ਦਾਜ ਵਿਚ ਕਾਰ ਮੰਗਣ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ
ਗੁਰਦਾਸਪੁਰ, 10 ਅਕਤੂਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਵਿਖੇ ਪੈਂਦੇ ਪਿੰਡ ਕੁਲੀਆਂ ਪੱਖੋਵਾਲ ਦੀ ਇਕ ਵਿਆਹੁਤਾ ਨੂੰ ਪਤੀ ਵਲੋਂ ਦਾਜ ਘੱਟ ਲਿਆਉਣ ’ਤੇ ਤੰਗ ਪ੍ਰੇਸ਼ਾਨ ਕਰਨ ਤੇ ਕਾਰ ਮੰਗਣ ਵਾਲੇ ਪਤੀ ਖ਼ਿਲਾਫ਼ ਸ਼ਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਅਮਨਪ੍ਰੀਤ ਪੁੱਤਰੀ ਜੋਗਿੰਦਰਪਾਲ ਵਾਸੀ ਕੁਲੀਆਂ ਪੱਖੋਵਾਲ ਨੇ ਦੱਸਿਆ ਕਿ 9 ਨਵੰਬਰ 2025 ਨੂੰ ਉਸ ਦਾ ਵਿਆਹ ਸੰਜੀਵ ਕੁਮਾਰ ਪੁੱਤਰ ਪੂਰਨ ਚੰਦ ਵਾਸੀ 111 ਪਾਲਮ ਇੰਨਕਲੇਵ ਜ਼ਿਲ੍ਹਾ ਖਰੜ ਐਸ.
ਗੁਰਦਾਸਪੁਰ, 10 ਅਕਤੂਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਵਿਖੇ ਪੈਂਦੇ ਪਿੰਡ ਕੁਲੀਆਂ ਪੱਖੋਵਾਲ ਦੀ ਇਕ ਵਿਆਹੁਤਾ ਨੂੰ ਪਤੀ ਵਲੋਂ ਦਾਜ ਘੱਟ ਲਿਆਉਣ ’ਤੇ ਤੰਗ ਪ੍ਰੇਸ਼ਾਨ ਕਰਨ ਤੇ ਕਾਰ ਮੰਗਣ ਵਾਲੇ ਪਤੀ ਖ਼ਿਲਾਫ਼ ਸ਼ਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਅਮਨਪ੍ਰੀਤ ਪੁੱਤਰੀ ਜੋਗਿੰਦਰਪਾਲ ਵਾਸੀ ਕੁਲੀਆਂ ਪੱਖੋਵਾਲ ਨੇ ਦੱਸਿਆ ਕਿ 9 ਨਵੰਬਰ 2025 ਨੂੰ ਉਸ ਦਾ ਵਿਆਹ ਸੰਜੀਵ ਕੁਮਾਰ ਪੁੱਤਰ ਪੂਰਨ ਚੰਦ ਵਾਸੀ 111 ਪਾਲਮ ਇੰਨਕਲੇਵ ਜ਼ਿਲ੍ਹਾ ਖਰੜ ਐਸ. ਏ. ਐਸ. ਨਗਰ ਨਾਲ ਹੋਇਆ ਸੀ। ਪਰ ਬਾਅਦ ’ਚ ਉਸ ਦੇ ਪਤੀ ਉਸ ਨੂੰ ਤਾਹਨੇ ਮੇਹਣੇ ਮਾਰ ਕੇ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਕਾਰ ਦੀ ਮੰਗ ਕਰਦੇ ਰਹੇ ਅਤੇ ਸਹੁਰੇ ਪਰਿਵਾਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਕਰਕੇ ਹੁਣ ਉਹ ਪੇਕੇ ਘਰ ਰਹਿ ਰਹੀ ਹੈ। ਏ. ਐਸ. ਆਈ. ਅਜੇਪਾਲ ਤਫਤੀਸ਼ੀ ਅਫਸਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਦਿਆਂ ਦੋਸ਼ੀ ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਫੜਨ ਲਈ ਸ਼ਾਲਾ ਪੁਲਿਸ ਟੀਮਾਂ ਬਣਾ ਦਿੱਤੀਆਂ ਹਨ ਅਤੇ ਜਲਦ ਦੋਸ਼ੀ ਗ੍ਰਿਫਤਾਰ ਕਰ ਲਿਆ ਜਾਵੇਗਾ।