01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਖੁਜਾਲਾ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ 4 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸਮਾਪਤ

ਹਰਚੋਵਾਲ/ਊਧਨਵਾਲ, 30 ਸਤੰਬਰ (ਢਿੱਲੋਂ, ਭਾਮ, ਪਰਗਟ ਸਿੰਘ)-ਬਾਬਾ ਰਾਮ ਥੰਮਣ ਯਾਦਗਾਰੀ ਖੇਡ ਸਟੇਡੀਅਮ ਖੁਜਾਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ 4 ਜ਼ਿਲ੍ਹਾ ਪੱਧਰੀ ਡਿਸਕਸ ਥਰੋਅ, ਉੱਚੀ ਛਾਲ, ਹਰਡਲ ਦੀਆਂ ਖੇਡਾਂ ਬੜੇ ਹੀ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ। ਇਸ ’ਚ ਅੰਡਰ 14, 17 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 01-10-2026
ਹਰਚੋਵਾਲ/ਊਧਨਵਾਲ, 30 ਸਤੰਬਰ (ਢਿੱਲੋਂ, ਭਾਮ, ਪਰਗਟ ਸਿੰਘ)-ਬਾਬਾ ਰਾਮ ਥੰਮਣ ਯਾਦਗਾਰੀ ਖੇਡ ਸਟੇਡੀਅਮ ਖੁਜਾਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ 4 ਜ਼ਿਲ੍ਹਾ ਪੱਧਰੀ ਡਿਸਕਸ ਥਰੋਅ, ਉੱਚੀ ਛਾਲ, ਹਰਡਲ ਦੀਆਂ ਖੇਡਾਂ ਬੜੇ ਹੀ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ। ਇਸ ’ਚ ਅੰਡਰ 14, 17 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਲੜਕੀਆਂ ਦੇ ਡਿਸਕਸ ਥਰੋਅ ਦੇ ਮੁਕਾਬਲਿਆਂ ’ਚ ਸਮਾਈਰਾ ਪਹਿਲਾ ਦਰਜਾ ਬਲਾਕ ਫਤਹਿਗੜ੍ਹ ਚੂੜੀਆਂ, ਸ਼ੁਭਪ੍ਰੀਤ ਕੌਰ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ ਖੁਜਾਲਾ ਬਲਾਕ ਕਾਦੀਆਂ ਦੂਜਾ ਦਰਜਾ, ਸੁਖਮਨਪ੍ਰੀਤ ਕੌਰ ਸ੍ਰੀ ਹਰਗੋਬਿੰਦਪੁਰ ਬਲਾਕ ਤੀਸਰੇ ਸਥਾਨ ’ਤੇ ਰਹੀ। ਹਰਡਲਾਂ ’ਚ ਜਸਕਰਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੇਡਾਂ ਦੇ ਇੰਚਾਰਜ ਕੋਚ ਪਰਮਜੀਤ ਕੌਰ ਵਲੋਂ ਜੇਤੂ ਰਹੇ ਬੱਚਿਆਂ ਨੂੰ ਸੋਨ ਤੇ ਚਾਂਦੀ ਦੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਚ ਹਰਵਿੰਦਰ ਸਿੰਘ, ਲਵਪ੍ਰੀਤ ਕੌਰ ਕੋਚ ਹਰਪੁਰਾ ਧੰਦੋਈ, ਪ੍ਰਵੀਨ ਕੌਰ ਕੋਚ, ਮਨੋਹਰ ਸਿੰਘ ਕੋਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ -ਸੇਵਾ ਮੁਕਤੀ ’ਤੇ ਵਿਸ਼ੇਸ਼- ਪੰਜਾਬੀ ਅਧਿਆਪਕਾ ਸਵਿਤਾ ਕੁਮਾਰੀ ਅਗਲੀ ਖ਼ਬਰ ਕਿਸਾਨ ਹਰਾ ਝੋਨਾ ਨਾ ਵਢਾਉਣ : ਪ੍ਰਧਾਨ ਜੌਲੀ ਕਿਹਾ, 17 ਫ਼ੀਸਦੀ ਝੋਨੇ ਦੀ ਫਸਲ ਪੁੂਰੇ ਭਾਅ ’ਤੇ ਖਰੀਦੀ ਜਾਵੇਗੀ
Ad Position 24