26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਇਆ ਜਾਂਦਾ ਨਗਰ ਕੀਰਤਨ 2 ਰੋਜ਼ਾ ਕਰਨ ’ਤੇ ਸੰਗਤਾਂ ’ਚ ਭਾਰੀ ਉਤਸ਼ਾਹ਼

ਅੱਚਲ ਸਾਹਿਬ, 25 ਅਗਸਤ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਏ ਜਾਂਦੇ ਨਗਰ ਕੀਰਤਨ ਦਾ ਸਮਾਂ 2 ਰੋਜ਼ਾ ਕਰਨ ’ਤੇ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਐੱਨ.

Ad Position 21
No active advertisement
ਐੱਨ.ਆਰ.ਆਈ. ਵੀਰ ਤੇ ਇਲਾਕੇ ਦੀਆਂ ਸ਼ਖ਼ਸੀਅਤਾਂ। 26-08-2026
ਅੱਚਲ ਸਾਹਿਬ, 25 ਅਗਸਤ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਏ ਜਾਂਦੇ ਨਗਰ ਕੀਰਤਨ ਦਾ ਸਮਾਂ 2 ਰੋਜ਼ਾ ਕਰਨ ’ਤੇ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਐੱਨ.ਆਰ.ਆਈ. ਗੱਜਣ ਸਿੰਘ ਗ੍ਰੀਸ ਸਰਪ੍ਰਸਤ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਭੰਬੋਈ, ਬਬਨਪ੍ਰੀਤ ਸਿੰਘ ਯੂ.ਕੇ. ਚੌਧਰੀਵਾਲ, ਮਾ. ਅਜਮੇਹਰਪਾਲ ਚਾਹਲ ਕੈਨੇਡਾ, ਗੁਰਮੇਹਰ ਸਿੰਘ ਰੰਗੜ ਨੰਗਲ ਕੈਨੇਡਾ, ਜਗਮੋਹਨ ਸਿੰਘ ਅਚਲੇਸ਼ਵਰ ਮੋਟਰ, ਕਰਨਲ ਅਮਰਬੀਰ ਸਿੰਘ ਚਾਹਲ, ਅੰਮ੍ਰਿਤਪਾਲ ਸਿੰਘ ਰੰਗੜ ਨੰਗਲ, ਅਨਵਰਜੀਤ ਸਿੰਘ ਰੰਗੜ ਨੰਗਲ, ਰਣਜੀਤ ਸਿੰਘ ਰਾਣਾ ਚਾਹਲ ਕੈਨੇਡਾ, ਮਾ. ਸੁਖਵਿੰਦਰ ਸਿੰਘ ਪੱਡਾ ਵੈਰੋਨੰਗਲ ਕੈਨੇਡਾ, ਸਮਾਜ ਸੇਵੀ ਬਲਦੀਪ ਸਿੰਘ ਚਾਹਲ ਦੁਬਈ, ਸਾਹਿਬਜੀਤ ਸਿੰਘ ਰੰਗੜ ਨੰਗਲ, ਐਡਵੋਕੇਟ ਪ੍ਰਵੇਜ਼ਇੰਦਰ ਸਿੰਘ, ਮਾ. ਨਰਿੰਦਰ ਸਿੰਘ ਬਾਠ, ਮਾ. ਹਰਪ੍ਰੀਤ ਸਿੰਘ ਪਰਮਾਰ, ਸਰਪੰਚ ਬਲਰਾਜ ਸਿੰਘ ਬੱਲਾ, ਸਮਾਜ ਸੇਵੀ ਸੁਖਵਿੰਦਰ ਸਿੰਘ ਅੰਮੋਨੰਗਲ ਆਦਿ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੋਂ ਇਕ ਦਿਨ ਪਹਿਲਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਇਆ ਜਾਂਦਾ ਸੀ, ਰਸਤੇ ’ਚ ਜ਼ਿਆਦਾ ਪੜ੍ਹਾਅ ਹੋਣ ਕਾਰਨ ਨਗਰ ਕੀਰਤਨ ਬਹੁਤ ਲੇਟ ਹੋ ਜਾਂਦਾ ਰਿਹਾ ਹੈ। ਨਗਰ ਕੀਰਤਨ ਦੀ ਉਡੀਕ ਕਰਦੀਆਂ ਸੰਗਤਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ। ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਆ ਰਿਹਾ ਹੈ ਤੇ ਇਸ ਸਬੰਧੀ ਬਟਾਲਾ ਸ਼ਹਿਰ ਵਿਚ ਵੀ ਮਹਾਨ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਉਤਸ਼ਾਹ ਨੂੰ ਦੇਖਦਿਆਂ ਹੋਇਆਂ ਫ਼ੈਸਲਾ ਲਿਆ ਹੈ ਕਿ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਮਹਾਨ ਨਗਰ ਕੀਰਤਨ 16 ਸਤੰਬਰ ਨੂੰ ਸਜਾਇਆ ਜਾਵੇਗਾ ਤੇ ਰਾਤ ਨੂੰ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਰਾਮ ਕਰਨਗੀਆਂ ਤੇ 17 ਸਤੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਬਟਾਲਾ ਨੂੰ ਆਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੋ ਫੈਸਲਾ ਲਿਆ ਗਿਆ ਹੈ ਬਹੁਤ ਹੀ ਸ਼ਾਲਾਘਾਯੋਗ ਕਦਮ ਹੈ, ਇਸ ਨਾਲ ਰਸਤੇ ਦੀਆਂ ਸੰਗਤਾਂ ਸਮੇਂ ਸਿਰ ਨਗਰ ਕੀਰਤਨ ਦੇ ਦਰਸ਼ਨ ਵੀ ਕਰ ਲੈਣਗੀਆਂ ਤੇ ਨਗਰ ਕੀਰਤਨ ਵੀ ਸਮੇਂ ਸਿਰ ਬਟਾਲਾ ਪਹੁੰਚ ਜਾਵੇਗਾ। ਇਸ ਮੌਕੇ ਇਲਾਕੇ ਦੇ ਮੋਹਤਬਰਾਂ ਵਲੋਂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਤੇ ਗੁਰਨਾਮ ਸਿੰਘ ਜੱਸਲ ਸਮੇਤ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼੍ਰੀ ਗੁਰੂ ਹਰਕ੍ਰਿਸ਼ਨ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਬੰਦੀ ਸਿੰਘਾਂ ਨਾਲ ਵਿਤਕਰਾ ਕਰਨਾ ਬੰਦ ਕਰੇ ਕੇਂਦਰ ਸਰਕਾਰ-ਦੇਸਰਾਜ ਸਿੰਘ ਧੁੱਗਾ
Ad Position 24