27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ’ਚ ਪੂਰੀ ਤਰ੍ਹਾਂ ਹੋਈ ਫੇਲ-ਪ੍ਰਿੰ. ਸੁਲੱਖਣ ਸਿੰਘ

ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਸਾਥੀ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਪ੍ਰਿੰ. ਸੁਲੱਖਣ ਸਿੰਘ ਭੇਟ ਪੱਤਨ ਉਪ ਚੇਅਰਮੇਨ ਐਸ.

Ad Position 21
No active advertisement
ਪ੍ਰਿੰ. ਸੁਲੱਖਣ ਸਿੰਘ ਭੇਟ ਪੱਤਣ 28-09-2026
ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਸਾਥੀ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਪ੍ਰਿੰ. ਸੁਲੱਖਣ ਸਿੰਘ ਭੇਟ ਪੱਤਨ ਉਪ ਚੇਅਰਮੇਨ ਐਸ.ਸੀ. ਵਿੰਗ ਕਾਂਗਰਸ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਲੱਤ ਕਾਰਨ ਹਰ ਰੋਜ਼ ਬੱਚਿਆਂ ਦੀ ਮੌਤ ਹੋ ਰਹੀ ਹੈ, ਪਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਵਿਚ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਨੌਜਵਾਨ ਬੱਚਿਆਂ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ ਅਤੇ ਸਰਕਾਰ ਕੋਈ ਠੋਸ ਨੀਤੀ ਲਿਆਉਣ ਦੀ ਥਾਂ ਹੇਠਾਂ-ਉਤੇ ਦੀਆਂ ਮਾਰ ਕੇ ਡੰਗ ਟਪਾ ਰਹੀ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਦਾ ਹਰ ਰੋਜ਼ ਨੁਕਸਾਨ ਹੋ ਰਿਹਾ ਹੈ। ਪ੍ਰਿੰ. ਸੁਲੱਖਣ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਆਪ ਸਰਕਾਰ ਤੋਂ ਮਨ ਪੂਰੀ ਤਰ੍ਹਾਂ ਭਰ ਚੁੱਕਾ ਹੈ ਤੇ ਉਹ ਹੁਣ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਸ ਝੂਠੀ ਤੇ ਨਕੰਮੀ ਸਰਕਾਰ ਨੂੰ ਚਲਦਾ ਕਰਕੇ ਲੋਕ ਹਿਤੂ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਕਾਲਾ ਅਫਗਾਨਾ ’ਚ ਕਾਂਗਰਸ ਵੇਲੇ ਦੇ ਸ਼ੁਰੂ ਕੀਤੇ, ਅੱਧਵਾਟੇ ਰੁਕੇ ਵਿਕਾਸ ਕਾਰਜ ਬਦਤਰ ਰੂਪ ਧਾਰਨ ਕਰ ਗਏ ਅਗਲੀ ਖ਼ਬਰ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੀ ਹੜਤਾਲ ਕਾਰਨ 28 ਤੋਂ 30 ਸਤੰਬਰ ਤੱਕ ਬੈਂਕ ਰਹਿਣਗੇ ਬੰਦ
Ad Position 24