06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਮੀਟਿੰਗ ਹੋਈ

ਪਠਾਨਕੋਟ, 5 ਅਕਤੂਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਜਨਰਲ ਹਾਊਸ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਵਰਮਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਡਿਸਟ੍ਰਿਕਟ 321-ਡੀ ਦੇ ਵੀ.

Ad Position 21
No active advertisement
ਅਜੀਤ ਡੈਸਕ 06-10-2026
ਪਠਾਨਕੋਟ, 5 ਅਕਤੂਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਜਨਰਲ ਹਾਊਸ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਵਰਮਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਡਿਸਟ੍ਰਿਕਟ 321-ਡੀ ਦੇ ਵੀ.ਡੀ.ਜੀ.-1 ਲਾਇਨ ਰਾਜੀਵ ਖੋਸਲਾ ਮੁੱਖ ਮਹਿਮਾਨ ਅਤੇ ਜ਼ੋਨ ਚੇਅਰਮੈਨ ਨਰਿੰਦਰ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਮੀਟਿੰਗ ਵਿਚ ਕਲੱਬ ਵਲੋਂ ਕੀਤੇ ਸਮਾਜ ਸੇਵੀ ਕੰਮਾਂ ਦੀ ਸਮੀਖਿਆ ਕਰਨ ਦੇ ਨਾਲ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਕੈਸ਼ੀਅਰ ਹਰਜੀਤ ਸਿੰਘ ਅਤੇ ਪੀ.ਆਰ.ਓ. ਪੰਕਜ ਮਹਿਤਾ ਨੇ ਕਲੱਬ ਵਲੋਂ ਕੀਤੇ ਪ੍ਰੋਜੈਕਟਾਂ ਦਾ ਵੇਰਵਾ ਦਿੱਤਾ, ਜਿਨ੍ਹਾਂ ਵਿਚ ਖੂਨਦਾਨ ਕੈਂਪ, ਮੈਡੀਕਲ ਜਾਂਚ ਕੈਂਪ, ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਬੂਟੇ ਲਗਾਉਣਾ, ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦੇਣਾ ਸ਼ਾਮਿਲ ਹੈ । ਹਰਜੀਤ ਸਿੰਘ ਨੇ ਵਿੱਤੀ ਲੇਖਾ-ਜੋਖਾ ਵੀ ਪੇਸ਼ ਕੀਤਾ । ਪ੍ਰਧਾਨ ਵਿਜੇ ਕੁਮਾਰ ਵਰਮਾ ਨੇ ਕਿਹਾ ਕਿ ਨਵੀਂ ਟੀਮ ਮਨੁੱਖਤਾ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਲਾਇਨ ਰਾਜੀਵ ਖੋਸਲਾ ਅਤੇ ਨਰਿੰਦਰ ਮਹਾਜਨ ਨੇ ਕਲੱਬ ਦੀਆਂ ਸੇਵਾ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ । ਇਸ ਮੌਕੇ ਕੇਵਲ ਕ੍ਰਿਸ਼ਨ ਮਹਾਜਨ, ਡਾ: ਕੇ.ਡੀ. ਸਿੰਘ, ਜਨਕ ਸਿੰਘ, ਵਿਜੇ ਪਾਸੀ, ਸਮੀਰ ਗੁਪਤਾ, ਸੰਜੀਵ ਗੁਪਤਾ, ਨਰਿੰਦਰ ਗੁਪਤਾ, ਰਾਕੇਸ਼ ਅਗਰਵਾਲ, ਮੁਕੇਸ਼ ਮਹਾਜਨ, ਸੰਦੀਪ ਸਰੀਨ, ਵਿਸ਼ਾਲ ਸਮੇਤ ਕਲੱਬ ਦੇ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਰਾਮ ਲੀਲ੍ਹਾ ਦੀਆਂ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਤੇਜ਼ ਰਫ਼ਤਾਰ ਮੋਟਰਸਾਈਕਲ ਖੰਬੇ ਨਾਲ ਵੱਜਣ ਕਾਰਨ ਨੌਜਵਾਨ ਦੀ ਮੌਤ
Ad Position 24