23 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸਜਾਏ ਜਾਣਗੇ ਗੁਰਮਤਿ ਸਮਾਗਮ
ਫ਼ਤਹਿਗੜ੍ਹ ਚੂੜੀਆਂ, 30 ਸਤੰਬਰ (ਅਵਤਾਰ ਸਿੰਘ ਰੰਧਾਵਾ)-ਇਤਿਹਾਸਿਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ਕਲਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮ 23 ਅਕਤੂਬਰ ਸਵੇਰੇ 10 ਵਜੇ ਦੁਪਹਿਰ ਤੋਂ ਕਰੀਬ 3 ਵਜੇ ਤੱਕ ਗੁਰਮਤਿ ਸਮਾਗਮ ਸਜਾਇਆ ਜਾਵੇਗਾ। ਸਮਾਗਮ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਅੱਜ ਗੁਰਦੁਆਰਾ ਮੈਨੇਜਰ ਜਗਦੀਪ ਸਿੰਘ ਮੂਲੋਵਾਲੀ, ਓਂਕਾਰ ਸਿੰਘ ਖੋਦੇਬੇਟ, ਗੁਰਪ੍ਰੀਤ ਸਿੰਘ ਆਜਮਪੁਰ, ਹੈੱਡ ਗ੍ਰੰਥੀ ਭਾਈ ਲਵਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਇਸ ਮੌਕੇ ਪਹੁੰਚ ਰਹੇ ਪੰਥਕ ਜਥਿਆਂ ’ਚ ਭਾਈ ਸੁਖਵੰਤ ਸਿੰਘ ਸ਼ਹੂਰ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਕਥਾ ਵਾਚਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਢਾਡੀ ਗਿਆਨੀ ਮਿਲਖਾ ਸਿੰਘ ਮੌਜੀ ਸੰਗਤਾਂ ਦੇ ਸਨਮੁੱਖ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿੱਖ ਇਤਿਹਾਸ ਰਾਹੀਂ ਹਾਜਰੀ ਲਵਾਉਣਗੇ।
ਫ਼ਤਹਿਗੜ੍ਹ ਚੂੜੀਆਂ, 30 ਸਤੰਬਰ (ਅਵਤਾਰ ਸਿੰਘ ਰੰਧਾਵਾ)-ਇਤਿਹਾਸਿਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ਕਲਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮ 23 ਅਕਤੂਬਰ ਸਵੇਰੇ 10 ਵਜੇ ਦੁਪਹਿਰ ਤੋਂ ਕਰੀਬ 3 ਵਜੇ ਤੱਕ ਗੁਰਮਤਿ ਸਮਾਗਮ ਸਜਾਇਆ ਜਾਵੇਗਾ। ਸਮਾਗਮ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਅੱਜ ਗੁਰਦੁਆਰਾ ਮੈਨੇਜਰ ਜਗਦੀਪ ਸਿੰਘ ਮੂਲੋਵਾਲੀ, ਓਂਕਾਰ ਸਿੰਘ ਖੋਦੇਬੇਟ, ਗੁਰਪ੍ਰੀਤ ਸਿੰਘ ਆਜਮਪੁਰ, ਹੈੱਡ ਗ੍ਰੰਥੀ ਭਾਈ ਲਵਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਇਸ ਮੌਕੇ ਪਹੁੰਚ ਰਹੇ ਪੰਥਕ ਜਥਿਆਂ ’ਚ ਭਾਈ ਸੁਖਵੰਤ ਸਿੰਘ ਸ਼ਹੂਰ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਕਥਾ ਵਾਚਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਢਾਡੀ ਗਿਆਨੀ ਮਿਲਖਾ ਸਿੰਘ ਮੌਜੀ ਸੰਗਤਾਂ ਦੇ ਸਨਮੁੱਖ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿੱਖ ਇਤਿਹਾਸ ਰਾਹੀਂ ਹਾਜਰੀ ਲਵਾਉਣਗੇ। ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਗੁਰਮਤਿ ਸਮਾਗਮ ਵਿਚ ਹੁੰਮ-ਹੁਮਾ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ।