08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਨੌਜਵਾਨ ਪਾਰਟੀ ’ਚ ਸ਼ਾਮਿਲ * ਸੁਰਿੰਦਰ ਸਿੰਘ ਕਨਵਰ ਦੀ ਹਾਜ਼ਰੀ ’ਚ ਹੋਇਆ ਸਵਾਗਤ

ਪਠਾਨਕੋਟ, 6 ਸਤੰਬਰ (ਸੰਧੂ)-ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਪਾਰਟੀ ਨਾਲ ਜੁੜਨ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਪਾਰਟੀ ਦੇ ਮਾਡਲ ਟਾਊਨ ਸਥਿਤ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਕਨਵਰ ਮਿੰਟੂ ਦੀ ਹਾਜ਼ਰੀ ਵਿਚ ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਪਠਾਨਕੋਟ, 6 ਸਤੰਬਰ (ਸੰਧੂ)-ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਪਾਰਟੀ ਨਾਲ ਜੁੜਨ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਪਾਰਟੀ ਦੇ ਮਾਡਲ ਟਾਊਨ ਸਥਿਤ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਕਨਵਰ ਮਿੰਟੂ ਦੀ ਹਾਜ਼ਰੀ ਵਿਚ ਬੀ.ਸੀ ਵਿੰਗ ਦੇ ਹਲਕਾ ਪ੍ਰਧਾਨ ਸੌਰਵ ਮਹਿਰਾ ਦੀ ਪ੍ਰੇਰਣਾ ਸਦਕਾ ਵੱਡੀ ਗਿਣਤੀ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਰਾਜਾ ਪੀ.ਏ.ਸੀ ਮੈਂਬਰ, ਗੁਰਪ੍ਰੀਤ ਸਿੰਘ ਗੁਰੂ ਜ਼ਿਲ੍ਹਾ ਪ੍ਰਧਾਨ, ਯੂਥ ਅਕਾਲੀ ਦਲ, ਬਲਵਿੰਦਰ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ, ਟਰਾਂਸਪੋਰਟ ਵਿੰਗ, ਅਤੇ ਅਨਹਦ ਪ੍ਰਭਾਕਰ ਕੌਮੀ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ, ਐੱਸ.ਓ.ਆਈ. ਪਠਾਨਕੋਟ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪਾਰਟੀ ਵਿਚ ਸ਼ਾਮੁਲ ਹੋਣ ਵਾਲੇ ਨੌਜਵਾਨਾਂ ਵਿਚ ਸ਼ਿਵਮ, ਰੋਹਿਤ, ਜੋਗੀ, ਲੱਕੀ ਠਾਕੁਰ, ਪ੍ਰਿੰਸ, ਰਜਤ, ਯੂਨਿਸ, ਵਿਕਰਮ, ਸੁਮੀਤ, ਜਕਬ, ਜੌਨ, ਆਸ਼ੀਸ਼, ਆਨੋਸ਼ , ਵਿਨੈ, ਵੰਸ਼, ਅਨਮੋਲ, ਅੰਸ਼, ਕਾਕਾ, ਸੈਮ, ਸਮਰਪਨ, ਵਰੁਣ, ਅੰਸ਼ੂ, ਨਿਤਿਸ਼, ਵਿਜੈ, ਨੀਰਜ ਅਤੇ ਸਾਹਿਲ ਸ਼ਾਮਿਲ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਸਿਆਸੀ ਜਥੇਬੰਦੀ ਦੀ ਤਾਕਤ ਹੁੰਦੇ ਹਨ ਅਤੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਪਾਰਟੀ ਲਈ ਉਤਸ਼ਾਹਜਨਕ ਗੱਲ ਹੈ। ਪਾਰਟੀ ਆਗੂਆਂ ਨੇ ਸਮੂਹ ਨਵੇਂ ਸ਼ਾਮਿਲ ਹੋਏ ਨੌਜਵਾਨਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ, ਪੰਜਾਬ ਦੇ ਹੱਕਾਂ ਅਤੇ ਲੋਕ ਹਿੱਤਾਂ ਲਈ ਪੂਰੀ ਤਨਦੇਹੀ ਨਾਲ ਆਪਣਾ ਯੋਗਦਾਨ ਪਾਉਣਗੇ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਭਾਜਪਾ ਵਲੋਂ ਪੰਜਾਬ ਸਰਕਾਰ ’ਤੇ ਅਧਿਆਪਕਾਂ ਨਾਲ ਵਿਸ਼ਵਾਸਘਾਤ ਦੇ ਦੋਸ਼ ਅਗਲੀ ਖ਼ਬਰ ਐਸ.ਐਸ.ਪੀ. ਦਲਜਿੰਦਰ ਸਿੰਘ ਢਿੱਲੋਂ ਦੇ 34 ਮਹੀਨਿਆਂ ਦੇ ਸ਼ਾਨਦਾਰ ਕਾਰਜਕਾਲ ਨੂੰ ਵਪਾਰ ਮੰਡਲ ਦਾ ਸਲਾਮ-ਮਨਿੰਦਰ ਸਿੰਘ
Ad Position 24