ਸਟਾਰ ਤੇ ਕਲਰ ਚੈਨਲਾਂ ਦੇ ਮਾਮਲੇ ਨੂੰ ਲੈ ਕੇ ਕੇਬਲ ਆਪ੍ਰੇਟਰਾਂ ਦੀ ਮੀਟਿੰਗ
ਗੁਰਦਾਸਪੁਰ, 11 ਅਕਤੂਬਰ (ਅਸ਼ੋਕ ਸ਼ਰਮਾ)-ਕੇਬਲ ਆਪਰੇਟਰ ਐਸੋਸੀਏਸ਼ਨ ਵਲੋਂ ਕੇਬਲ ਤੇ ਇੰਟਰਨੈਟ ਆਪ੍ਰੇਟਰਾਂ ਦੀ ਅਹਿਮ ਮੀਟਿੰਗ ਪੁਰਾਣਾ ਸ਼ਾਲਾ ਵਿਖੇ ਹੋਈ। ਮੀਟਿੰਗ ਵਿਚ ਪਿਛਲੇ ਕੁਝ ਦਿਨਾਂ ਤੋਂ ਸਟਾਰ ਅਤੇ ਕਲਰ ਦੇ ਚੈਨਲਾਂ/ਪੈਕੇਜਾਂ ਸੰਬੰਧੀ ਪੈਦਾ ਹੋਈ ਸਥਿਤੀ ਅਤੇ ਇਸ ਕਾਰਨ ਆਪਰੇਟਰਾਂ ਤੇ ਕਸਟਮਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਗੁਰਦਾਸਪੁਰ, 11 ਅਕਤੂਬਰ (ਅਸ਼ੋਕ ਸ਼ਰਮਾ)-ਕੇਬਲ ਆਪਰੇਟਰ ਐਸੋਸੀਏਸ਼ਨ ਵਲੋਂ ਕੇਬਲ ਤੇ ਇੰਟਰਨੈਟ ਆਪ੍ਰੇਟਰਾਂ ਦੀ ਅਹਿਮ ਮੀਟਿੰਗ ਪੁਰਾਣਾ ਸ਼ਾਲਾ ਵਿਖੇ ਹੋਈ। ਮੀਟਿੰਗ ਵਿਚ ਪਿਛਲੇ ਕੁਝ ਦਿਨਾਂ ਤੋਂ ਸਟਾਰ ਅਤੇ ਕਲਰ ਦੇ ਚੈਨਲਾਂ/ਪੈਕੇਜਾਂ ਸੰਬੰਧੀ ਪੈਦਾ ਹੋਈ ਸਥਿਤੀ ਅਤੇ ਇਸ ਕਾਰਨ ਆਪਰੇਟਰਾਂ ਤੇ ਕਸਟਮਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਆਪ੍ਰੇਟਰਾਂ ਨੇ ਕਿਹਾ ਕਿ ਰੀਲਾਇੰਸ ਜੀ. ਓ. ਵਲੋਂ ਕਲਰ ਤੇ ਸਟਾਰ ਨਾਲ ਸੰਬੰਧਿਤ ਚੈਨਲਾਂ ਦੇ ਅਧਿਕਾਰ ਹਾਸਿਲ ਕਰਨ ਤੋਂ ਬਾਅਦ ਪੈਕੇਜਾਂ ਦੀ ਕੀਮਤ ਤੇ ਇਸ ਨਾਲ ਜੁੜੇ ਵਪਾਰਕ ਫੈਸਲਿਆਂ ਦਾ ਸਿੱਧਾ ਪ੍ਰਭਾਵ ਕੇਬਲ ਆਪਰੇਟਰਾਂ ਤੇ ਕਸਟਮਰਾਂ ’ਤੇ ਪੈ ਰਿਹਾ ਹੈ। ਆਪਰੇਟਰਾਂ ਦਾ ਕਹਿਣਾ ਹੈ ਕਿ ਜੇਕਰ ਪੈਕੇਜਾਂ ਦੀ ਲਾਗਤ ਵਿਚ ਵਾਧਾ ਹੁੰਦਾ ਹੈ ਤਾਂ ਇਸ ਦਾ ਬੋਝ ਆਖਿਰਕਾਰ ਗਾਹਕ ’ਤੇ ਪੈਂਦਾ ਹੈ ਜਦਕਿ ਕਸਟਮਰਾਂ ਦੀਆਂ ਸ਼ਿਕਾਇਤਾਂ ਤੇ ਸਵਾਲਾਂ ਦਾ ਸਾਹਮਣਾ ਆਪ੍ਰੇਟਰਾਂ ਨੂੰ ਕਰਨਾ ਪੈਂਦਾ ਹੈ। ਆਪ੍ਰੇਟਰਾਂ ਨੇ ਕਿਹਾ ਕਿ ਕਿਸੇ ਵੀ ਪੈਕੇਜ ਜਾਂ ਚੈਨਲ ਸੰਬੰਧੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਕੇਬਲ ਆਪ੍ਰੇਟਰਾਂ ਨੂੰ ਯੋਗ ਸਮੇਂ ’ਤੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਗਾਹਕਾਂ ਨੂੰ ਸਹੀ ਜਾਣਕਾਰੀ ਦੇ ਸਕਣ ਤੇ ਸੇਵਾਵਾਂ ਸੰਬੰਧੀ ਪੈਦਾ ਹੋਣ ਵਾਲੀ ਪ੍ਰੇਸ਼ਾਨੀ ਨੂੰ ਘੱਟ ਕੀਤਾ ਜਾ ਸਕੇ। ਮੀਟਿੰਗ ’ਚ ਇਸ ਮਾਮਲੇ ਨੂੰ ਲੈ ਕੇ ਆਪ੍ਰੇਟਰਾਂ ਵਲੋਂ ਰੋਸ ਪ੍ਰਗਟ ਕਰਦਿਆਂ ਆਉਣ ਵਾਲੇ ਦਿਨਾਂ ਵਿਚ ਕੰਪਨੀ ਦੇ ਦਫ਼ਤਰਾਂ ਅੱਗੇ ਧਰਨਾ ਦੇਣ ਸੰਬੰਧੀ ਰਣਨੀਤੀ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਅਗਲਾ ਪ੍ਰੋਗਰਾਮ ਆਪ੍ਰੇਟਰਾਂ ਦੀ ਸਾਂਝੀ ਸਹਿਮਤੀ ਨਾਲ ਤੈਅ ਕੀਤਾ ਜਾਵੇਗਾ। ਐਸੋਸੀਏਸ਼ਨ ਨੇ ਕਿਹਾ ਕਿ ਆਪ੍ਰੇਟਰ ਕਿਸੇ ਨਾਲ ਟਕਰਾਅ ਨਹੀਂ ਚਾਹੁੰਦੇ। ਪਰ ਆਪ੍ਰੇਟਰਾਂ ਦੇ ਹਿਤਾਂ, ਗਾਹਕਾਂ ਦੀਆਂ ਮੁਸ਼ਕਿਲਾਂ ਤੇ ਪਾਰਦਰਸ਼ੀ ਜਾਣਕਾਰੀ ਦੇ ਹੱਕ ਨੂੰ ਲੈ ਕੇ ਆਪਣੀ ਆਵਾਜ਼ ਜ਼ਰੂਰ ਉਠਾਉਣਗੇ। ਆਪਰੇਟਰਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦਾ ਗੱਲਬਾਤ ਰਾਹੀਂ ਜਲਦ ਹੱਲ ਕੱਢਿਆ ਜਾਵੇ।