ਪੰਡਤ ਮੋਹਨ ਲਾਲ ਐਸ.ਡੀ. ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਨਤੀਜਿਆਂ ’ਚ ਮਾਰੀਆਂ ਮੱਲ੍ਹਾਂ
ਫ਼ਤਹਿਗੜ੍ਹ ਚੂੜੀਆਂ, 21 ਸਤੰਬਰ (ਐਮ. ਐਸ.
ਫ਼ਤਹਿਗੜ੍ਹ ਚੂੜੀਆਂ, 21 ਸਤੰਬਰ (ਐਮ.ਐਸ. ਫੁੱਲ)-ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਸੀ.ਏ. ਦੂਜਾ ਤੇ ਚੌਥਾ ਸਮੈਸਟਰ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਬੀਸੀਏ ਚੌਥੇ ਸਮੈਸਟਰ ਦੀ ਵਿਦਿਆਰਥਣ ਯਸ਼ਿਕਾ ਨੇ ਬੀਸੀਏ ਦੂਸਰੇ ਸਾਲ ਵਿਚੋਂ 7.59 ਐਸ.ਜੀ.ਪੀ.ਏ. ਨਾਲ ਯੂਨੀਵਰਸਿਟੀ ਮੈਰਿਟ ’ਚ 37ਵਾਂ ਸਥਾਨ ਹਾਸਲ ਕੀਤੀ ਤੇ ਜਸਲੀਨ ਕੌਰ ਨੇ 8.05 ਤੇ ਅੰਮ੍ਰਿਤਪਾਲ ਕੌਰ ਨੇ 7.55 ਐਸ.ਜੀ.ਪੀ.ਏ. ਹਾਸਲ ਕਰਕੇ ਚੌਥੇ ਸਮੈਸਟਰ ’ਚੋਂ ਕ੍ਰਮਵਾਰ ਪਹਿਲਾ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਜੇ ਸਮੈਸਟਰ ’ਚੋਂ ਨਵਜੋਤ ਕੌਰ ਨੇ 7.32, ਤਾਨੀਆ ਤੇ ਕੋਮਲਪ੍ਰੀਤ ਕੌਰ ਨੇ 7.14, ਜਦੋਂ ਕਿ ਰਮਨਦੀਪ ਕੌਰ ਨੇ 6.86 ਨਾਲ ਕਾਲਜ ਵਿਚੋਂ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਚੇਅਰਮੈਨ ਗੋਰਖਨਾਥ ਸ਼ਰਮਾ ਤੇ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਸਭ ਵਿਦਿਆਰਥਣਾਂ ਨੂੰ ਮੁਬਾਰਕ ਦਿੱਤੀ ਤੇ ਯੂਨੀਵਰਸਿਟੀ ’ਚ ਸਥਾਨ ਹਾਸਲ ਕਰਨ ਲਈ ਭਰਪੂਰ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕੰਪਿਊਟਰ ਵਿਭਾਗ ਦੇ ਸਟਾਫ ਸ੍ਰੀਮਤੀ ਮਨੀਸ਼ਾ, ਗੁਰਲੀਨ ਕੌਰ, ਰਮਨਜੀਤ ਕੌਰ ਤੇ ਨਵਨੀਤ ਕੌਰ ਨੂੰ ਵੀ ਵਧਾਈ ਦਿੱਤੀ ।