30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ੍ਰੀ ਹਰਗੋਬਿੰਦਪੁਰ ਬੀ.ਡੀ. ਪੀ.ਓ ਦਫ਼ਤਰ ’ਚ ਚਲ ਰਹੇ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਆਉਣ ’ਤੇ ਜਾਂਚ ਕਰਵਾਈ ਜਾਵੇਗੀ-ਮਨਦੀਪ ਸਿੰਘ ਰੰਗੜ ਨੰਗਲ

ਸ੍ਰੀ ਹਰਗੋਬਿੰਦਪੁਰ, 30 ਸਤੰਬਰ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ੍ਹ ਨੰਗਲ ਨੇ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਬੀ. ਡੀ.

Ad Position 21
No active advertisement
ਅਜੀਤ ਡੈਸਕ 01-10-2026
ਸ੍ਰੀ ਹਰਗੋਬਿੰਦਪੁਰ, 30 ਸਤੰਬਰ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ੍ਹ ਨੰਗਲ ਨੇ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਚਲ ਰਿਹਾ ਭ੍ਰਿਸ਼ਟਾਚਾਰ ਹੱਦਾ ਬੰਨੇ ਟੱਪ ਚੁੱਕਾ ਹੈ ਜਿਸਦੇ ਪਿੱਛੇ ਪੰਜਾਬ ’ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਜੋ ਕਿ ਆਪਣੇ ਆਪ ਨੂੰ ਇਮਾਨਦਾਰ ਕਹਾਉਂਦੀ ਸੀ , ਉਸਦਾ ਚਿਹਰਾ ਬੇਨਕਾਬ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਮੇਂ ਚੁਣੇ ਗਏ ਸਰਪੰਚਾਂ ਵਲੋਂ ਬੀ.ਡੀ.ਪੀ.ਓ ਦਫ਼ਤਰ ਸ੍ਰੀ ਹਰਗੋਬਿੰਪੁਰ ਵਿਖੇ ਚਲ ਰਹੇ ਭ੍ਰਿਸ਼ਟਾਚਾਰ ਵਿਰੁੁੱਧ ਆਵਾਜ਼ ਉਠਾਉਣ ਦਾ ਸਿੱਧਾ-ਸਿੱਧਾ ਮਕਸਦ ਇਹ ਹੈ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਭ੍ਰਿਸ਼ਟ ਪਾਰਟੀ ਹੈ ਤੇ ਉਨ੍ਹਾਂ ਵਲੋਂ ਲਗਾਏ ਗਏ ਅਫ਼ਸਰਸ਼ਾਹੀ ਵੀ ਭ੍ਰਿਸ਼ਟ ਹੋ ਚੁੱਕੀ ਹੈ, ਜੋ ਕਿ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਲਈ ਸਭ ਤੋਂ ਮੋਹਰੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਆਪਣੀ ਅਫ਼ਸਰਸ਼ਾਹੀ ਨੂੰ ਲੋਕਾਂ ਦਾ ਪੈਸਾ ਲੁੱਟਣ ਦੀ ਖੁੱਲ ਦਿੱਤੀ ਗਈ ਹੈ ਤੇ ਅਫ਼ਸਰ ਸ਼ਾਹੀ ਦੇ ਸਿਰ ਤੋਂ ਬਿਲਕੁਲ ਡਰ ਲੱਥ ਚੁੱਕਾ ਹੈ, ਉਹ ਸਿੱਧੇ ਸਿੱਧੇ ਸਰਕਾਰੀ ਪੈਸੇ ਨੂੰ ਲੁੂੱਟਣ ਲਈ ਝਿਜਕ ਮਹਿਸੂਸ ਨਹੀ ਕਰ ਰਹੇ। ਮਨਦੀਪ ਸਿੋਂਘ ਰੰਗੜ੍ਹ ਨੰਗਲ ਨੇ ਕਿਹਾ ਕਿ 2027 ਵਿਚ ਕਾਂਗਰਸ ਦੀ ਸਰਕਾਰ ਆਉਣ ’ਤੇ ਬੀ.ਡੀ.ਪੀ.ਓ ਦਫ਼ਤਰ ਸ੍ਰੀ ਹਰਗੋਬਿਦਪੁਰ ਵਿਚ ਚਲ ਰਹੇ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਚਿੱਟਾ ਹਾਥੀ ਸਾਬਤ ਹੋ ਰਹੀ ਹੈ ਪਿੰਡ ਮੋਹਲੋਵਾਲੀ ਦੀ ਪਾਣੀ ਵਾਲੀ ਟੈਂਕੀ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ
Ad Position 24