13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੰਘਰਸ਼ੀ ਕਿਸਾਨ ਆਗੂ ਬਖਸ਼ੀਸ਼ ਸਿੰਘ ਟਰੈਕਟਰਾਂ ਵਾਲਿਆਂ ਨੂੰ ਲਾਲ ਝੰਡੇ ਦੀ ਸਲਾਮੀ ਨਾਲ ਅੰਤਿਮ ਵਿਦਾਇਗੀ

ਕਲਾਨੌਰ, 12 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਪਿਛਲੇ ਲੰਮੇਂ ਸਮੇਂ ਤੋਂ ਟਰੈਟਕਰ ਵਰਕਸ਼ਾਪ ਦੇ ਕਾਰੋਬਾਰੀ ਤੇ ਅਗਾਂਹਵਧੂ ਸੰਘਰਸ਼ੀ ਕਿਸਾਨ ਬਖਸ਼ੀਸ਼ ਸਿੰਘ ਪਵਾਰ ਟਰੈਕਟਰਾਂ ਵਾਲਿਆਂ ਦਾ ਦਿਹਾਂਤ ਹੋਣ ’ਤੇ ਉਨ੍ਹਾਂ ਦੀ ਅੰਤਿਮ ਯਾਤਰਾ ’ਚ ਪਰਿਵਾਰ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਥਾਵਾਂ ਤੋਂ ਸੰਘਰਸ਼ੀ ਕਿਸਾਨ ਪਹੁੰਚੇ। ਇਸ ਦੌਰਾਨ ਬਖਸ਼ੀਸ਼ ਸਿੰਘ ਪਵਾਰ ਦੀ ਮ੍ਰਿਤਕ ਦੇਹ ’ਤੇ ਲਾਲ ਝੰਡਾ ਪਾ ਕੇ ਸਲਾਮੀ ਦਿੱਤੀ ਗਈ ਤੇ ਬਖਸ਼ੀਸ਼ ਸਿੰਘ ਪਵਾਰ ਅਮਰ ਰਹੇ ਦੇ ਨਾਅਰੇ ਲਗਾ ਕੇ ਸਾਥੀ ਨੂੰ ਵਿਦਾਇਗੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 13-08-2026
ਕਲਾਨੌਰ, 12 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਪਿਛਲੇ ਲੰਮੇਂ ਸਮੇਂ ਤੋਂ ਟਰੈਟਕਰ ਵਰਕਸ਼ਾਪ ਦੇ ਕਾਰੋਬਾਰੀ ਤੇ ਅਗਾਂਹਵਧੂ ਸੰਘਰਸ਼ੀ ਕਿਸਾਨ ਬਖਸ਼ੀਸ਼ ਸਿੰਘ ਪਵਾਰ ਟਰੈਕਟਰਾਂ ਵਾਲਿਆਂ ਦਾ ਦਿਹਾਂਤ ਹੋਣ ’ਤੇ ਉਨ੍ਹਾਂ ਦੀ ਅੰਤਿਮ ਯਾਤਰਾ ’ਚ ਪਰਿਵਾਰ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਥਾਵਾਂ ਤੋਂ ਸੰਘਰਸ਼ੀ ਕਿਸਾਨ ਪਹੁੰਚੇ। ਇਸ ਦੌਰਾਨ ਬਖਸ਼ੀਸ਼ ਸਿੰਘ ਪਵਾਰ ਦੀ ਮ੍ਰਿਤਕ ਦੇਹ ’ਤੇ ਲਾਲ ਝੰਡਾ ਪਾ ਕੇ ਸਲਾਮੀ ਦਿੱਤੀ ਗਈ ਤੇ ਬਖਸ਼ੀਸ਼ ਸਿੰਘ ਪਵਾਰ ਅਮਰ ਰਹੇ ਦੇ ਨਾਅਰੇ ਲਗਾ ਕੇ ਸਾਥੀ ਨੂੰ ਵਿਦਾਇਗੀ ਦਿੱਤੀ ਗਈ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਹਰਜੀਤ ਸਿੰਘ ਕਾਹਲੋਂ, ਰੌਸ਼ਨ ਲਾਲ ਜੋਸ਼ੀ, ਸਤਨਾਮ ਸਿੰਘ ਬੁਲਾਰੀਆ, ਗੁਰਿੰਦਰ ਸਿੰਘ ਸੋਨੂੰ, ਬਲਰਾਜ ਸਿੰਘ ਬਿਸ਼ਨਕੋਟ ਆਦਿ ਨੇ ਕਿਹਾ ਕਿ ਬਖ਼ਸੀਸ਼ ਸਿੰਘ ਹਰੇਕ ਕਿਸਾਨੀ ਸੰਘਰਸ਼ ’ਚ ਅਗਾਂਹ ਹੋ ਕੇ ਸ਼ਮੂਲੀਅਤ ਕਰਦੇ ਸਨ। ਪਹੁੰਚੇ ਆਗੂਆਂ ਵਲੋਂ ਲੱਕੀ ਪਵਾਰ ਤੇ ਐਮੀ ਪਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ’ਤੇ ਸੁਖਮੀਤ ਸਿੰਘ ਪਵਾਰ, ਜਗਦੀਸ਼ ਸਿੰਘ ਪਵਾਰ, ਮਨਜੀਤ ਸਿੰਘ ਪਵਾਰ, ਹਰਦੀਪ ਸਿੰਘ ਪਵਾਰ, ਦਰਸ਼ਨ ਸਿੰਘ ਪੁਰੇਵਾਲ, ਪਰਮਿੰਦਰਜੀਤ ਸਿੰਘ ਗੁਰਾਇਆ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਗੁਰਾਇਆ, ਸੁਖਜਿੰਦਰ ਸਿੰਘ ਬਿੱਟੂ ਮੌੜ, ਕਾਮਰੇਡ ਰੂਪ ਸਿੰਘ ਧੰਜਲ, ਪਰਮਪ੍ਰੀਤ ਸਿੰਘ ਧੰਜਲ, ਮਹਿਕਪ੍ਰੀਤ ਸਿੰਘ ਬਾਜਵਾ, ਰਮੇਸ਼ ਕੁਮਾਰ, ਅਮਰਜੀਤ ਸਿੰਘ, ਗੁਰਭੇਜ ਸਿੰਘ ਪਵਾਰ, ਰਿੰਕੂ ਪਵਾਰ ਆਦਿ ਵਲੋਂ ਸੰਘਰਸ਼ੀ ਆਗੂ ਪਵਾਰ ਦੀ ਅੰਤਿਮ ਯਾਤਰਾ ’ਚ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਔਰਤ ਦੇ ਕੰਨਾਂ ਤੋਂ ਵਾਲੀ ਖੋਹਣ ਵਾਲੇ ਪਤੀ-ਪਤਨੀ ਨੂੰ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜ ਨੇੜਿਓਂ ਸ਼ਰਾਬ ਦਾ ਠੇਕਾ ਬੰਦ ਕਰਵਾਇਆ ਜਾਵੇ- ਕੰਵਲਜੀਤ ਫੱਤੂਪੁਰ ਸਰਪੰਚ ਕੰਵਲਜੀਤ...
Ad Position 24