26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਭਲਕੇ

ਗੁਰਦਾਸਪੁਰ, 25 ਅਗਸਤ (ਪੰਕਜ ਸ਼ਰਮਾ)-ਸਾਂਝੀ ਤਾਲਮੇਲ ਕਮੇਟੀ (ਪੰਜਾਬ ਮੁਲਾਜ਼ਮ ਤੇ ਪੈਨਸਨਰਜ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ) ਦੇ ਫੈਸਲੇ ਅਨੁਸਾਰ 27 ਅਗਸਤ ਨੂੰ ਸਾਰੇ ਸਰਕਾਰੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਜ਼ਿਲਾ ਹੈੱਡ ਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸਾਂਝਾ ਫਰੰਟ ਦੇ ਆਗੂ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਨੇ ਸਪੱਸਟ ਕੀਤਾ ਕਿ 27 ਅਗਸਤ ਨੂੰ ਸਿਰਫ ਸਰਕਾਰੀ ਕੰਮਕਾਜ ਠੱਪ ਰੱਖੇ ਜਾਣਗੇ ਤੇ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 26-08-2026
ਗੁਰਦਾਸਪੁਰ, 25 ਅਗਸਤ (ਪੰਕਜ ਸ਼ਰਮਾ)-ਸਾਂਝੀ ਤਾਲਮੇਲ ਕਮੇਟੀ (ਪੰਜਾਬ ਮੁਲਾਜ਼ਮ ਤੇ ਪੈਨਸਨਰਜ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ) ਦੇ ਫੈਸਲੇ ਅਨੁਸਾਰ 27 ਅਗਸਤ ਨੂੰ ਸਾਰੇ ਸਰਕਾਰੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਜ਼ਿਲਾ ਹੈੱਡ ਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸਾਂਝਾ ਫਰੰਟ ਦੇ ਆਗੂ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਨੇ ਸਪੱਸਟ ਕੀਤਾ ਕਿ 27 ਅਗਸਤ ਨੂੰ ਸਿਰਫ ਸਰਕਾਰੀ ਕੰਮਕਾਜ ਠੱਪ ਰੱਖੇ ਜਾਣਗੇ ਤੇ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਜਦਕਿ ਸ਼ਹਿਰਾਂ ਦੇ ਬਜ਼ਾਰ ਰੋਜਾਨਾਂ ਦੀ ਤਰ੍ਹਾਂ ਖੁੱਲੇ ਰਹਿਣਗੇ ਤੇ ਆਵਾਜਾਈ ਵੀ ਬਹਾਲ ਰਹੇਗੀ। ਉਨਾਂ ਦੱਸਿਆ ਕਿ ਮੰਚ ਦੀਆਂ ਮੁੱਖ ਮੰਗਾਂ ਜਿਵੇਂ 1-1-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਐੱਨ.ਪੀ.ਐੱਸ ਰੱਦ ਕਰਕੇ 1972 ਦੇ ਨਿਯਮ ਤਹਿਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੰਜਾਬ ਦੇ ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਲੋਕਲ ਬਾਡੀਜ ਤੇ ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਵੀ ਇਸ ਦੇ ਘੇਰੇ ਵਿਚ ਲਿਆਂਦਾ ਜਾਵੇ, 15-1-2015 ਅਤੇ 17-7-2020 ਦੇ ਪੱਤਰ ਰੱਦ ਕਰਨ, ਡੀ.ਏ 18 ਫੀਸਦੀ ਜਾਰੀ ਕੀਤਾ ਜਾਵੇ, 37 ਕਿਸਮਾਂ ਦੇ ਬੰਦ ਕੀਤੇ ਭੱਤੇ, ਛੇਵੇਂ ਤਨਖਾਹ ਕਮਿਸ਼ਨ ਦੇ ਸਕੇਲਾਂ ਵਿਚ ਮੁੜ ਬਹਾਲ ਕੀਤੇ ਜਾਣ, ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਦੇ ਗੁਣਾਂਕ ਨਾਲ ਕੀਤੀ ਜਾਵੇ, 4-9-14 ਸਾਲਾ ਏ.ਸੀ.ਪੀ ਸਕੀਮ ਮੁੜ ਬਹਾਲ ਕੀਤੀ ਜਾਵੇ, ਪਰਖਕਾਲ ਦਾ ਸਮਾਂ 2 ਸਾਲ ਕੀਤਾ ਜਾਵੇ, ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਕੱਟਿਆ ਜਾ ਰਿਹਾ 200 ਰੁਪਏ ਪ੍ਰਤੀ ਮਹੀਨਾ ਜਜੀਆ ਟੈਕਸ ਬੰਦ ਕੀਤਾ ਜਾਵੇ, ਗ੍ਰੈਚੁਟੀ 20 ਲੱਖ ਤੋਂ ਵਧਾ ਕੇ 25 ਲੱਖ ਰੁਪਏ ਕੀਤੀ ਜਾਵੇ। ਪ੍ਰਧਾਨ ਅਸ਼ਵਨੀ ਫੱਜੂਪੁਰ ਨੇ ਸਮੂਹ ਮੁਲਾਜ਼ਮਾਂ ਤੇ ਪੈਨਸ਼ ਨਰਾਂ ਨੂੰ 27 ਅਗਸਤ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਅੱਗੇ ਕੀਤੀ ਜਾ ਰਹੀ ਰੋਸ ਰੈਲੀ ’ਚ ਸਮੇਂ ਸਿਰ ਸਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹਰਪ੍ਰੀਤ ਪਰਮਾਰ, ਪ੍ਰਭਜੋਤ ਸਿੰਘ ਦੂਲਾਨੰਗਲ, ਰਛਪਾਲ ਉਦੋਕੇ, ਸੁਖਦੀਪ ਜੋਲੀ, ਨਿਸ਼ਾਨ ਖਾਨਪੁਰ, ਗੁਰਵਿੰਦਰ ਸੈਣੀ, ਸਤਬੀਰ ਕਾਹਲੋਂ, ਗੁਰਮਿੰਦਰ ਸਿੰਘ ਧਾਲੀਵਾਲ ਆਦਿ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ਼ਮਸ਼ੇਰ ਸਿੰਘ ਲਹਿਰੀ ਬਾਬਾ ਰਛਪਾਲ ਸਿੰਘ ਪ੍ਰਮੇਸ਼ਨਗਰ ਵਾਲਿਆਂ ਦੇ ਗ੍ਰਹਿ ਪਹੁੰਚੇ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਗੁਰਦਾਸਪੁਰ ਦੀ ਮੀਟਿੰਗ
Ad Position 24