27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕਾਲਾ ਅਫਗਾਨਾ ’ਚ ਕਾਂਗਰਸ ਵੇਲੇ ਦੇ ਸ਼ੁਰੂ ਕੀਤੇ, ਅੱਧਵਾਟੇ ਰੁਕੇ ਵਿਕਾਸ ਕਾਰਜ ਬਦਤਰ ਰੂਪ ਧਾਰਨ ਕਰ ਗਏ

ਕਾਲਾ ਅਫਗਾਨਾ, 27 ਸਤੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦਾ ਹਮੇਸ਼ਾ ਅਗਾਂਹ ਵਧੂ ਅਹਿਮ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਪਿੰਡ ਕਾਲਾ ਅਫਗਾਨਾ ਵਿਕਾਸ ਪੱਖੋਂ ਪਛੜ ਕੇ ਰਹਿ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਅੰਦਰ ਕਾਲਾ ਅਫਗਾਨਾ ਨਗਰ ਦਾ ਭਾਈਚਾਰਾ ਇੱਕ ਜੁੱਟਤਾ ਨਾਲ ਪਿੰਡ ਦੀ ਤਰੱਕੀ ਤੇ ਖੁਸ਼ਹਾਲੀ ਲਈ ਯਤਨਸ਼ੀਲ ਕਦਮਾਂ ਨਾਲ ਅੱਗੇ ਵੱਧਦਾ ਰਿਹਾ ਹੈ।

Ad Position 21
No active advertisement
ਪਿੰਡ ਕਾਲਾ ਅਫਗਾਨਾ ਵਿਚ ਕਾਂਗਰਸ ਵੇਲੇ ਦੇ ਸ਼ੁਰੂ ਕੀਤੇ ਗਏ ਅਣਦੇਖੀ ਦਾ ਸ਼ਿਕਾਰ ਹੋਏ ਅਧਵਾਟੇ ਰੁਕੇ ਵਿਕਾਸ ਕਾਰਜਾਂ ਦੀ ਮੂੰਹੋਂ ਬੋਲਦੀ ਤਸਵੀਰ। ਤਸਵੀਰ: ਅਵਤਾਰ ਸਿੰਘ ਰੰਧਾਵਾ 28-09-2026
ਕਾਲਾ ਅਫਗਾਨਾ, 27 ਸਤੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦਾ ਹਮੇਸ਼ਾ ਅਗਾਂਹ ਵਧੂ ਅਹਿਮ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਪਿੰਡ ਕਾਲਾ ਅਫਗਾਨਾ ਵਿਕਾਸ ਪੱਖੋਂ ਪਛੜ ਕੇ ਰਹਿ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਅੰਦਰ ਕਾਲਾ ਅਫਗਾਨਾ ਨਗਰ ਦਾ ਭਾਈਚਾਰਾ ਇੱਕ ਜੁੱਟਤਾ ਨਾਲ ਪਿੰਡ ਦੀ ਤਰੱਕੀ ਤੇ ਖੁਸ਼ਹਾਲੀ ਲਈ ਯਤਨਸ਼ੀਲ ਕਦਮਾਂ ਨਾਲ ਅੱਗੇ ਵੱਧਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਦੀ ਸਰਕਾਰ ਵੇਲੇ ਸਾਬਕਾ ਕੈਬਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਪਿੰਡ ਕਾਲਾ ਅਫਗਾਨਾ ’ਚ ਵੱਡੇ ਵਿਕਾਸ ਕਾਰਜ ਕਰਵਾਏ ਸਨ, ਪਿੰਡ ਵਿਚਲੇ ਗੰਦੇ ਪਾਣੀ ਦੇ ਸੀਵਰੇਜ ਸਿਸਟਮ ਨੂੰ ਸੁਧਾਰਨ ਲਈ, ਛੱਪੜਾਂ ਨੂੰ ਚੰਗੇ ਨਮੂਨੇ ਦੀ ਦਿੱਖ ਦੇਣ ਲਈ ਵੱਡੇ ਬਜਟ ਨਾਲ ਆਧੁਨਿਕ ਤਰੀਕੇ ਨਾਲ ਸਿਰੇ ਚੜਾਏ ਜਾਣ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਏ ਸਨ। ਇਸ ਉਪਰੰਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲੀ ਤੇ ਹਲਕੇ ਦੇ ਕਈ ਹੋਰਨਾ ਪਿੰਡਾਂ ਵਾਂਗ ਪਿੰਡ ਕਾਲਾ ਅਫਗਾਨਾ ’ਚ ਚਲਦੇ ਆ ਰਹੇ ਵਿਕਾਸ ਕਾਰਜ ਉੱਥੇ ਹੀ ਠੱਪ ਹੋ ਕੇ ਰਹਿ ਗਏ। ਜੇਕਰ ਗੱਲ ਕਰੀਏ ਛੱਪੜਾਂ ਨੂੰ ਸੁੰਦਰ ਮਾਡਲ ਬਣਾਉਣ ਦੀ ਤਾਂ ਇੱਥੇ ਪਿਛਲੀ ਸਰਕਾਰ ਵੇਲੇ ਕਾਂਗਰਸ ਦੀ ਪੰਚਾਇਤ ਵਲੋਂ ਹੋਰਨਾਂ ਵਿਕਾਸ ਕਾਰਜਾਂ ਦੇ ਨਾਲ ਜੰਗੀ ਪੱਧਰ ’ਤੇ ਛੱਪੜਾਂ ਦੇ ਕੰਮ ਲਈ ਵਿਕਾਸ ਕਾਰਜ ਸ਼ੁਰੂ ਕਰਵਾਏ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਧੂਰੇ ਵਿਕਾਸ ਕਾਰਜਾਂ ਵੱਲ ਝਾਤ ਨਾ ਮਾਰਨ ਕਰਕੇ ਬਹੁਤ ਵੱਡੇ ਬਜਟ ਦਾ ਨੁਕਸਾਨ ਹੋਇਆ ਹੈ। ਗੰਦੇ ਪਾਣੀ ਦੇ ਸਿਸਟਮ ਵਿਚ ਸੁਧਾਰ ਲਿਆਉਣ ਲਈ ਉਸਾਰੇ ਗਏ ਖੂਹ, ਛੱਪੜਾਂ ਦੇ ਚੁਫੇਰੇ ਲਗਾਏ ਗਏ ਕੀਮਤੀ ਜੰਗਲੇ, ਵੱਡੀ ਗਿਣਤੀ ’ਚ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ, ਬਰਸਾਤੀ ਪਾਣੀ ਦੇ ਵਹਾ ਤੋਂ ਬਚਾਉਣ ਲਈ ਛੱਪੜਾਂ ਦੁਆਲੇ ਕੀਤੀ ਗਈ ਮਜਬੂਤੀ ਆਦਿ ਸਾਰੇ ਵਿਕਾਸ ਕਾਰਜ ਬਿਖਰ ਕੇ ਰਹਿ ਗਏ ਹਨ। ਲੋਹੇ ਦੇ ਕੀਮਤੀ ਜੰਗਲਿਆ ਨੂੰ ਜੰਗਾਲ ਖਾ ਰਿਹਾ ਹੈ, ਛੱਪੜ ਦੇ ਚੁਫੇਰੇ ਲੱਗੀਆਂ ਹੋਈਆਂ ਇੰਟਰਲਾਕ ਟਾਇਲਾਂ ਜਗ੍ਹਾ ਤੋਂ ਖਰਾਬ ਹੋ ਕੇ ਖਿਲਰ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਅੰਦਰਲਾ ਸੀਵਰੇਜ ਸਿਸਟਮ ਖਰਾਬ ਹੋਣ ਨਾਲ ਪਿੰਡ ਵਾਸੀ ਬਾਰ-ਬਾਰ ਖਬਰਾਂ ਲਵਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਆਪ ਆਗੂਆਂ ਵਲੋਂ ਲੋਕਾਂ ਨੂੰ ਭਰਮਾਉਣ ਲਈ ਹਲਕਾ ਫਤਿਹਗੜ੍ਹ ਚੂੜੀਆਂ ਅੰਦਰ ਜਲਦੀ ਵਿਕਾਸ ਕਾਰਜ ਸਿਰੇ ਚੜਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨੀ ਪੱਧਰ ’ਤੇ ਦੇਖੀਏ ਤਾਂ ਇਨਾਂ ਅੱਧਵਾਟੇ ਰੁਕੇ ਵਿਕਾਸ ਕਾਰਜਾਂ ਨੂੰ ਸਿਰੇ ਚੜਾਉਣ ਲਈ ਲੰਬਾ ਸਮਾਂ ਚਾਹੀਦਾ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਾ ਤਾਂ ਵਿਕਾਸ ਕਾਰਜਾਂ ਨੂੰ ਸਿਰੇ ਚੜਾਉਣ ਵੱਲ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਇਸ ਸਰਕਾਰ ਵਲੋਂ ਇਸ ਵਾਰ ਦੇ ਰਾਜਕਾਲ ਦੌਰਾਨ ਸਿਰੇ ਚੜ੍ਹਾਏ ਜਾ ਸਕਣਗੇ। ਉਨ੍ਹਾਂ ਕਿਹਾ ਕਿ ਹਲਕੇ ਅੰਦਰਲੇ ਵੱਡੀ ਗਿਣਤੀ ’ਚ ਅਜਿਹੇ ਪਿੰਡ ਹਨ ਜਿੱਥੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਨਹੀਂ ਹੋ ਸਕੀ ਜਿਸ ਕਰਕੇ ਲੋਕ ਪਰੇਸ਼ਾਨੀ ਦੇ ਆਲਮ ਵਿਚ ਦਿਨ ਕੱਟੀ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਿੰਡਾਂ ਅੰਦਰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਸਮਝਦੇ ਹੋਏ ਹੋਣ ਵਾਲੇ ਵਿਕਾਸ ਕਾਰਜਾਂ ਲਈ ਯਤਨ ਕਰੇ, ਨਹੀਂ ਤਾਂ ਬੀਤੇ ਪੰਜ ਸਾਲਾਂ ਦੇ ਸਮੇਂ ਨੂੰ ਲੋਕ 2027 ਦੀਆਂ ਚੋਣਾਂ ਮੌਕੇ ਯਾਦ ਰੱਖਣਗੇ। ਦੂਜੇ ਪਾਸੇ ਜੇਕਰ ਹਲਕੇ ਦੇ ਕਈ ਪਿੰਡਾਂ ਦੇ ਸਰਪੰਚਾਂ ਨਾਲ ਰਸਮੀ ਤੌਰ ’ਤੇ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਪੰਜਾਬ ਸਰਕਾਰ ਵਲੋਂ ਉਨਾਂ ਦੇ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਹੀ ਮੁਹੱਈਆ ਨਹੀਂ ਕਰਵਾਈਆਂ ਗਈਆਂ, ਜਿਸ ਕਰਕੇ ਸਰਪੰਚ ਸਮੁੱਚੀ ਪੰਚਾਇਤ ਸਮੇਤ ਲੋਕਾਂ ਸਾਹਮਣੇ ਜਲਦੀ ਵਿਕਾਸ ਕਰਨ ਦੇ ਲਾਰੇ ਬੁੱਤਿਆਂ ਨਾਲ ਟਾਈਮ ਪਾਸ ਕਰ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੇ ਮਸਾਣੀਆਂ ਪਿੰਡ ’ਚ 51 ਮੈਂਬਰੀ ਕਮੇਟੀ ਬਣਾਈ ਅਗਲੀ ਖ਼ਬਰ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ’ਚ ਪੂਰੀ ਤਰ੍ਹਾਂ ਹੋਈ ਫੇਲ-ਪ੍ਰਿੰ. ਸੁਲੱਖਣ ਸਿੰਘ
Ad Position 24