ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਰਵਿੰਦ ਮਹਿਤਾ ਤੇ ਹੋਰ।
ਡੀ.ਏ.ਵੀ. ਸਕੂਲ ’ਚ ਵਿਦਿਆਰਥੀਆਂ ਦੇ ਤੁਕਬੰਦੀ ਮੁਕਾਬਲੇ ਕਰਵਾਏ
ਦੀਨਾਨਗਰ, 13 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਐਸ. ਐਸ ਡੀ.
ਦੀਨਾਨਗਰ, 13 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਐਸ.ਐਸ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਅਰਵਿੰਦ ਮਹਿਤਾ ਤੇ ਸਕੱਤਰ ਮਧੁਰ ਭਾਸ਼ਿਣੀ ਦੀ ਪ੍ਰਧਾਨਗੀ ਹੇਠ ਪ੍ਰੀ-ਨਰਸਰੀ ਤੋਂ ਯੂ.ਕੇ.ਜੀ ਤੱਕ ਦੇ ਵਿਦਿਆਰਥੀਆਂ ਦੇ ਤੁਕਬੰਦੀ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਭਾਵਪੂਰਨ ਹਾਵ-ਭਾਵ, ਸੁਰੀਲੀਆਂ ਆਵਾਜ਼ਾਂ ਤੇ ਮਨਮੋਹਕ ਤਰੀਕਿਆਂ ਨਾਲ ਵੱਖ-ਵੱਖ ਕਵਿਤਾਵਾਂ ਸੁਣਾ ਕੇ ਅਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੀ ਨਰਸਰੀ ਮੁਕਾਬਲਿਆਂ ’ਚ ਜੈਨਸਿਸ ਪਹਿਲੇ ਤੇ ਕਾਰਤਿਕ ਦੂਜੇ ਸਥਾਨ ’ਤੇ ਰਿਹਾ। ਪ੍ਰਧਾਨ ਅਰਵਿੰਦ ਮਹਿਤਾ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਮੌਕੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਰੇਕ ਬੱਚੇ ਵਿਚ ਵਿਲੱਖਣ ਪ੍ਰਤਿਭਾ ਹੁੰਦੀ ਹੈ। ਅਜਿਹੇ ਸਮਾਗਮ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉੱਜਵਲ ਭਵਿੱਖ ਦੀ ਨੀਂਹ ਰੱਖਣ ਦਾ ਮੌਕਾ ਪ੍ਰਦਾਨ ਕਰਦੇ ਹਨ। ਪ੍ਰਿੰਸੀਪਲ ਰਚਨਾ ਸੈਣੀ ਨੇ ਕਿਹਾ ਕਿ ਮੁਕਾਬਲੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਰਾਹੀਂ ਬੱਚੇ ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਸਿੱਖਣ ਲਈ ਪਿਆਰ ਦਾ ਵਿਕਾਸ ਕਰਦੇ ਹਨ। ਵਾਈਸ ਪ੍ਰਿੰਸੀਪਲ ਸ਼ਲਾਗਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਜੱਜਾਂ ਦੀ ਭੂਮਿਕਾ ਅੰਜਨਾ ਸੈਣੀ ਤੇ ਰੇਖਾ ਠਾਕੁਰ ਨੇ ਨਿਭਾਈ। ਮੰਚ ਸੰਚਾਲਨ ਨੀਤਿਕਾ ਅਤੇ ਤਾਨੀਆ ਨੇ ਕੀਤਾ। ਇਸ ਮੌਕੇ ਜੂਨੀਅਰ ਵਿੰਗ ਇੰਚਾਰਜ ਪੂਨਮ ਬਲੋਤਰਾ ਦੇ ਇਲਾਵਾ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਰਿਹਾ।