01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਦੁਰਘਟਨਾ ’ਚ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਇਕ ਵਾਰ ਫਿਰ ਉੱਠੀ ਚੌਕ ਬਣਾਉਣ ਦੀ ਮੰਗ

ਗੁਰਦਾਸਪੁਰ, 30 ਸਤੰਬਰ (ਚੱਕਰਾਜਾ)-ਬੀਤੇ ਦਿਨੀਂ ਹਰਦੋਛੰਨੀਆਂ ਚੋਰਾਹੇ ’ਚ ਦੋ ਕਾਰਾਂ ਦੀ ਆਪਸੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਤੇ ਦੋ ਹੋਰ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਇਥੇ ਚੌਕ ਬਣਾਉਣ ਦੀ ਮੰਗ ਫਿਰ ਤੋਂ ਉਠਣ ਲੱਗ ਪਈ ਹੈ। ਇਸ ਮੌਕੇ ਇੰਦਰਪਾਲ ਸਿੰਘ ਬੈਂਸ ਸਮੇਤ ਹੋਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਚੌਰਾਹੇ ਵਿਚਕਾਰ ਉੱਗੇ 2 ਦਰੱਖਤ ਅਕਸਰ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ ਤੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ।

Ad Position 21
No active advertisement
ਚੌਕ ਬਣਾਉਣ ਦੀ ਮੰਗ ਕਰਦੇ ਹੋਏ ਕਿਸਾਨ ਆਗੂ। ਤਸਵੀਰ: ਵਿਸ਼ਾਲ ਮੁੰਨਾ 01-10-2026
ਗੁਰਦਾਸਪੁਰ, 30 ਸਤੰਬਰ (ਚੱਕਰਾਜਾ)-ਬੀਤੇ ਦਿਨੀਂ ਹਰਦੋਛੰਨੀਆਂ ਚੋਰਾਹੇ ’ਚ ਦੋ ਕਾਰਾਂ ਦੀ ਆਪਸੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਤੇ ਦੋ ਹੋਰ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਇਥੇ ਚੌਕ ਬਣਾਉਣ ਦੀ ਮੰਗ ਫਿਰ ਤੋਂ ਉਠਣ ਲੱਗ ਪਈ ਹੈ। ਇਸ ਮੌਕੇ ਇੰਦਰਪਾਲ ਸਿੰਘ ਬੈਂਸ ਸਮੇਤ ਹੋਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਚੌਰਾਹੇ ਵਿਚਕਾਰ ਉੱਗੇ 2 ਦਰੱਖਤ ਅਕਸਰ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ ਤੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਹਾਲਾਂਕਿ ਇਥੇ ਚੌਕ ਬਣਾਉਣ ਲਈ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ ਤੇ ਗੁਰੂ ਗੋਬਿੰਦ ਸਟੱਡੀ ਸਰਕਲ ਵਲੋਂ ਆਪਣੇ ਖਰਚੇ ’ਤੇ ਇੱਥੇ ਚੌਕ ਬਣਾਉਣ ਦਾ ਵੀ ਐਲਾਨ ਕੀਤਾ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦੋ ਸਾਲਾ ਤੋਂ ਇਹ ਪ੍ਰਕਿਰਿਆ ਚੱਲ ਰਹੀ ਹੈ ਤੇ ਸਾਰੇ ਵਿਭਾਗਾਂ ਦੀ ਐਨ.ਓ.ਸੀਜ ਵੀ ਮਿਲ ਗਈਆਂ ਹਨ। ਜਿਸ ਤੋਂ ਬਾਅਦ ਚੌਰਾਹੇ ਵਿਚੋਂ ਨਜਾਇਜ਼ ਕਬਜ਼ੇ ਛੁਡਾਉਣ ਦਾ ਕੰਮ ਵੀ ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਤੇ ਨਾਜਾਇਜ਼ ਕਬਜ਼ੇ ਛੁਡਵਾ ਵੀ ਲੈ ਗਏ । ਇਸ ਤੋਂ ਇਲਾਵਾ ਚੌਕ ਦਾ ਨਾਂਅ ਗੁਰੂ ਗੋਬਿੰਦ ਸਿੰਘ ਚੌਂਕ ਵੀ ਮਨਜ਼ੂਰ ਹੋ ਗਿਆ। ਪਰ ਵਣ ਵਿਭਾਗ ਵਲੋਂ ਚੌਕ ਵਿਚ ਲੱਗੇ ਦੋ ਦਰੱਖਤ ਕਟਾਉਣ ਵਿਚ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਚੌਕ ਦਾ ਕੰਮ ਦੋ ਸਾਲਾ ਤੋਂ ਲਟਕ ਰਿਹਾ ਹੈ। ਕਿਸਾਨ ਆਗੂਆਂ ਅਨੁਸਾਰ ਜੇ ਇੱਥੇ ਚੌਕ ਬਣ ਜਾਂਦਾ ਹੈ ਤਾਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਪਰ ਵਣ ਵਿਭਾਗ ਦੀ ਅਣਗਹਿਲੀ ਅਤੇ ਟਾਲ ਮਟੋਲ ਦੀ ਨੀਤੀ ਕਾਰਨ ਰੋਜ਼ ਇੱਥੇ ਦੁਰਘਟਨਾਵਾਂ ’ਚ ਮੌਤਾਂ ਹੋ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ 23 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸਜਾਏ ਜਾਣਗੇ ਗੁਰਮਤਿ ਸਮਾਗਮ ਅਗਲੀ ਖ਼ਬਰ ਐਕਸੈਲਸੀਅਰ ਸਕੂਲ ਬਿਜਲੀਵਾਲ ’ਚ ਗੁੱਤ ਪਰਾਂਦਾ ਮੁਕਾਬਲਾ ਕਰਵਾਇਆ
Ad Position 24