‘ ਆਪ’ ਵਲੋਂ ਪਿੰਡ ਵਾਸੀਆਂ ਨੂੰ ਮਿਲੀਆਂ ਸੁਵਿਧਾਵਾਂ ਤੋਂ ਮਿਲੇ ਲਾਭ ਬਾਰੇ ਲਈ ਜਾਣਕਾਰੀ
ਤਾਰਾਗੜ, 4 ਅਕਤੂਬਰ (ਸੋਹਨ ਲਾਲ)-ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਕੌਰ ਅਤੇ ਪੰਜਾਬ ਸਟੇਟ ਜਨਰਲ ਸਕੱਤਰ ਮਾਝਾ ਜ਼ੋਨ ਨਰੇਸ਼ ਸੈਣੀ ਵਲੋਂ ਪਿੰਡ ਤਾਰਾਗੜ੍ਹ ਵਿਖੇ ਡੋਰ ਟੂ ਡੋਰ ਜਾ ਕੇ ਮਾਨ ਸਰਕਾਰ ਵਲੋਂ ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦਾ ਆਮ ਲੋਕਾਂ ਨੂੰ ਕਿੰਨਾ ਲਾਭ ਹੋਇਆ ਉਸ ਬਾਰੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ l ਜਿਸ ਵਿਚ ਪਿੰਡ ਦੇ ਲੋਕਾਂ ਨੇ ਮਾਨ ਸਰਕਾਰ ਵਲੋਂ ਦਿੱਤੀ ਗਈ ਆਟਾ ਦਾਲ ਸਕੀਮ, ਬਿਜਲੀ ਦੇ ਬਿੱਲ ਮੁਆਫ ਅਤੇ ਹਜ਼ਾਰ ਰੁਪਇਆ ਜਨਰਲ ਔਰਤ ਨੂੰ ਅਤੇ 1500 ਐਸ. ਸੀ.
ਤਾਰਾਗੜ, 4 ਅਕਤੂਬਰ (ਸੋਹਨ ਲਾਲ)-ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਕੌਰ ਅਤੇ ਪੰਜਾਬ ਸਟੇਟ ਜਨਰਲ ਸਕੱਤਰ ਮਾਝਾ ਜ਼ੋਨ ਨਰੇਸ਼ ਸੈਣੀ ਵਲੋਂ ਪਿੰਡ ਤਾਰਾਗੜ੍ਹ ਵਿਖੇ ਡੋਰ ਟੂ ਡੋਰ ਜਾ ਕੇ ਮਾਨ ਸਰਕਾਰ ਵਲੋਂ ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦਾ ਆਮ ਲੋਕਾਂ ਨੂੰ ਕਿੰਨਾ ਲਾਭ ਹੋਇਆ ਉਸ ਬਾਰੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ l ਜਿਸ ਵਿਚ ਪਿੰਡ ਦੇ ਲੋਕਾਂ ਨੇ ਮਾਨ ਸਰਕਾਰ ਵਲੋਂ ਦਿੱਤੀ ਗਈ ਆਟਾ ਦਾਲ ਸਕੀਮ, ਬਿਜਲੀ ਦੇ ਬਿੱਲ ਮੁਆਫ ਅਤੇ ਹਜ਼ਾਰ ਰੁਪਇਆ ਜਨਰਲ ਔਰਤ ਨੂੰ ਅਤੇ 1500 ਐਸ.ਸੀ. ਵਰਗ ਨੂੰ ਮਿਲਣ ’ਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜਦ ਦਾ ਦੇਸ਼ ਆਜ਼ਾਦ ਹੋਇਆ ਹੈ, ਆਮ ਲੋਕਾਂ ਦਾ ਸਾਥ ਦੇਣ ਵਾਲੇ ਇਹ ਪਹਿਲੀ ਸਰਕਾਰ ਪੰਜਾਬ ਵਿਚ ਆਈ ਹੈ। ਉਨ੍ਹਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਇਸ ਮੌਕੇ ਬਲਵਾਨ ਸਿੰਘ ਬਾਨਾ, ਫੌਜੀ ਸਤੀਸ਼ ਕੁਮਾਰ ਬਿੱਟੂ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ ।