ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੇ ਮਸਾਣੀਆਂ ਪਿੰਡ ’ਚ 51 ਮੈਂਬਰੀ ਕਮੇਟੀ ਬਣਾਈ
ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਬਟਾਲਾ ਦੀ ਮੀਟਿੰਗ ਮਸਾਣੀਆਂ ਵਿਚ ਹੋਈ, ਜਿਸ ਵਿਚ ਪ੍ਰਿਥੀਪਾਲ ਸਿੰਘ ਬਟਾਲਾ, ਗੁਰਦੇਵ ਸਿੰਘ ਸ਼ਾਹੀ, ਬੀਬੀ ਪ੍ਰਭਜੋਤ ਕੌਰ ਬਟਾਲਾ, ਸਰਦੂਲ ਸਿੰਘ ਮੱਲ੍ਹੀ, ਗੁਰਤੇਜ ਸਿੰਘ ਹੇਅਰ ਜ਼ਿਲ੍ਹਾ ਯੂਥ ਪ੍ਰਧਾਨ, ਜਸਬੀਰ ਸਿੰਘ ਗੋਬਿੰਦ ਨਗਰ, ਸੁਖਜੀਤ ਸਿੰਘ ਸਹਾਬਪੁਰਾ, ਸੁਖਜਿੰਦਰ ਸਿੰਘ ਕੋਟਲਾ ਮੂਸਾ, ਜਤਿੰਦਰ ਸਿੰਘ ਧੁੱਪਸੜੀ, ਜਸਵਿੰਦਰ ਸਿੰਘ ਧੁੱਪਸੜੀ, ਗੁਰਪਾਲ ਸਿੰਘ ਮਲਕਪੁਰ, ਦਿਲਬਾਗ ਸਿੰਘ ਬਟਾਲਾ, ਜਗਜੀਤ ਸਿੰਘ ਬਟਾਲਾ, ਹਰਜੀਤ ਸਿੰਘ ਹੀਰਾ, ਹਰਮੀਤ ਸਿੰਘ, ਗੁਰਦੀਪ ਸਿੰਘ ਯੂਥ ਆਗੂ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਫਿਰੌਤੀਆਂ, ਲੁੱਟਾਂ-ਖੋਹਾਂ ਦੀ ਸੌਗਾਤ ਤੋਂ ਬਿਨਾਂ ਕੁਝ ਨਹੀਂ ਦਿੱਤਾ।
ਅ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਪਿੰਡ ਮਸਾਣੀਆਂ ’ਚ ਬਣਾਈ ਕਮੇਟੀ ਨਾਲ ਪ੍ਰਿਥੀਪਾਲ ਸਿੰਘ ਬਟਾਲਾ ਤੇ ਹੋਰ। ਅਜੀਤ ਤਸਵੀਰ
28-09-2026
ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਬਟਾਲਾ ਦੀ ਮੀਟਿੰਗ ਮਸਾਣੀਆਂ ਵਿਚ ਹੋਈ, ਜਿਸ ਵਿਚ ਪ੍ਰਿਥੀਪਾਲ ਸਿੰਘ ਬਟਾਲਾ, ਗੁਰਦੇਵ ਸਿੰਘ ਸ਼ਾਹੀ, ਬੀਬੀ ਪ੍ਰਭਜੋਤ ਕੌਰ ਬਟਾਲਾ, ਸਰਦੂਲ ਸਿੰਘ ਮੱਲ੍ਹੀ, ਗੁਰਤੇਜ ਸਿੰਘ ਹੇਅਰ ਜ਼ਿਲ੍ਹਾ ਯੂਥ ਪ੍ਰਧਾਨ, ਜਸਬੀਰ ਸਿੰਘ ਗੋਬਿੰਦ ਨਗਰ, ਸੁਖਜੀਤ ਸਿੰਘ ਸਹਾਬਪੁਰਾ, ਸੁਖਜਿੰਦਰ ਸਿੰਘ ਕੋਟਲਾ ਮੂਸਾ, ਜਤਿੰਦਰ ਸਿੰਘ ਧੁੱਪਸੜੀ, ਜਸਵਿੰਦਰ ਸਿੰਘ ਧੁੱਪਸੜੀ, ਗੁਰਪਾਲ ਸਿੰਘ ਮਲਕਪੁਰ, ਦਿਲਬਾਗ ਸਿੰਘ ਬਟਾਲਾ, ਜਗਜੀਤ ਸਿੰਘ ਬਟਾਲਾ, ਹਰਜੀਤ ਸਿੰਘ ਹੀਰਾ, ਹਰਮੀਤ ਸਿੰਘ, ਗੁਰਦੀਪ ਸਿੰਘ ਯੂਥ ਆਗੂ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਫਿਰੌਤੀਆਂ, ਲੁੱਟਾਂ-ਖੋਹਾਂ ਦੀ ਸੌਗਾਤ ਤੋਂ ਬਿਨਾਂ ਕੁਝ ਨਹੀਂ ਦਿੱਤਾ। ਦਿੱਲੀ ਦੇ ਧਾੜਵੀ ਪੰਜਾਬ ਨੂੰ ਲੁੱਟਣ ਵਿਚ ਲੱਗੇ ਹੋਏ ਹਨ। ਗੁਰਦੇਵ ਸਿੰਘ ਸ਼ਾਹੀ ਨੇ ਕਿਹਾ ਕਿ ਕੇਜਰੀਵਾਲ ਨੇ ਸਬਜਬਾਗ ਦਿਖਾਇਆ ਸੀ ਕਿ 20 ਹਜ਼ਾਰ ਕਰੋੜ ਰੇਤਾ ਤੋਂ ਸਰਕਾਰ ਦੀ ਆਮਦਨ ਹੋਏਗੀ, ਪਰ ਇਹ ਵੀ ਇਕ ਛਲਾਵਾ ਸਾਬਤ ਹੋਇਆ। ਸਰਬਜੀਤ ਸਿੰਘ ਮਸਾਣੀਆਂ ਨੇ ਕਿਹਾ ਕਿ ਆਪ ਸਰਕਾਰ ਕਿਸਾਨੀ ਤੇ ਨੌਜਵਾਨੀ ਦੀ ਦੁਸ਼ਮਣ ਸਾਬਿਤ ਹੋਈ ਹੈ। ਕੁਲਜੀਤ ਸਿੰਘ ਮਸਾਣੀਆਂ ਨੇ ਕਿਹਾ ਕਿ ਪੰਜਾਬ ਨੂੰ ਇਸ ਵਕਤ ਇਮਾਨਦਾਰ ਤੇ ਸੁਹਿਰਦ ਲੀਡਰ ਦੀ ਲੋੜ ਹੈ। ਜਸਬੀਰ ਸਿੰਘ ਨੇ ਕਿਹਾ ਕਿ ਬਾਦਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਡਾਉਣ ਦਾ ਵੇਲਾ ਆ ਗਿਆ ਹੈ। ਸੁਖਜੀਤ ਸਿੰਘ ਨੇ ਕਿਹਾ ਕਿ ਸਿੱਖ ਨੌਜਵਾਨਾਂ ਤੇ ਸਿੱਖਾਂ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ। ਗੁਰਤੇਜ ਸਿੰਘ ਹੇਅਰ ਜ਼ਿਲ੍ਹਾ ਯੂਥ ਪ੍ਰਧਾਨ ਨੇ ਨੌਜਵਾਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਮਗਰ ਲਾਮਬੰਦੀ ਕਰਨ ਦਾ ਸੱਦਾ ਦਿੱਤਾ। ਸੰਦੀਪ ਸਿੰਘ ਸਨੀ ਮਸਾਣੀਆਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੀ ਪੰਜਾਬ ਨੂੰ ਪੈਰਾਂ ਸਿਰ ਲਿਆ ਸਕਦਾ। ਇਸ ਮੌਕੇ ਮਸਾਣੀਆਂ ਦੇ ਕਰੀਬ 100 ਪਰਿਵਾਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਤੇ ਉਨ੍ਹਾਂ ਪਿੰਡ ਦੀ 51 ਮੈਂਬਰੀ ਕਮੇਟੀ ਬਣਾਈ, ਜਿਸ ਵਿਚ ਧਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਤਰਸੇਮ ਸਿੰਘ, ਸੁਰਿੰਦਰ ਸਿੰਘ, ਰਨਣਿੰਦਰ ਸਿੰਘ, ਗੁਰਨਾਮ ਸਿੰਘ, ਰਤਨਜੋਤ ਸਿੰਘ, ਕੁਲਜੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਘੁੰਮਣ, ਬਲਵੰਤ ਸਿੰਘ ਚੀਮਾ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਚਰਨਜੀਤ ਸਿੰਘ, ਅਰਜਨ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਬਲਵੀਰ ਸਿੰਘ, ਰਛਪਾਲ ਸਿੰਘ, ਬਲਵਿੰਦਰ ਸਿੰਘ, ਸੰਪੂਰਨ ਸਿੰਘ, ਸੰਦੀਪ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਜਗਦੀਸ਼ ਸਿੰਘ, ਸਰਤਾਜ ਸਿੰਘ, ਦਿਲਪ੍ਰੀਤ ਸਿੰਘ, ਜਪਸਿਮਰਨ ਸਿੰਘ, ਸੰਦੀਪ ਸਿੰਘ, ਮਨਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਸਿਮਰਨ ਸਿੰਘ, ਕੁਲਵਿੰਦਰ ਸਿੰਘ, ਬੀਬੀ ਸੁਖਵਿੰਦਰ ਕੌਰ, ਬੀਬੀ ਹਰਜੀਤ ਕੌਰ, ਬੀਬੀ ਦਲਵਿੰਦਰ ਕੌਰ, ਬੀਬੀ ਹਰਜੀਤ ਕੌਰ, ਬੀਬੀ ਅਮਨਦੀਪ ਕੌਰ, ਬੀਬੀ ਸੁਖਮਨਪ੍ਰੀਤ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਤਲਵਿੰਦਰ ਕੌਰ, ਬੀਬੀ ਜਸਵੀਰ ਕੌਰ, ਬੀਬੀ ਕਸ਼ਮੀਰ ਕੌਰ, ਬੀਬੀ ਮਹਿੰਦਰ ਕੌਰ, ਬੀਬੀ ਹਰਜੀਤ ਕੌਰ, ਬੀਬੀ ਤਜਿੰਦਰ ਕੌਰ ਆਦਿ ਸ਼ਾਮਿਲ ਕੀਤੇ ਗਏ। ਅਖੀਰ ’ਚ ਸਾਰਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ’ਤੇ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਸਬੰਧੀ ਸਰਕਾਰ ਨੂੰ ਚਿਤਾਵਨੀ ਦਿੱਤੀ ।