30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਚਿੱਟਾ ਹਾਥੀ ਸਾਬਤ ਹੋ ਰਹੀ ਹੈ ਪਿੰਡ ਮੋਹਲੋਵਾਲੀ ਦੀ ਪਾਣੀ ਵਾਲੀ ਟੈਂਕੀ

ਧਿਆਨਪੁਰ, 30 ਸਤੰਬਰ (ਕੁਲਦੀਪ ਸਿੰਘ ਸੋਨੂੰ)-ਚਿੱਟਾ ਹਾਥੀ ਸਾਬਤ ਹੋ ਰਹੀ ਹੈ ਪਿੰਡ ਮੋਹਲੋਵਾਲੀ ਵਾਲੀ ਪਾਣੀ ਵਾਲੀ ਵਾਲੀ ਟੈਂਕੀ, ਕਿਉਂਕਿ ਜਲ ਸੰਚਾਰ ਮਹਿਕਮੇ ਵਲੋਂ ਅਲੀਵਾਲ ਭਾਲੋਵਾਲੀ ਵਾਲੀ ਨਹਿਰ ਦੇ ਪਾਣੀ ਨੂੰ ਸਾਫ ਕਰਵਾ ਕੇ ਇਸ ਟੈਂਕੀ ’ਚ ਭੇਜਿਆ ਜਾਂਦਾ ਪਰ ਨਹਿਰ ’ਚ ਲਗਾਤਾਰ ਪਾਣੀ ਨਾ ਆਉਣ ਕਰਕੇ ਟੈਂਕੀ ’ਚ ਪਾਣੀ ਨਹੀਂ ਆਉਂਦਾ, ਪਿੰਡ ਵਾਸੀਆਂ ਨੂੰ ਪਾਣੀ ਮਹੀਨੇ ਦੇ ਵਿਚ ਸਿਰਫ ਇਕ ਜਾਂ ਦੋ ਵਾਰੀ ਹੀ ਨਸੀਬ ਹੁੰਦਾ ਹੈ ਤੇ ਕਈ ਵਾਰ ਕਈ ਮਹੀਨੇ ਬਾਅਦ ਪਾਣੀ ਦੇ ਦਰਸ਼ਨ ਹੁੰਦੇ ਹਨ, ਜਿਸ ਕਰਕੇ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨਿਰਮਲ ਸਿੰਘ ਮੋਹਲੋਵਾਲੀ ਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਜਲ ਵਿਭਾਗ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਪਾਣੀ ਵਾਲੀ ਟੈਂਕੀ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਲਈ ਇਕ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ।

Ad Position 21
No active advertisement
ਪਿੰਡ ਮੋਹਲੋਵਾਲੀ ਵਿਖੇ ਚਿੱਟਾ ਹਾਥੀ ਸਾਬਤ ਹੋ ਰਹੀ ਪਾਣੀ ਵਾਲੀ ਟੈਂਕੀ। ਤਸਵੀਰ: ਕੁਲਦੀਪ ਸਿੰਘ ਸੋਨੂੰ 01-10-2026
ਧਿਆਨਪੁਰ, 30 ਸਤੰਬਰ (ਕੁਲਦੀਪ ਸਿੰਘ ਸੋਨੂੰ)-ਚਿੱਟਾ ਹਾਥੀ ਸਾਬਤ ਹੋ ਰਹੀ ਹੈ ਪਿੰਡ ਮੋਹਲੋਵਾਲੀ ਵਾਲੀ ਪਾਣੀ ਵਾਲੀ ਵਾਲੀ ਟੈਂਕੀ, ਕਿਉਂਕਿ ਜਲ ਸੰਚਾਰ ਮਹਿਕਮੇ ਵਲੋਂ ਅਲੀਵਾਲ ਭਾਲੋਵਾਲੀ ਵਾਲੀ ਨਹਿਰ ਦੇ ਪਾਣੀ ਨੂੰ ਸਾਫ ਕਰਵਾ ਕੇ ਇਸ ਟੈਂਕੀ ’ਚ ਭੇਜਿਆ ਜਾਂਦਾ ਪਰ ਨਹਿਰ ’ਚ ਲਗਾਤਾਰ ਪਾਣੀ ਨਾ ਆਉਣ ਕਰਕੇ ਟੈਂਕੀ ’ਚ ਪਾਣੀ ਨਹੀਂ ਆਉਂਦਾ, ਪਿੰਡ ਵਾਸੀਆਂ ਨੂੰ ਪਾਣੀ ਮਹੀਨੇ ਦੇ ਵਿਚ ਸਿਰਫ ਇਕ ਜਾਂ ਦੋ ਵਾਰੀ ਹੀ ਨਸੀਬ ਹੁੰਦਾ ਹੈ ਤੇ ਕਈ ਵਾਰ ਕਈ ਮਹੀਨੇ ਬਾਅਦ ਪਾਣੀ ਦੇ ਦਰਸ਼ਨ ਹੁੰਦੇ ਹਨ, ਜਿਸ ਕਰਕੇ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨਿਰਮਲ ਸਿੰਘ ਮੋਹਲੋਵਾਲੀ ਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਜਲ ਵਿਭਾਗ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਪਾਣੀ ਵਾਲੀ ਟੈਂਕੀ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਲਈ ਇਕ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਟੈਂਕੀ ਬਣਾਈ ਗਈ ਹੈ ਜੋ ਕਿ ਅੱਜ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਟੈਂਕੀ ਨੂੰ ਨਹਿਰੀ ਪਾਣੀ ਦੇ ਸਹਾਰੇ ਨਾ ਛੱਡਿਆ ਜਾਵੇ, ਸਗੋਂ ਟੈਂਕੀ ਵਾਸਤੇ ਵਿਸ਼ੇਸ਼ ਤੌਰ ’ਤੇ ਇਕ ਸਮਰਸੀਬਲ ਬੋਰ ਕਰਵਾਇਆ ਜਾਵੇ ਤਾਂ ਕਿ ਸਮੇਂ ਸਿਰ ਟੈਂਕੀ ਦੇ ਵਿਚਂ ਮੋਟਰ ਚਲਾ ਕੇ ਪਾਣੀ ਭਰ ਦਿੱਤਾ ਜਾਵੇ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਇਸ ਪਾਣੀ ਦੀ ਸਹੂਲਤ ਮੁਹੱਈਆ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਕਲੋਨੀ ਫਤਹਿ ਨੰਗਲ ਪਾਸੇ ਨਿਕਾਸੀ ਪਾਣੀ ਦਾ ਹੱਲ ਕਰਨ ਦੀ ਮੰਗ ਅਗਲੀ ਖ਼ਬਰ ਸ੍ਰੀ ਹਰਗੋਬਿੰਦਪੁਰ ਬੀ.ਡੀ. ਪੀ.ਓ ਦਫ਼ਤਰ ’ਚ ਚਲ ਰਹੇ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਆਉਣ ’ਤੇ ਜਾਂਚ ਕਰਵਾਈ ਜਾਵੇਗੀ-ਮਨਦੀਪ...
Ad Position 24