11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤਾਂਗੇ : ਜੁਗਰਾਜ ਸਿੰਘ ਲਾਲੇ ਨੰਗਲ

ਫਤਹਿਗੜ੍ਹ ਚੂੜੀਆਂ, 10 ਅਕਤੂਬਰ (ਐਮ. ਐਸ.

Ad Position 21
No active advertisement
ਅਜੀਤ ਡੈਸਕ 11-10-2026
ਫਤਹਿਗੜ੍ਹ ਚੂੜੀਆਂ, 10 ਅਕਤੂਬਰ (ਐਮ.ਐਸ. ਫੁੱਲ)-ਪੰਜਾਬ ਵਿਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਫਤਿਹਗੜ੍ਹ ਚੂੜੀਆਂ ਹਲਕੇ ਵਿਚ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ ’ਤੇ ਹਨ। ਹਲਕਾ ਇੰਚਾਰਜ ਜਥੇਦਾਰ ਜਗਰਾਜ ਸਿੰਘ ਲਾਲਾ ਨੰਗਲ ਦੀ ਅਗਵਾਈ ਹੇਠ ਪਿੰਡ ਵੀਲਾ ਵਿਖੇ ਵਿਸ਼ੇਸ਼ ਤੌਰ ’ਤੇ ਘਰ-ਘਰ ਚੋਣ ਮੁਹਿੰਮ ਚਲਾਈ ਗਈ। ਇਸ ਮੌਕੇ ਆਗੂਆਂ ਨੇ ਘਰ-ਘਰ ਜਾ ਕੇ ਚੋਣ ਪਰਚੇ ਵੰਡੇ ਅਤੇ ਇਲਾਕਾ ਨਿਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਿਆ। ਇਸ ਮੌਕੇ ਜਥੇਦਾਰ ਜਗਰਾਜ ਸਿੰਘ ਲਾਲਾ ਨੰਗਲ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੂਰੇ ਜ਼ੋਰਾਂ-ਸ਼ੋਰਾਂ ਨਾਲ ਲੜੀਆਂ ਜਾਣਗੀਆਂ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਇਸ ਵਾਰ ਫਤਹਿਗੜ੍ਹ ਚੂੜੀਆਂ ਹਲਕੇ ਵਿਚੋਂ ਇਤਿਹਾਸਕ ਜਿੱਤ ਦਰਜ ਕੀਤੀ ਜਾਵੇਗੀ। ਜਥੇਦਾਰ ਲਾਲਾ ਨੰਗਲ ਨੇ ਕਿਹਾ ਕਿ ਲੋਕ ਮਿਲਣੀ ਮੁਹਿੰਮ ਦੌਰਾਨ ਹਲਕੇ ਦੇ ਹਰ ਵਰਗ ਵਲੋਂ ਉਨ੍ਹਾਂ ਨੂੰ ਭਰਵਾਂ ਤੇ ਉਤਸ਼ਾਹਜਨਕ ਸਾਥ ਮਿਲ ਰਿਹਾ ਹੈ। ਲੋਕਾਂ ਦਾ ਇਹ ਭਰੋਸਾ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ ਅਤੇ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਮਨਜਿੰਦਰ ਸਿੰਘ ਮੰਨਾ ਵੀਲਾ, ਕਵਲਜੀਤ ਸਿੰਘ ਵੀਲਾ, ਬਖਸੀਸ ਸਿੰਘ ਵੀਲਾ, ਸੁਖਵਿੰਦਰ ਸਿੰਘ ਵੀਲਾ, ਜਗਰੂਪ ਸਿੰਘ ਵੀਲਾ, ਹਰਜੀਤ ਸਿੰਘ ਵੀਲਾ, ਪ੍ਰਭਪਜੋਤ ਸਿੰਘ ਵੀਲਾ, ਬਲਜੀਤ ਸਿੰਘ ਬਿੱਲਾ, ਜੱਗਾ ਸਿੰਘ ਮੈਬਰ ਵੀਲਾ, ਪ੍ਰਕਾਸ ਸਿੰਘ ਵੀਲਾ, ਸਵਿੰਦਰ ਸਿੰਘ ਜਾਂਗਲਾ, ਸਤਨਾਮ ਸਿੰਘ ਸੱਤੀ, ਸਮਸ਼ੇਰ ਸਿੰਘ, ਅੰਮ੍ਰਿਤਪਾਲ ਸਿੰਘ ਚੰਦੂਸੂਜਾ, ਹਰਪ੍ਰੀਤ ਸਿੰਘ ਲੰਗਰਵਾਲ, ਮਨਦੀਪ ਸਿੰਘ ਛਿਛਰੇਵਾਲ, ਹਰਜੀਤ ਸਿੰਘ ਲਾਲਾ ਨੰਗਲ, ਇੰਦਰਜੀਤ ਸਿੰਘ ਸੁਨੱਈਆ, ਕੁਲਵੰਤ ਸਿੰਘ ਧੀਰ, ਗੁਰਪ੍ਰੀਤ ਸਿੰਘ ਵੀਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਖਰੀਦ ਨਿਰੰਤਰ ਨਾ ਹੋਣ ਕਰ ਕੇ ਕਿਸਾਨਾਂ ਦੀ ਹੋ ਰਹੀ ਲੁੱਟ-ਰਮਨਦੀਪ ਸਿੰਘ ਸੰਧੂ ਅਗਲੀ ਖ਼ਬਰ ਜਿਮਨਾਸਟਿਕ ਮੁਕਾਬਲਿਆਂ ’ਚ ਇਕ ਸੋਨਾ ਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ
Ad Position 24