ਕਿਸਾਨ ਹਰਾ ਝੋਨਾ ਨਾ ਵਢਾਉਣ : ਪ੍ਰਧਾਨ ਜੌਲੀ
ਕਿਹਾ, 17 ਫ਼ੀਸਦੀ ਝੋਨੇ ਦੀ ਫਸਲ ਪੁੂਰੇ ਭਾਅ ’ਤੇ ਖਰੀਦੀ ਜਾਵੇਗੀ
ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਬਟਾਲਾ ਦਾਣਾ ਮੰਡੀ ’ਚ ਪਰਮਲ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਅੱਜ ਇਕ ਅਕਤੂਬਰ ਤੋਂ ਸਰਕਾਰ ਵਲੋਂ ਪਰਮਲ ਦੀ ਖਰੀਦ ਕੀਤੀ ਜਾਵੇਗੀ। ਕਿਸਾਨ ਵੀਰ ਪਰਮਲ ਦੀ ਫਸਲ ਨੂੰ ਪੂਰੀ ਤਰ੍ਹਾਂ ਪਕਾ ਕੇ ਹੀ ਵਢਾਉਣ।
ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਬਟਾਲਾ ਦਾਣਾ ਮੰਡੀ ’ਚ ਪਰਮਲ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਅੱਜ ਇਕ ਅਕਤੂਬਰ ਤੋਂ ਸਰਕਾਰ ਵਲੋਂ ਪਰਮਲ ਦੀ ਖਰੀਦ ਕੀਤੀ ਜਾਵੇਗੀ। ਕਿਸਾਨ ਵੀਰ ਪਰਮਲ ਦੀ ਫਸਲ ਨੂੰ ਪੂਰੀ ਤਰ੍ਹਾਂ ਪਕਾ ਕੇ ਹੀ ਵਢਾਉਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਤੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਨਿਯਤ ਕੀਤਾ ਹੋਇਆ ਭਾਅ ਲੈਣਾ ਹੈ ਤਾਂ ਕਿਸਾਨਾਂ ਪਰਮਲ ਦੀ ਫਸਲ ਨੂੰ ਪੂਰੀ ਤਰ੍ਹਾਂ ਪਕਾਉਣ। ਪ੍ਰਧਾਨ ਜੌਲੀ ਨੇ ਕਿਹਾ ਕਿ ਮੰਡੀ ’ਚ ਕੁਝ ਕਿਸਾਨ ਹਰੀ ਫਸਲ ਵਢਾ ਕੇ ਲਿਆ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਭਾਅ ਪੱਖੋਂ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ, ਇਸ ਲਈ ਕਿਸਾਨ ਕਾਹਲ ਨਾ ਕਰਨ ਤੇ ਆਪਣੀ ਫਸਲ ਨੂੰ ਪੱਕਣ ਤੋਂ ਬਾਅਦ ਹੀ ਵਢਾਉਣ। ਉਨ੍ਹਾਂ ਭਰੋਸਾ ਦਵਾਇਆ ਕਿ 17 ਫ਼ੀਸਦੀ ਝੋਨੇ ਦੀ ਫਸਲ ਪੁੂਰੇ ਭਾਅ ’ਤੇ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਜੋ ਫਸਲ ਆ ਰਹੀ ਹੈ, ਉਸ ’ਚ ਨਮੀਂ ਦੀ ਮਾਤਰਾ ਬਹੁਤ ਜਿਆਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਪੂਰਾ ਭਾਅ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 1509, 1692 ਬਾਸਮਤੀ ’ਚ ਕਿਸਾਨਾਂ ਨੂੰ ਚੰਗਾ ਭਾਅ ਮਿਲਿਆ ਹੈ। ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਆਉਂਦੇ ਦਿਨਾਂ ’ਚ ਪਰਮਲ ਦੀ ਫਸਲ ਨੂੰ ਸਹੀ ਸਮੇਂ ’ਤੇ ਹੀ ਵਢਾਓ। ਉਨ੍ਹਾਂ ਕੰਬਾਈਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ 12 ਵਜੇ ਤੋਂ ਬਾਅਦ ਕੰਬਾਈਨਾਂ ਚਲਾਉਣ ਅਤੇ 6 ਵਜੇ ਤੱਕ ਹੀ ਕਟਾਈ ਕਰਨ। ਇਸ ਮੌਕੇ ਆੜਤੀ ਕਵਲ ਸ਼ਾਹ, ਪਰਮਜੀਤ ਸਿੰਘ ਵੜੈਚ, ਅਵਤਾਰ ਸਿੰਘ ਗੁਰਾਇਆ, ਸਾਬੀ ਫਜਲਾਬਾਦ, ਪ੍ਰਧਾਨ ਸਨੀ ਸ਼ੇਰਗਿੱਲ, ਬਲਵਿੰਦਰ ਕੁਮਾਰ, ਡਿੰਪੀ ਕੁਮਾਰ, ਜਗਦੀਸ਼ ਸਿੰਘ ਕਰਨਾਮਾ ਆਦਿ ਹਾਜਰ ਸਨ।