ਮੁੱਖ ਅਧਿਆਪਕ ਜੋਗਿੰਦਰ ਸਿੰਘ ਖਾਨੋਵਾਲ ਦੀ ਯਾਦ ਵਿਚ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਲਗਾਇਆ
ਵਡਾਲਾ ਬਾਂਗਰ, 5 ਸਤੰਬਰ (ਭੁੰਬਲੀ)-ਮਰਹੂਮ ਸਿੱਖਿਆ ਸ਼ਾਸ਼ਤਰੀ ਮੁੱਖ ਅਧਿਆਪਕ ਜੋਗਿੰਦਰ ਸਿੰਘ ਖਾਨੋਵਾਲ ਵਾਲਿਆਂ ਦੀ ਯਾਦ ਵਿਚ ਪਿੰਡ ਖਾਨੋਵਾਲ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਾਂਆ ਗਿਆ। ਇਸ 18ਵੇਂ ਅੱਖਾਂ ਦੇ ਕੈਂਪ ਵਿਚ ਜ਼ਿਲ੍ਹਾ ਭਰ ਦੇ ਪਿੰਡਾਂ ਤੋਂ ਮਰੀਜ਼ਾਂ ਨੇ ਹਾਜ਼ਰੀ ਭਰੀ।
ਵਡਾਲਾ ਬਾਂਗਰ, 5 ਸਤੰਬਰ (ਭੁੰਬਲੀ)-ਮਰਹੂਮ ਸਿੱਖਿਆ ਸ਼ਾਸ਼ਤਰੀ ਮੁੱਖ ਅਧਿਆਪਕ ਜੋਗਿੰਦਰ ਸਿੰਘ ਖਾਨੋਵਾਲ ਵਾਲਿਆਂ ਦੀ ਯਾਦ ਵਿਚ ਪਿੰਡ ਖਾਨੋਵਾਲ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਾਂਆ ਗਿਆ। ਇਸ 18ਵੇਂ ਅੱਖਾਂ ਦੇ ਕੈਂਪ ਵਿਚ ਜ਼ਿਲ੍ਹਾ ਭਰ ਦੇ ਪਿੰਡਾਂ ਤੋਂ ਮਰੀਜ਼ਾਂ ਨੇ ਹਾਜ਼ਰੀ ਭਰੀ। ਇਹ ਕੈਂਪ ਡਾ. ਦਮਨਜੀਤ ਸਿੰਘ ਅਤੇ ਡਾ. ਪੂਰਵਾ ਦੀ ਅਗਵਾਈ ਹੇਠ ਆਈ ਟੀਮ ਵਲੋਂ ਲਗਾਇਆ। ਉਨ੍ਹਾਂ ਇਸ ਮੌਕੇ 336 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ, ਜਿਨ੍ਹਾਂ ਵਿਚੋਂ 156 ਮਰੀਜ਼ਾਂ ਦੀ ਅਪ੍ਰੇਸ਼ਨ ਲਈ ਚੋਣ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਮਾਸਟਰ ਦਲਜੀਤ ਸਿੰਘ ਨੇ ਆਖਿਆ ਕਿ ਅਸੀਂ ਇਹ ਕੈਂਪ 2009 ਤੋਂ ਲਗਾਤਾਰ ਹਰ ਸਾਲ ਉਨ੍ਹਾਂ ਦੀ ਯਾਦ ਵਿਚ ਲਗਾ ਰਹੇ ਹਨ ਤੇ ਹੁਣ ਤੱਕ ਕਰੀਬ 2500 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਮੁਫਤ ਅਪ੍ਰੇਸ਼ਨ ਕਰਵਾ ਚੁੱਕੇ ਹਾਂ। ਇਸ ਮੌਕੇ ਮੈਡਮ ਗੁਰਪ੍ਰੀਤ ਕੌਰ, ਧਰਮਪਾਲ ਸਿੰਘ ਖਾਨੋਵਾਲ, ਸਾ. ਸਰਪੰਚ ਮੱਖਣ ਸਿੰਘ ਖਾਨੋਵਾਲ, ਗੁਰਜੀਤ ਸਿੰਘ, ਮੇਜਰ ਥਮਾਸਨ, ਸਦੀਕ ਮਸੀਹ, ਐਨ.ਆਰ.ਆਈ. ਪ੍ਰਭਜੋਤ ਸਿੰਘ, ਦਲਜੀਤ ਸਿੰਘ ਖਾਨੋਵਾਲ ਸਮੇਤ ਵੱਡੀ ਗਿਣਤੀ ਵਿਚ ਮਰੀਜ਼ ਹਾਜ਼ਰ ਸਨ।