ਐੱਸ.ਐੱਲ.ਬਾਵਾ ਡੀ.ਏ.ਵੀ. ਕਾਲਜ ਦਾ ਜ਼ੋਨਲ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ
ਬਟਾਲਾ, 5 ਅਕਤੂਬਰ (ਸਤਿੰਦਰ ਸਿੰਘ)-ਐੱਸ. ਐੱਲ.
ਬਟਾਲਾ, 5 ਅਕਤੂਬਰ (ਸਤਿੰਦਰ ਸਿੰਘ)-ਐੱਸ.ਐੱਲ. ਬਾਵਾ ਡੀ.ਏ.ਵੀ. ਵੀ. ਕਾਲਜ, ਬਟਾਲਾ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਅਗਵਾਈ ਅਤੇ ਸਭਿਆਚਾਰਕ ਗਤੀਵਿਧੀਆਂ (ਈ.ਸੀ.ਏ.) ਦੇ ਡੀਨ ਡਾ. ਗੁਰਵੰਤ ਸਿੰਘ ਦੀ ਨਿਗਰਾਨੀ ਹੇਠ, ਕਾਲਜ ਨੇ ਜ਼ੋਨਲ ਜੀ.ਐਨ.ਡੀ.ਯੂ. ਯੁਵਕ ਮੇਲਾ 2026 ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਮੇਲੇ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ’ਤੇ ਪ੍ਰਿੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਦਿਲੋਂ ਵਧਾਈਆਂ ਅਤੇ ਧੰਨਵਾਦ ਦਿੱਤਾ। ਇਸ ਮੌਕੇ, ਪ੍ਰੋ. ਰਾਜੀਵ ਮਹਿਤਾ, ਡਾ. ਰੂਪਕਿਰਨਪ੍ਰੀਤ ਕੌਰ, ਪ੍ਰੋ. ਸੁਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਸਰੋਜ ਬਾਲਾ, ਡਾ. ਨਵੀਨ ਚੰਦ, ਪ੍ਰੋ. ਅਮਨਪ੍ਰੀਤ, ਪ੍ਰੋ. ਕੁਲਵਿੰਦਰ, ਪ੍ਰੋ. ਸ਼ਹਿਨਾਜ਼ਪ੍ਰੀਤ, ਪ੍ਰੋ. ਹਰਪ੍ਰੀਤ ਅਤੇ ਆਰੂਸ਼ੀ ਦੇ ਨਾਲ ਸੁਪਰਡੈਂਟ ਸ਼੍ਰੀ ਸੁਰਜੀਤ ਕੁਮਾਰ, ਸ਼੍ਰੀ ਕੁਨਾਲ ਨਾਰੰਗ ਅਤੇ ਸ਼੍ਰੀ ਸ਼ਿੰਗਾਰਾ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦੇ ਕੇ ਉਤਸ਼ਾਹਿਤ ਕੀਤਾ।