ ’ਤੇ ਭਰੀਆਂ ਜਾਣ, ਜਿਸ ਨਾਲ ਮਾਲ ਮਹਿਕਮੇ ਦਾ ਕੰਮ ਸੁਚਾਰੂ ਰੂਪ ’ਚ ਚੱਲ ਸਕੇ, ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਨਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ‘ਆਪ’ ਦੇ ਰਿਕਾਰਡ ਵਿਕਾਸ ਅੱਗੇ ਵਿਰੋਧੀਆਂ ਦਾ ਝੂਠ ਨਹੀਂ ਟਿਕੇਗਾ-ਚੇਅ. ਬਾਠ ਝੰਗੀ
Ad Position 24