ਧਾਰੋਵਾਲੀ ਛੰਭ ਡਰੇਨ ਨਾਲੇ ਦੇ ਨਜ਼ਦੀਕ ਕਿਸਾਨਾਂ ਦੀਆਂ ਦੂਜੀ ਵਾਰੀ ਮੋਟਰਾਂ ਚੋਰੀ
ਧਿਆਨਪੁਰ, 29 ਅਗਸਤ (ਕੁਲਦੀਪ ਸਿੰਘ ਸੋਨੂੰ)-ਧਾਰੋਵਾਲੀ, ਤਾਰੂਵਾਲੀ, ਨੂਰਪੁਰ ਅਤੇ ਹਵੇਲੀਆਂ ਆਦਿ ਪਿੰਡਾਂ ਦੇ ਕਿਸਾਨ ਜਿਨਾਂ ਦਾ ਹੜ੍ਹ ਦੇ ਦਿਨਾਂ ਦੌਰਾਨ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਹੜ੍ਹ ਪੀੜਤ ਕਿਸਾਨਾਂ ਦੀਆਂ 20 ਦਿਨ ਪਹਿਲਾਂ ਜਿਥੇ 6 ਮੋਟਰਾਂ ਚੋਰਾਂ ਵਲੋਂ ਚੋਰੀ ਕਰ ਲਈਆਂ ਗਈਆਂ ਸਨ ਤੇ ਹੁਣ ਫਿਰ ਜੱਗੇ ਸਰਪੰਚ ਤਾਰੂਵਾਲੀ, ਕਰਮਜੀਤ ਸਿੰਘ ਕੰਮਾਂ ਧਾਰੋਵਾਲੀ, ਹਰਗੋਬਿੰਦਪਾਲ ਭਲਾ ਧਾਰੋਵਾਲੀ, ਦਰਸ਼ਨ ਸਿੰਘ ਤਾਰੂਵਾਲੀ, ਸਤਨਾਮ ਸਿੰਘ ਤਾਰੂਵਾਲੀ, ਮਨਜੀਤ ਸਿੰਘ, ਸੋਨੀ ਬੁਗਾ ਤਾਰੂਵਾਲੀ, ਰਣਜੀਤ ਸਿੰਘ ਧਾਰੋਵਾਲੀ ਤੇ ਸਾ. ਸਰਪੰਚ ਕਸ਼ਮੀਰ ਸਿੰਘ ਹਵੇਲੀਆਂ ਦੀਆਂ ਕੀਮਤੀ ਮੋਟਰਾਂ ਦੁਬਾਰਾ ਚੋਰਾਂ ਵਲੋਂ ਚੋਰੀ ਕਰ ਲਈਆਂ ਗਈਆਂ ਹਨ।
ਧਿਆਨਪੁਰ, 29 ਅਗਸਤ (ਕੁਲਦੀਪ ਸਿੰਘ ਸੋਨੂੰ)-ਧਾਰੋਵਾਲੀ, ਤਾਰੂਵਾਲੀ, ਨੂਰਪੁਰ ਅਤੇ ਹਵੇਲੀਆਂ ਆਦਿ ਪਿੰਡਾਂ ਦੇ ਕਿਸਾਨ ਜਿਨਾਂ ਦਾ ਹੜ੍ਹ ਦੇ ਦਿਨਾਂ ਦੌਰਾਨ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਹੜ੍ਹ ਪੀੜਤ ਕਿਸਾਨਾਂ ਦੀਆਂ 20 ਦਿਨ ਪਹਿਲਾਂ ਜਿਥੇ 6 ਮੋਟਰਾਂ ਚੋਰਾਂ ਵਲੋਂ ਚੋਰੀ ਕਰ ਲਈਆਂ ਗਈਆਂ ਸਨ ਤੇ ਹੁਣ ਫਿਰ ਜੱਗੇ ਸਰਪੰਚ ਤਾਰੂਵਾਲੀ, ਕਰਮਜੀਤ ਸਿੰਘ ਕੰਮਾਂ ਧਾਰੋਵਾਲੀ, ਹਰਗੋਬਿੰਦਪਾਲ ਭਲਾ ਧਾਰੋਵਾਲੀ, ਦਰਸ਼ਨ ਸਿੰਘ ਤਾਰੂਵਾਲੀ, ਸਤਨਾਮ ਸਿੰਘ ਤਾਰੂਵਾਲੀ, ਮਨਜੀਤ ਸਿੰਘ, ਸੋਨੀ ਬੁਗਾ ਤਾਰੂਵਾਲੀ, ਰਣਜੀਤ ਸਿੰਘ ਧਾਰੋਵਾਲੀ ਤੇ ਸਾ. ਸਰਪੰਚ ਕਸ਼ਮੀਰ ਸਿੰਘ ਹਵੇਲੀਆਂ ਦੀਆਂ ਕੀਮਤੀ ਮੋਟਰਾਂ ਦੁਬਾਰਾ ਚੋਰਾਂ ਵਲੋਂ ਚੋਰੀ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਚੋਰਾਂ ਦੇ ਹੌਂਸਲੇ ਇੰਨੀ ਬੁਲੰਦ ਹੋ ਚੁੱਕੇ ਹਨ ਕਿ ਉਹ ਬਾਡੀਆਂ ਤੋੜ ਕੇ ਵਿਚੋਂ ਕੀਮਤੀ ਮਾਲ ਕੱਢ ਕੇ ਲੈ ਗਏ। ਇਸ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਿ ਉਹ ਨਿੱਤ ਹੋ ਰਹੀਆਂ ਕਿਸਾਨਾਂ ਦੀਆਂ ਚੋਰੀਆਂ ਨੂੰ ਠੱਲ ਪਾਉਣ ਲਈ ਜ਼ਰੂਰੀ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਸੀਜ਼ਨ ਵਿਚ ਆਏ ਹੜ੍ਹਾਂ ਦੀ ਮਾਰ ਤੋਂ ਹੀ ਇਸ ਇਲਾਕੇ ਦੇ ਲੋਕ ਅਜੇ ਤੱਕ ਨਹੀਂ ਉਭਰੇ। ਕਿਸਾਨਾਂ ਨੇ ਕਿਹਾ ਕਿ 2 ਵਾਰੀ ਮੋਟਰਾਂ ਚੋਰੀ ਹੋਣ ਦੇ ਨਾਲ ਕਿਸਾਨਾਂ ਦੇ ਲੱਕ ਟੁੱਟ ਗਏ ਹਨ। ਇਸ ਮੌਕੇ ਕਿਸਾਨ ਆਗੂ ਹਾਜ਼ਰ ਸਨ ।