ਰਾਸ਼ਟਰੀ ਰਾਜ ਮਾਰਗ 154ਏ ਤੇ ਦੁਨੇਰਾ ਵਿਖੇ ਤਿੱਖੇ ਮੌੜਾਂ ’ਤੇ ਆਏ ਦਿਨ ਹੋ ਰਹੇ ਹਾਦਸੇ
ਧਾਰਕਲਾਂ, 4 ਅਕਤੂਬਰ (ਨਰੇਸ਼ ਪਠਾਨੀਆ)- ਪਠਾਨਕੋਟ-ਚੰਬਾ ਰਾਸ਼ਟਰੀ ਮਾਰਗ 154ਏ ’ਤੇ ਪਿੰਡ ਦੁਨੇਰਾ ਵਿਖੇ ਕਈ ਤਿੱਖੇ ਮੋੜ ਹਨ । ਬਾਹਰੀ ਰਾਜ ਤੋਂ ਆਏ ਵਾਹਨ ਚਾਲਕ ਅਚਾਨਕ ਇਨ੍ਹਾਂ ਤਿੱਖੇ ਮੋੜਾਂ ’ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ।
ਧਾਰਕਲਾਂ, 4 ਅਕਤੂਬਰ (ਨਰੇਸ਼ ਪਠਾਨੀਆ)- ਪਠਾਨਕੋਟ-ਚੰਬਾ ਰਾਸ਼ਟਰੀ ਮਾਰਗ 154ਏ ’ਤੇ ਪਿੰਡ ਦੁਨੇਰਾ ਵਿਖੇ ਕਈ ਤਿੱਖੇ ਮੋੜ ਹਨ । ਬਾਹਰੀ ਰਾਜ ਤੋਂ ਆਏ ਵਾਹਨ ਚਾਲਕ ਅਚਾਨਕ ਇਨ੍ਹਾਂ ਤਿੱਖੇ ਮੋੜਾਂ ’ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ । ਅੱਜ ਅਜਿਹਾ ਮਾਮਲਾ ਵੇਖਣ ਨੂੰ ਮਿਲਿਆ । ਪਿੰਡ ਦੁਨੇਰਾ ਤੋਂ 2 ਕਿੱਲੋਮੀਟਰ ਦੀ ਦੂਰੀ ’ਤੇ ਲੋਹੇ ਦੀ ਪੁਲੀ ਨਾਮਕ ਜਗ੍ਹਾ ’ਤੇ ਇਕ ਤਿੱਖੇ ਮੋੜ ’ਤੇ ਇਕ ਵਾਲਵੋ ਬੱਸ ਅਤੇ ਇਕ ਕਾਰ ਆਪਸ ਵਿਚ ਟਕਰਾ ਗਈਆਂ । ਜਿਸ ਨਾਲ ਸੜਕ ’ਤੇ ਕਾਫੀ ਲੰਬਾ ਜਾਮ ਲੱਗ ਗਿਆ । ਸਥਾਨਿਕ ਲੋਕਾਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਰਾਸ਼ਟਰੀ ਰਾਜ ਮਾਰਗ ’ਚ ਪੈਂਦੇ ਤਿੱਖੇ ਮੋੜਾਂ ਦਾ ਸਰਵੇਖਣ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਚੌੜਾ ਕੀਤਾ ਜਾਵੇ । ਬਾਹਰੀ ਰਾਜਾਂ ਤੋਂ ਆਉਂਦੇ ਵਾਹਨ ਚਾਲਕ ਤਿੱਖੇ ਮੋੜਾਂ ਨੂੰ ਜਾਂਚ ਨਹੀਂ ਪਾਉਂਦੇ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਵੱਲ ਸੈਰ ਸਪਾਟੇ ਲਈ ਕਾਫੀ ਸੰਖਿਆ ਵਿਚ ਬਾਹਰੀ ਰਾਜਾਂ ਤੋਂ ਵਾਹਨ ਚਾਲਕ ਡਲਹੌਜ਼ੀ, ਚੰਬਾ, ਭਰਮੌਰ ਵੱਲ ਜਾਂਦੇ ਹਨ ਅਤੇ ਅਕਸਰ ਬੇਧਿਆਨੀ ਕਰਕੇ ਤਿੱਖੇ ਮੋੜਾਂ ’ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜਾਨੀ ਮਾਲੀ ਨੁਕਸਾਨ ਕਰ ਬੈਠਦੇ ਹਨ । ਪ੍ਰਸ਼ਾਸਨ ਨੂੰ ਜਲਦ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ।