01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਐਕਸੈਲਸੀਅਰ ਸਕੂਲ ਬਿਜਲੀਵਾਲ ’ਚ ਗੁੱਤ ਪਰਾਂਦਾ ਮੁਕਾਬਲਾ ਕਰਵਾਇਆ

ਕਿਲ੍ਹਾ ਲਾਲ ਸਿੰਘ, 30 ਸਤੰਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਖੇ ਵਿਦਿਆਰਥਣਾਂ ਦੀ ਰਵਾਇਤੀ ਕਲਾ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਨਾਲ ਗੁੱਤ ਪਰਾਂਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਰੰਗਾਂ ਤੇ ਡਿਜ਼ਾਇਨਾਂ ਵਾਲੇ ਪਰਾਂਦਿਆਂ ਨਾਲ ਸੁੰਦਰ ਢੰਗ ਨਾਲ ਗੁੱਤਾਂ ਸਜਾਈਆਂ।

Ad Position 21
No active advertisement
ਅਜੀਤ ਡੈਸਕ 01-10-2026
ਕਿਲ੍ਹਾ ਲਾਲ ਸਿੰਘ, 30 ਸਤੰਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਖੇ ਵਿਦਿਆਰਥਣਾਂ ਦੀ ਰਵਾਇਤੀ ਕਲਾ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਨਾਲ ਗੁੱਤ ਪਰਾਂਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਰੰਗਾਂ ਤੇ ਡਿਜ਼ਾਇਨਾਂ ਵਾਲੇ ਪਰਾਂਦਿਆਂ ਨਾਲ ਸੁੰਦਰ ਢੰਗ ਨਾਲ ਗੁੱਤਾਂ ਸਜਾਈਆਂ। ਵਿਦਿਆਰਥਣਾਂ ਨੇ ਆਪਣੀ ਰਚਨਾਤਮਕਤਾ ਕਲਾਤਮਕ ਕੌਸ਼ਲ ਤੇ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵਾਇਤੀ ਪਰਾਂਦਿਆਂ ਦੀ ਸੁੰਦਰਤਾ ਨੇ ਸਮਾਗਮ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ। ਮੁਕਾਬਲੇ ’ਚ ਜੇਤੂ ਵਿਦਿਆਰਥਣਾਂ ਦੀ ਚੋਣ ਕੀਤੀ ਗਈ। ਗੁੱਤ ਪਰਾਂਦਾ ਮੁਕਾਬਲੇ ਦੌਰਾਨ ਜੂਨੀਅਰ ਗਰੁੱਪ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਪਹਿਲਾ, ਗੁਰਮਨ ਲਾਲ ਕੌਰ ਨੇ ਦੂਜਾ, ਪ੍ਰਿੰਸ ਨੇ ਤੀਜਾ ਸਥਾਨ, ਰਚਨਾ ਸੋਹਤਾ ਨੇ ਵੀ ਸਥਾਨ ਪ੍ਰਾਪਤ ਕੀਤਾ। ਸੀਨੀਅਰ ਗਰੁੱਪ ਦੀ ਵਿਦਿਆਰਥਣ ਮਨਸਿਮਰਨ ਕੌਰ ਨੇ ਪਹਿਲਾ, ਤਰਨਪ੍ਰੀਤ ਕੌਰ ਨੇ ਦੂਜਾ, ਨੇਹਾ ਨੇ ਤੀਸਰਾ ਸਥਾਨ ਅਤੇ ਕੋਮਲਪ੍ਰੀਤ ਕੌਰ ਨੇ ਵੀ ਗੁੱਤ ਪਰਾਂਦਾ ਮੁਕਾਬਲੇ ’ਚ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਤੇਜਿੰਦਰ ਕੌਰ ਨੇ ਵਿਦਿਆਰਥਣਾ ਦੀ ਸ਼ਾਲਾਘਾ ਕੀਤੀ ਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੀ ਅਮੀਰ ਪੰਜਾਬੀ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਰਘਟਨਾ ’ਚ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਇਕ ਵਾਰ ਫਿਰ ਉੱਠੀ ਚੌਕ ਬਣਾਉਣ ਦੀ ਮੰਗ ਅਗਲੀ ਖ਼ਬਰ ਗੁੱਡਵਿਲ ਸਕੂਲ ਦੇ ਖਿਡਾਰੀਆਂ ਨੇ 77ਵੀਂ ਜ਼ੋਨਲ ਐਥਲੈਟਿਕਸ ਖੇਡਾਂ ’ਚ ਮੱਲਾਂ ਮਾਰੀਆਂ
Ad Position 24