06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਤਾਰਾਗੜ੍ਹ ਦੀ ਸਰਪੰਚ ਰੋਜ਼ੀ ਸੈਣੀ 300 ਪਰਿਵਾਰਾਂ ਸਮੇਤ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਿਲ

ਤਾਰਾਗੜ੍ਹ, 5 ਅਕਤੂਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਤਾਰਾਗੜ੍ਹ ਵਿਚ ਅੱਜ ਉਸ ਸਮੇਂ ਸਿਆਸੀ ਹਲਚਲ ਦੇਖਣ ਨੂੰ ਮਿਲੀ, ਜਦੋਂ ਪਿੰਡ ਦੀ ਮੌਜੂਦਾ ਸਰਪੰਚ ਰੋਜ਼ੀ ਸੈਣੀ ਅਤੇ ਉਨ੍ਹਾਂ ਦੇ ਪਤੀ ਸਮਾਜ ਸੇਵੀ ਰਾਜੇਸ਼ ਕੁਮਾਰ (ਕੁੱਦਾ) ਆਪਣੇ ਸਮਰਥਕਾਂ ਅਤੇ ਕਰੀਬ 300 ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ । ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਾਰਟੀ ਵਿਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ ।

Ad Position 21
No active advertisement
ਅਜੀਤ ਡੈਸਕ 06-10-2026
ਤਾਰਾਗੜ੍ਹ, 5 ਅਕਤੂਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਤਾਰਾਗੜ੍ਹ ਵਿਚ ਅੱਜ ਉਸ ਸਮੇਂ ਸਿਆਸੀ ਹਲਚਲ ਦੇਖਣ ਨੂੰ ਮਿਲੀ, ਜਦੋਂ ਪਿੰਡ ਦੀ ਮੌਜੂਦਾ ਸਰਪੰਚ ਰੋਜ਼ੀ ਸੈਣੀ ਅਤੇ ਉਨ੍ਹਾਂ ਦੇ ਪਤੀ ਸਮਾਜ ਸੇਵੀ ਰਾਜੇਸ਼ ਕੁਮਾਰ (ਕੁੱਦਾ) ਆਪਣੇ ਸਮਰਥਕਾਂ ਅਤੇ ਕਰੀਬ 300 ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ । ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਾਰਟੀ ਵਿਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ । ਇਸ ਦੌਰਾਨ ਪਿੰਡ ਤਾਰਾਗੜ੍ਹ ਤੋਂ ਇਲਾਵਾ ਆਸ-ਪਾਸ ਦੇ ਹੋਰ ਪਿੰਡਾਂ ਤੋਂ ਵੀ ਕਈ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਜਿਨ੍ਹਾਂ ਵਿਚ ਲਗਪਗ 20 ਗੁੱਜਰ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਰਾਜੇਸ਼ ਕੁਮਾਰ ਕੁੱਦਾ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ l ਦੱਸਿਆ ਗਿਆ ਕਿ ਪਿੰਡ ਮਦੀਨਪੁਰ ਤੋਂ ਭਾਜਪਾ ਦੇ ਪਿਛਲੇ ਕਰੀਬ 15 ਸਾਲਾਂ ਤੋਂ ਬੂਥ ਇੰਚਾਰਜ ਰਹੇ ਲੱਕੀ ਸੈਣੀ ਅਤੇ ਸਹਾਰਨਪੁਰ ਦੇ ਸਰਪੰਚ ਮਨਜੀਤ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਦਰਜਨਾਂ ਨੇਤਾ ਅਤੇ ਵਰਕਰਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ । ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਪੰਚ ਮਨਜੀਤ ਸਿੰਘ ਭਾਜਪਾ ਦੇ ਸਰਗਰਮ ਵਰਕਰ ਸਨ ਜਿਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਕਹਿ ਰਾਜੇਸ਼ ਕੁਮਾਰ ਕੁੱਦਾ ਦੀ ਅਗਵਾਈ ਹੇਠ ਆਮ ਆਦਮੀ ਦਾ ਪੱਲਾ ਫੜਿਆ l ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਨਵੇਂ ਪਰਿਵਾਰਾਂ ਦਾ ਸਵਾਗਤ ਕੀਤਾ । ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਨੁਸਾਰ ਲੋਕਾਂ ਨਾਲ ਮਿਲ ਕੇ ਕੰਮ ਕਰਨਗੇ । ਇਸ ਮੌਕੇ ਪ੍ਰਧਾਨ ਸੁਨੀਤਾ ਦੇਵੀ ਮਦੀਨਪੁਰ, ਸੋਨੂੰ ਬਾਬਾ, ਸਰਪੰਚ ਮਨਜੀਤ ਸਿੰਘ ਸਹਾਰਨਪੁਰ, ਜੋਗਿੰਦਰ ਸੈਣੀ ਬਿੱਟੂ, ਸਰਬਜੀਤ ਸਲਾਰੀਆ, ਕਾਕਾ ਪ੍ਰਧਾਨ ਸੁਨੀਲ, ਰਮਨਪ੍ਰੀਤ, ਰਾਜੂ ਤਾਰਾਗੜ੍ਹ, ਜਾਨੂ ਤਾਰਾਗੜ੍ਹ, ਗੁਰਪ੍ਰੀਤ, ਅੰਕੁਸ਼, ਨੰਨੂ ਸੈਣੀ ਤਰਾਗੜ੍ਹ, ਰਿਤੂ ਸੈਣੀ, ਅਮਨ ਸਿੰਘ, ਮਾਨ ਧੋਬੜਾ, ਗੁਰਮੀਤ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਕੌਰ, ਬੀ.ਸੀ. ਵਿੰਗ ਦੇ ਇੰਚਾਰਜ ਨਰੇਸ਼ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਮੁੰਨਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਨੇਤਾ, ਅਹੁਦੇਦਾਰ ਤੇ ਵਰਕਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਫੌਜੀ ਛਾਉਣੀ ਦੀ 1000 ਮੀਟਰ ਘੇਰੇ ’ਚ ਉਸਾਰੀ ਪਾਬੰਦੀ ਘਟਾ ਕੇ 500 ਮੀਟਰ ਕਰਨ ਦੀ ਮੰਗ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ, ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
Ad Position 24