‘ਆਪ’ ਦੇ ਰਿਕਾਰਡ ਵਿਕਾਸ ਅੱਗੇ ਵਿਰੋਧੀਆਂ ਦਾ ਝੂਠ ਨਹੀਂ ਟਿਕੇਗਾ-ਚੇਅ. ਬਾਠ ਝੰਗੀ
ਕਲਾਨੌਰ, 11 ਅਗਸਤ (ਪੁਰੇਵਾਲ)-ਸੂਬੇ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਜਿਸ ਤਰ੍ਹਾਂ ਵੱਡੇ ਵਿਕਾਸੀ ਕਾਰਜ ਕਰਵਾਏ ਹਨ, ਉਸ ਨਾਲ ਸੂਬੇ ਦੇ ਲੋਕਾਂ ਦਾ ‘ਆਪ’ ’ਤੇ ਵਿਸ਼ਵਾਸ਼ ਹੋਰ ਪਰਪੱਕ ਹੋਇਆ ਹੈ ਤੇ ਵਿਰੋਧੀਆਂ ਦਾ ਝੂਠ ‘ਆਪ’ ਦੇ ਰਿਕਾਰਡ ਵਿਕਾਸ ਅੱਗੇ ਟਿਕ ਨਹੀਂ ਸਕੇਗਾ।
ਕਲਾਨੌਰ, 11 ਅਗਸਤ (ਪੁਰੇਵਾਲ)-ਸੂਬੇ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਜਿਸ ਤਰ੍ਹਾਂ ਵੱਡੇ ਵਿਕਾਸੀ ਕਾਰਜ ਕਰਵਾਏ ਹਨ, ਉਸ ਨਾਲ ਸੂਬੇ ਦੇ ਲੋਕਾਂ ਦਾ ‘ਆਪ’ ’ਤੇ ਵਿਸ਼ਵਾਸ਼ ਹੋਰ ਪਰਪੱਕ ਹੋਇਆ ਹੈ ਤੇ ਵਿਰੋਧੀਆਂ ਦਾ ਝੂਠ ‘ਆਪ’ ਦੇ ਰਿਕਾਰਡ ਵਿਕਾਸ ਅੱਗੇ ਟਿਕ ਨਹੀਂ ਸਕੇਗਾ। ਇਸ ਸਬੰਧੀ ਪਿੰਡਾਂ ’ਚ ਵਰਕਰ ਮੀਟਿੰਗਾਂ ਕਰਨ ਉਪਰੰਤ ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਰਣਜੇਤ ਸਿੰਘ ਬਾਠ ਝੰਗੀ ਨੇ ਕਿਹਾ ਕਿ ਸੂਬੇ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਊਣ ਲਈ ‘ਆਪ’ ਵਲੋਂ ਜਿੰਨਾ ਨਿਸਵਾਰਥ ਕਾਰਜ ਕੀਤਾ ਹੈ, ਉਹ ਲੋਕਾਂ ਸਾਹਮਣੇ ਚਿੱਟੇ ਦਿਨ ਦੀ ਤਰ੍ਹਾਂ ਹੈ ਅਤੇ ਵਿਰੋਧੀਆਂ ਦੇ ਬੇਬੁਨਿਆਦ ਕੂੜ ਪ੍ਰਚਾਰ ਤੋਂ ਵੀ ਲੋਕਾਂ ਨੇ ਹੁਣ ਮੂੰਹ ਮੋੜ ਲਿਆ ਹੈ ਤੇ ਸੂਬੇ ਭਰ ’ਚ ਲੋਕ ਇਸ ਕਰ ਕੇ ਆਮ ਆਦਮੀ ਪਾਰਟੀ ਦੇ ਬੇੜੇ ’ਚ ਚੜ੍ਹ ਰਹੇ ਹਨ ਕਿ ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ’ਚ ‘ਆਪ’ ਪਾਰਟੀ ਦੀ ਅਗਵਾਈ ’ਚ ਦੁਬਾਰਾ ਪੰਜਾਬ ’ਚ ਸਰਕਾਰ ਬਣਨ ਜਾ ਰਹੀ ਹੈ।