30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

31 ਅਗਸਤ ਨੂੰ ਪੂਰੇ ਪੰਜਾਬ ਦੇ ਡੀ.ਸੀ ਦਫਤਰਾਂ ਅੱਗੇ ਲੱਗਣਗੇ ਇਕ ਰੋਜਾ ਵੱਡੇ ਧਰਨੇ

ਗੁਰਦਾਸਪੁਰ, 29 ਅਗਸਤ (ਚੱਕਰਾਜਾ)-ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵਲੋਂ ਪਿੰਡ ਅੱਲੜ੍ਹਪਿੰਡੀ, ਆਦੀ, ਆਲੀਨੰਗਲ, ਡੁਗਰੀ, ਨਡਾਲਾ, ਨੰਗਲ ਡਾਲਾ, ਦੋਰਾਂਗਲਾ, ਬਾਊਪੁਰ ਅਫਗਾਨਾ ਅਤੇ ਨੂਰਪੁਰ ਆਦਿ ਪਿੰਡਾਂ ਵਿਚ ਜਥੇ ਦੇ ਰੂਪ ਵਿਚ ਕਿਸਾਨ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਨਿਰਮਲ ਸਿੰਘ ਆਦੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 30-08-2026
ਗੁਰਦਾਸਪੁਰ, 29 ਅਗਸਤ (ਚੱਕਰਾਜਾ)-ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵਲੋਂ ਪਿੰਡ ਅੱਲੜ੍ਹਪਿੰਡੀ, ਆਦੀ, ਆਲੀਨੰਗਲ, ਡੁਗਰੀ, ਨਡਾਲਾ, ਨੰਗਲ ਡਾਲਾ, ਦੋਰਾਂਗਲਾ, ਬਾਊਪੁਰ ਅਫਗਾਨਾ ਅਤੇ ਨੂਰਪੁਰ ਆਦਿ ਪਿੰਡਾਂ ਵਿਚ ਜਥੇ ਦੇ ਰੂਪ ਵਿਚ ਕਿਸਾਨ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਨਿਰਮਲ ਸਿੰਘ ਆਦੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਆਉਣ ਵਾਲੇ ਸੰਘਰਸ਼ਾਂ ਬਾਰੇ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਪੂਰੇ ਪੰਜਾਬ ਅੰਦਰ ਡੀ.ਸੀ ਦਫਤਰਾਂ ਅੱਗੇ ਵੱਡੇ ਧਰਨੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸੁਣਵਾਈ ਨਾ ਕੀਤੀ ਤਾਂ 14 ਸਤੰਬਰ ਨੂੰ ਮੌਜੂਦਾ ਮੰਤਰੀਆਂ ਦੇ ਘਰਾਂ ਦੇ ਪੰਜ ਰੋਜ਼ਾ ਘਿਰਾਓ ਕੀਤੇ ਜਾਣਗੇ ਅਤੇ ਫਿਰ ਵੀ ਸਰਕਾਰ ਨੇ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਖਜਾਨਚੀ ਨੇ ਕਿਹਾ ਕਿ ਜੋਨ ਤੇਜਾ ਸਿੰਘ ਸੁਤੰਤਰ ਤੋਂ ਵੱਡੇ ਜਥੇ ਟਰੈਕਟਰ ਟਰਾਲੀਆਂ ਲੈ ਕੇ 31 ਅਗਸਤ ਨੂੰ ਡੀ,ਸੀ ਦਫਤਰ ਗੁਰਦਾਸਪੁਰ ਪਹੁੰਚਣਗੇ ਅਤੇ 14 ਸਤੰਬਰ ਨੂੰ ਮੰਤਰੀਆਂ ਦੇ ਘਰਾਂ ਦੇ ਘਿਰਾਓ ਵਾਸਤੇ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੁਖਦੇਵ ਸਿੰਘ ਅੱਲੜਪਿੰਡੀ, ਕਰਨੈਲ ਸਿੰਘ ਮੱਲ੍ਹੀ, ਖਜਾਨ ਸਿੰਘ ਆਲੀਨੰਗਲ, ਲਖਵਿੰਦਰ ਸਿੰਘ ਨੰਗਲ ਡਾਲਾ, ਸ਼ਹਿਰਾਂਜ ਸਿੰਘ, ਨਿਸ਼ਾਨ ਸਿੰਘ, ਨੂਰਪੁਰ, ਸ਼ਿਵ ਕੁਮਾਰ ਹਰਦੋਛੰਨੀ, ਬੀਬੀ ਮਨਜਿੰਦਰ ਕੌਰ, ਜਸਕੀਰਤ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ - ਮਾਮਲਾ ਡੀ.ਏ, ਪੁਰਾਣੀ ਪੈਨਸ਼ਨ ਅਤੇ ਹੋਰ ਮੰਗਾਂ ਨੂੰ ਸਰਕਾਰ ਵਲੋਂ ਅਣਗੌਲਿਆਂ ਕਰਨ ਦਾ- ਮੁਲਾਜ਼ਮਾਂ ਨੇ ਮੁੱਖ ਮੰਤਰੀ ਦ... ਅਗਲੀ ਖ਼ਬਰ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਪਠਾਨਕੋਟ ਦੀ 319ਵੀਂ ਅਕਾਦਮਿਕ ਮੀਟਿੰਗ ਕਰਵਾਈ
Ad Position 24