14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬੀ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ-2 ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 13 ਅਕਤੂਬਰ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਬੀ. ਐਸ.

Ad Position 21
No active advertisement
ਅਜੀਤ ਡੈਸਕ 14-10-2026
ਪਠਾਨਕੋਟ, 13 ਅਕਤੂਬਰ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਬੀ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ-2 ਦਾ ਨਤੀਜਾ ਐਲਾਨਿਆ ਗਿਆ । ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ । ਕਾਲਜ ’ਚੋਂ ਪ੍ਰਿਆ ਨੇ 7.78 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ । ਭੂਮਿਕਾ ਨੇ ਕਾਲਜ ’ਚੋਂ ਦੂਜਾ ਅਤੇ ਪ੍ਰਗਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ । ਉਨ੍ਹਾਂ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀਆਂ ਅਧਿਆਪਕਾਵਾਂ ਪੂਜਾ, ਨਿਧੀ ਤੇ ਅੰਜਲੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ । ਡਾ: ਰੰਧਾਵਾ ਨੇ ਕਿਹਾ ਕਿ ਇਹ ਸਫ਼ਲਤਾ ਵਿਦਿਆਰਥਣਾਂ ਦੀ ਮਿਹਨਤ, ਲਗਨ ਤੇ ਅਧਿਆਪਕਾਂ ਦੇ ਸਮਰਪਣ ਦਾ ਨਤੀਜਾ ਹੈ । ਉਨ੍ਹਾਂ ਵਿਦਿਆਰਥਣਾਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸੈਨਗੜ੍ਹ ਸਥਿਤ ਸੈਣੀ ਧਰਮਸ਼ਾਲਾ ’ਤੇ ਨਗਰ ਨਿਗਮ ਦਾ ਚੱਲਿਆ ਪੀਲਾ ਪੰਜਾ, ਸੈਣੀ ਮਹਾਂਸਭਾ ਨੇ ਜਤਾਇਆ ਵਿਰੋਧ ਅਗਲੀ ਖ਼ਬਰ ਬਿਜਲੀ ਕੱਟਾਂ ਕਾਰਨ ਹੈ ਪਾਣੀ ਦੀ ਕਿੱਲਤ-ਐਸ.ਡੀ.ਓ. ਸੰਜੀਵ ਸੈਣੀ
Ad Position 24