13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜ ਨੇੜਿਓਂ ਸ਼ਰਾਬ ਦਾ ਠੇਕਾ ਬੰਦ ਕਰਵਾਇਆ ਜਾਵੇ- ਕੰਵਲਜੀਤ ਫੱਤੂਪੁਰ ਸਰਪੰਚ ਕੰਵਲਜੀਤ ਸਿੰਘ ਫੱਤੂਪੁਰ ਭੋਗ ’ਤੇ ਵਿਸ਼ੇਸ਼:- ਮਲਵਿੰਦਰ ਕੌਰ ਅਗਵਾਨ

ਡੇਰਾ ਬਾਬਾ ਨਾਨਕ-ਮਿੱਠ ਬੋਲੜੇ ਤੇ ਹਸਮੁੱਖ ਸੁਭਾਅ ਦੇ ਮਾਲਕ ਸਰਦਾਰਨੀ ਮਲਵਿੰਦਰ ਕੌਰ ਅਗਵਾਨ ਦਾ ਜਨਮ 1 ਮਈ 1950 ਨੂੰ ਲਾਭ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਕਾਜੀਪੁਰ ਤਹਿਸੀਲ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ ਮੁੱਢਲੀ ਸਿੱਖਿਆ ਸਰਕਾਰੀ ਮਿਡਲ ਸਕੂਲ ਕਾਜੀਪੁਰ ਤੋਂ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 13-08-2026
ਡੇਰਾ ਬਾਬਾ ਨਾਨਕ-ਮਿੱਠ ਬੋਲੜੇ ਤੇ ਹਸਮੁੱਖ ਸੁਭਾਅ ਦੇ ਮਾਲਕ ਸਰਦਾਰਨੀ ਮਲਵਿੰਦਰ ਕੌਰ ਅਗਵਾਨ ਦਾ ਜਨਮ 1 ਮਈ 1950 ਨੂੰ ਲਾਭ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਕਾਜੀਪੁਰ ਤਹਿਸੀਲ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ ਮੁੱਢਲੀ ਸਿੱਖਿਆ ਸਰਕਾਰੀ ਮਿਡਲ ਸਕੂਲ ਕਾਜੀਪੁਰ ਤੋਂ ਪ੍ਰਾਪਤ ਕੀਤੀ। ਬਚਪਨ ਤੋਂ ਹੀ ਉਹ ਗੁਰੂ ਘਰ ਨਾਲ ਅਥਾਹ ਪਿਆਰ ਤੇ ਗੁਰਬਾਣੀ ’ਤੇ ਵਿਸ਼ਵਾਸ ਰੱਖਦੇ ਸਨ। 7 ਫਰਵਰੀ 1971 ਨੂੰ ਮਲਵਿੰਦਰ ਕੌਰ ਦਾ ਵਿਆਹ ਇਲਾਕੇ ਦੇ ਨਾਮਵਰ ਕਿਸਾਨ ਅਤਰ ਸਿੰਘ ਦੇ ਹੋਣਹਾਰ ਸਪੁੱਤਰ ਚੇਅਰਮੈਨ ਕੁਲਵੰਤ ਸਿੰਘ ਅਗਵਾਨ ਨਾਲ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਵਿਖੇ ਹੋਇਆ। ਉਨ੍ਹਾਂ ਦੇ ਘਰ 2 ਸਪੁੱਤਰਾਂ ਨੌਜਵਾਨ ਆਗੂ ਤੇ ਸਾਬਕਾ ਸਰਪੰਚ ਨਿਰਮਲ ਸਿੰਘ ਤੇ ਅਗਾਂਹਵਧੂ ਕਿਸਾਨ ਹਰਵੰਤ ਸਿੰਘ ਤੇ ਇਕ ਧੀ ਰਜਵੰਤ ਕੌਰ ਨੇ ਜਨਮ ਲਿਆ। ਊਨ੍ਹਾਂ ਨੇ ਜਿੱਥੇ ਆਪਣੇ ਪਰਿਵਾਰ ਦਾ ਵਧੀਆ ਪਾਲਣ-ਪੋਸ਼ਣ ਕੀਤਾ, ਉਥੇ ਹੀ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਹਾਸਲ ਕਰਵਾ ਕੇ ਆਪੋ-ਆਪਣੇ ਕਿੱਤੇ ਵਿਚ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਸਰਦਾਰਨੀ ਮਲਵਿੰਦਰ ਕੌਰ ਦੇ ਵਧੀਆ ਸਾਥ ਤੇ ਸਹਿਯੋਗ ਸਦਕਾ ਜਿੱਥੇ ਚੇਅਰਮੈਨ ਕੁਲਵੰਤ ਸਿੰਘ ਅਗਵਾਨ ਇਕ ਵਧੀਆ ਸਿਆਸੀ ਆਗੂ ਵਜੋਂ ਉਭਰ ਕੇ ਹਲਕੇ ਅੰਦਰ ਲੋਕਾਂ ਦਾ ਪਿਆਰ ਕਬੂਲਦਿਆਂ ਸੇਵਾ ਕਰ ਰਹੇ ਹਨ, ਉਥੇ ਹੀ ਉਨ੍ਹਾਂ ਦੇ ਹੋਣਹਾਰ ਸਪੁੱਤਰ ਨਿਰਮਲ ਸਿੰਘ ਅਗਵਾਨ ਜਿੱਥੇ ਪਿੰਡ ਦੇ ਇਕ ਜ਼ਿੰਮੇਵਾਰ ਸਰਪੰਚ ਵਜੋਂ ਸੇਵਾ ਨਿਭਾਅ ਚੁੱਕੇ ਹਨ, ਉਥੇ ਹੀ ਇਕ ਨੌਜਵਾਨ ਆਗੂ ਵਜੋਂ ਵੀ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਹਲਕੇ ਦੇ ਲੋਕਾਂ ਦੀ ਸੇਵਾ ਨਿਭਾਅ ਰਹੇ ਹਨ। ਮਾਤਾ ਮਲਵਿੰਦਰ ਕੌਰ ਦੇ ਪੋਤਰੇ ਐਡਵੋਕੇਟ ਅਜੇਪਾਲ ਸਿੰਘ ਇਕ ਨਾਮਵਰ ਕਾਨੂੰਨੀ ਮਾਹਿਰ ਦੇ ਤੌਰ ’ਤੇ ਜਿੱਥੇ ਇਲਾਕੇ ਦੇ ਲੋਕਾਂ ਵਿਚ ਵਿਚਰ ਰਹੇ ਹਨ, ਉਥੇ ਹੀ ਪੋਤਰੇ ਜੈਪਾਲ ਸਿੰਘ ਤੇ ਉਦੇਪਾਲ ਸਿੰਘ ਆਪਣੇ ਵੱਡਿਆਂ ਦੇ ਪੂਰਨਿਆਂ ’ਤੇ ਚੱਲਦਿਆਂ ਕਿਸੇ ਚੰਗੇ ਮੁਕਾਮ ’ਤੇ ਪਹੁੰਚਣ ਲਈ ਉੱਚ ਵਿਦਿਆ ਹਾਸਲ ਕਰ ਰਹੇ ਹਨ। ਪੋਤਰੀ ਐੱਨ.ਆਰ.ਆਈ. ਜਸ਼ਨਦੀਪ ਕੌਰ ਤੇ ਜਵਾਈ ਹਰਜੀ ਸਿੰਘ ਧਾਲੀਵਾਲ ਜੋ ਯੂ.ਐੱਸ.ਏ. ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਬੈਠੇ ਹਨ। ਉਨ੍ਹਾਂ ਦੀ ਦੋਹਤੀ ਐਡਵੋਕੇਟ ਸਹਿਜਪ੍ਰੀਤ ਕੌਰ ਤੇ ਦਮਾਦ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਵੀ ਮਾਣਯੋਗ ਹਾਈਕੋਰਟ ਵਿਖੇ ਆਪਣੀ ਵਧੀਆ ਸੇਵਾਵਾਂ ਨਿਭਾਅ ਰਹੇ ਹਨ। ਮਾਤਾ ਮਲਵਿੰਦਰ ਕੌਰ ਬੀਤੀ 4 ਅਗਸਤ ਨੂੰ ਪ੍ਰਮਾਤਮਾ ਵਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਚਾਨਕ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਅੱਜ 13 ਅਗਸਤ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਅਗਵਾਨ ਵਿਖੇ ਹੋਵੇਗਾ, ਜਿੱਥੇ ਵੱਖ-ਵੱਖ ਸਿਆਸੀ ਧਾਰਮਿਕ ਤੇ ਸਮਾਜ ਸੇਵੀ ਆਗੂਆਂ ਵਲੋਂ ਸਰਦਾਰਨੀ ਮਲਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। - ਹੀਰਾ ਸਿੰਘ ਮਾਂਗਟ
Ad Position 22
No active advertisement
ਪਿਛਲੀ ਖ਼ਬਰ ਸੰਘਰਸ਼ੀ ਕਿਸਾਨ ਆਗੂ ਬਖਸ਼ੀਸ਼ ਸਿੰਘ ਟਰੈਕਟਰਾਂ ਵਾਲਿਆਂ ਨੂੰ ਲਾਲ ਝੰਡੇ ਦੀ ਸਲਾਮੀ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਟੈਗੋਰ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ। ਟੈਗੋਰ ਕਾਲਜ ਦਾ ਬੀ.ਐਡ ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24