07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਕੂਟੀ ਦਾ ਸੰਤੁਲਨ ਵਿਗੜਨ ਨਾਲ ਚਾਲਕ ਮੀਲ ਪੱਥਰ ਨਾਲ ਟਕਰਾਇਆ, ਮੌਤ

ਬਟਾਲਾ, 6 ਅਕਤੂਬਰ (ਰਾਕੇਸ਼ ਰੇਖੀ)- ਬੇਟੇ ਨੂੰ ਸਕੂਲ ਛੱਡ ਕੇ ਘਰ ਵਾਪਸ ਜਾ ਰਹੇ ਸਾਬਕਾ ਫੌਜੀ ਦੀ ਸਕੂਟੀ ਦਾ ਅਚਾਨਕ ਸੰਤੁਲਨ ਵਿਗੜ ਗਿਆ। ਸੜਕ ਕਿਨਾਰੇ ਮੀਲ ਪੱਥਰ ਨਾਲ ਸਿਰ ਵੱਜਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 07-10-2026
ਬਟਾਲਾ, 6 ਅਕਤੂਬਰ (ਰਾਕੇਸ਼ ਰੇਖੀ)- ਬੇਟੇ ਨੂੰ ਸਕੂਲ ਛੱਡ ਕੇ ਘਰ ਵਾਪਸ ਜਾ ਰਹੇ ਸਾਬਕਾ ਫੌਜੀ ਦੀ ਸਕੂਟੀ ਦਾ ਅਚਾਨਕ ਸੰਤੁਲਨ ਵਿਗੜ ਗਿਆ। ਸੜਕ ਕਿਨਾਰੇ ਮੀਲ ਪੱਥਰ ਨਾਲ ਸਿਰ ਵੱਜਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਰੰਗੜ੍ਹ ਨੰਗਲ ਦੇ ਏ.ਐੱਸ.ਆਈ. ਹਰਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਜੈਤੋਸਰਜਾ ਦੇ ਰਹਿਣ ਵਾਲੇ ਹਰਦੀਪ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦਾ ਸਭ ਤੋਂ ਛੋਟਾ ਬੇਟਾ ਨਵਨੀਤ ਸਿੰਘ (40) ਭਾਰਤੀ ਫੌਜ ਤੋਂ ਸੇਵਾ ਮੁਕਤ ਹੋ ਕੇ ਪਿੰਡ ਆ ਗਿਆ ਸੀ। ਨਵਨੀਤ ਸਿੰਘ ਦਾ ਬੇਟਾ ਬਟਾਲਾ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਦਾ ਹੈ। ਸੋਮਵਾਰ ਨੂੰ ਸਕੂਲ ਦੇ ਬੱਚਿਆਂ ਦਾ ਟੂਰ ਜਾਣਾ ਸੀ ਇਸ ਲਈ ਸਵੇਰੇ 6 ਵਜੇ ਨਵਨੀਤ ਸਿੰਘ ਆਪਣੇ ਬੇਟੇ ਨੂੰ ਸਕੂਲ ਛੱਡਣ ਲਈ ਆਪਣੀ ਸਕੂਟੀ ’ਤੇ ਘਰੋਂ ਨਿਕਲਿਆ ਸੀ। ਹਰਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਵੀ ਕੋਈ ਕੰਮ ਸੀ ਇਸ ਲਈ ਉਹ ਵੀ ਆਪਣੀ ਸਕੂਟੀ ’ਤੇ ਬਟਾਲਾ ਵੱਲ ਨਿਕਲ ਗਿਆ। ਹਰਦੀਪ ਸਿੰਘ ਅਨੁਸਾਰ ਬੇਟੇ ਨੂੰ ਸਕੂਲ ਛੱਡ ਕੇ ਨਵਨੀਤ ਸਿੰਘ ਘਰ ਵਾਪਸ ਜਾ ਰਿਹਾ ਸੀ ਅਤੇ ਉਹ ਵੀ ਉਸਦੇ ਪਿੱਛੇ ਸੀ। ਉਸਦੇ ਵੇਖਦਿਆਂ ਹੀ ਰੰਗੀਲਪੁਰ ਨੇੜੇ ਨਵਨੀਤ ਸਿੰਘ ਦੀ ਸਕੂਟੀ ਅਚਾਨਕ ਬੇਕਾਬੂ ਹੋ ਗਈ ਅਤੇ ਸਕੂਟੀ ਕਿਨਾਰੇ ਲੱਗੇ ਮੀਲ ਪੱਥਰ ਨਾਲ ਜਾ ਟਕਰਾਈ। ਮੀਲ ਪੱਥਰ ਨਾਲ ਸਿਰ ਵੱਜਣ ਕਾਰਨ ਨਵਨੀਤ ਗੰਭੀਰ ਜਖ਼ਮੀ ਹੋ ਗਿਆ ਅਤੇ ਵੇਖਦੇ ਹੀ ਵੇਖਦੇ ਉਸਨੇ ਆਪਣੇ ਪਿਤਾ ਦੇ ਹੱਥਾ ਵਿਚ ਦਮ ਤੋੜ ਦਿੱਤਾ। ਪੁਲਿਸ ਨੇ ਇਸ ਸੰਬੰਧ ਵਿਚ ਬਣਦੀ ਕਾਰਵਾਈ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਘਰ ਦੇ ਸਾਮਾਨ ਦੀ ਭੰਨਤੋੜ ਅਤੇ ਔਰਤ ਤੇ ਵਿਅਕਤੀ ਨੂੰ ਜ਼ਖਮੀ ਕਰ ਕੇ ਗਹਿਣਿਆਂ ਸਮੇਤ ਨਕਦੀ ਲੁੱਟਣ ਦੇ ਪਰਿਵਾਰ ਨੇ ਲਗਾਏ ਦੋਸ਼ ਅਗਲੀ ਖ਼ਬਰ ਐੱਸ.ਡੀ.ਐੱਮ. ਰੰਧਾਵਾ ਵਲੋਂ ਕਿਸਾਨ ਯੂਨੀਅਨ, ਆੜ੍ਹਤੀਆਂ ਤੇ ਕਿਸਾਨਾਂ ਦੀਆਂ ਪੈਡੀ ਸੰਬੰਧੀ ਮੁਸ਼ਕਿਲ ਦਾ ਕਰਵਾਇਆ ਹੱਲ
Ad Position 24