ਖੰਡ ਮਿੱਲ ਪਨਿਆੜ ਵਲੋਂ ਬਰਮਾਲ ਅਖਵਾੜਾ ਵਿਖੇ ਜਾਗਰੂਕਤਾ ਸੈਮੀਨਾਰ
ਗੁਰਦਾਸਪੁਰ, 10 ਅਕਤੂਬਰ (ਚੱਕਰਾਜਾ)-ਖੰਡ ਮਿੱਲ ਪਨਿਆੜ ਵਲੋਂ ਬਰਮਾਲ ਅਖਵਾੜਾ ਵਿਖੇ ਗੰਨੇ ਦੀ ਫਸਲ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ’ਚ ਕੇਨ ਕਮਿਸ਼ਨਰ ਡਾ: ਅਮਰੀਕ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕਿਸਾਨਾਂ ਨੂੰ ਅੱਸੂ ਕੱਤਕ ਦੀ ਬਿਜਾਈ ਵਿਚ ਅੰਤਰ ਫਸਲਾਂ ਦੀ ਬਿਜਾਈ ਕਰਕੇ ਵੱਧ ਮੁਨਾਫਾ ਲੈਣ ਬਾਰੇ ਜਾਗਰੂਕ ਕੀਤਾ।
ਗੁਰਦਾਸਪੁਰ, 10 ਅਕਤੂਬਰ (ਚੱਕਰਾਜਾ)-ਖੰਡ ਮਿੱਲ ਪਨਿਆੜ ਵਲੋਂ ਬਰਮਾਲ ਅਖਵਾੜਾ ਵਿਖੇ ਗੰਨੇ ਦੀ ਫਸਲ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ’ਚ ਕੇਨ ਕਮਿਸ਼ਨਰ ਡਾ: ਅਮਰੀਕ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕਿਸਾਨਾਂ ਨੂੰ ਅੱਸੂ ਕੱਤਕ ਦੀ ਬਿਜਾਈ ਵਿਚ ਅੰਤਰ ਫਸਲਾਂ ਦੀ ਬਿਜਾਈ ਕਰਕੇ ਵੱਧ ਮੁਨਾਫਾ ਲੈਣ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਜਲਦ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਏ.ਡੀ.ਓ ਡਾ: ਮਿੱਤਰ ਮਾਨ ਸਿੰਘ ਤੇ ਡਾ: ਹਰਪ੍ਰੀਤ ਸਿੰਘ ਨੇ ਵੀ ਕਿਸਾਨਾਂ ਨੂੰ ਅੱਸੂ ਕੱਤਕ ਦੀ ਬਿਜਾਈ ਵਿਚ ਅੰਤਰ ਫਸਲਾਂ ਜਿਵੇਂ ਸਬਜੀਆਂ, ਪਾਲਕ, ਧਨੀਆ, ਮੇਥੀ, ਸਰ੍ਹੋਂ, ਕਣਕ ਆਦਿ ਦੀ ਬਿਜਾਈ ਕਰਕੇ ਵੱਧ ਮੁਨਾਫਾ ਲੈਣ ਬਾਰੇ ਕਿਹਾ ਤੇ ਮਿੱਟੀ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਜਦੋਂ ਕਿ ਏ.ਸੀ.ਡੀ.ਓ ਸੁਦਿਤੀ ਨੇ ਦੱਸਿਆ ਕਿ ਅੱਜ ਕੱਲ੍ਹ ਗੰਨੇ ਦੇ ਘੋੜੇ ਦਾ ਹਮਲਾ ਹੈ ਜੋ ਕਿ ਗੰਨੇ ਦੇ ਪੱਤਿਆਂ ਦਾ ਰਸ ਚੂਸ ਕੇ ਉਸ ਉਪਰ ਆਪਣਾ ਮਲਮੂਤਰ ਛੱਡਦਾ ਹੈ। ਜਿਸ ਕਾਰਨ ਗੰਨੇ ਵਿਚ ਸ਼ੂਕਰੇਜ ਦੀ ਮਾਤਰਾ ਘੱਟ ਜਾਂਦੀ ਹੈ ਤੇ ਇਸ ਦੀ ਰੋਕਥਾਮ ਲਈ ਕਲੋਰੋਪੈਰੀਫਾਸ 600 ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ। ਸੀ.ਸੀ.ਡੀ.ਓ ਬਿਕਰਮਜੀਤ ਸਿੰਘ ਖਹਿਰਾ ਨੇ ਅਗੇਤੀਆਂ ਕਿਸਮਾਂ ਦੀ ਟਰੈਚ ਵਿਧੀ ਰਾਹੀਂ ਬਿਜਾਈ ਕਰਨ ਤੇ ਬਾਇਓ ਕੰਟਰੋਲ ਵਿਧੀ ਰਾਹੀਂ ਗੰਨੇ ਉਪਰ ਕੀੜੇ ਮਕੌੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਬਾਂਡ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੀਜਨ 2026-27 ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੀ.ਡੀ.ਆਈ ਵਿਸ਼ਾਲ, ਮਨਦੀਪ ਸਿੰਘ, ਰਣਜੀਤ ਸਿੰਘ, ਪ੍ਰਭਜੀਤ ਸਿੰਘ, ਜਗਦੀਪ ਸਿੰਘ, ਤਰਨਵੀਰ ਸਿੰਘ ਆਦਿ ਹਾਜਰ ਸੀ।