19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਣਧੀਰ ਸਿੰਘ ਦਾਖਲਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਨਿਯੁਕਤ

ਕਿਲ੍ਹਾ ਲਾਲ ਸਿੰਘ, 18 ਅਕਤੂਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਸਰਕਲ ਦਿਆਲਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਦਾਖਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੀ. ਏ.

Ad Position 21
No active advertisement
ਅਜੀਤ ਡੈਸਕ 19-10-2026
ਕਿਲ੍ਹਾ ਲਾਲ ਸਿੰਘ, 18 ਅਕਤੂਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਸਰਕਲ ਦਿਆਲਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਦਾਖਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਰਣਧੀਰ ਸਿੰਘ ਦਾਖਲਾ ਨੇ ਕਿਹਾ ਕਿ ਉਹ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ ਤੇ ਹੁਣ ਵੀ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲਖਬੀਰ ਸਿੰਘ ਲੋਧੀਨੰਗਲ ਹਲਕਾ ਇੰਚਾਰਜ ਵਲੋਂ ਮੇਰੇ ਉੱਪਰ ਵਿਸ਼ਵਾਸ ਕਰਕੇ ਇਹ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਪੂਰੀ ਇਮਾਨਦਾਰੀ ਤੇ ਮਜ਼ਬੂਤੀ ਨਾਲ ਇਹ ਜਿੰਮੇਵਾਰੀ ਨਿਭਾਵਾਂਗਾ। 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਪੂਰਨ ਬਹੁਮਤ ਨਾਲ ਆਪਣੀ ਸਰਕਾਰ ਬਣਾਏਗਾ। ਇਸ ਮੌਕੇ ਹਲਕਾ ਪ੍ਰਧਾਨ ਐੱਸ.ਸੀ. ਵਿੰਗ ਸੁਖਜਿੰਦਰ ਸਿੰਘ ਪਾਰਸ, ਜਨਰਲ ਕੌਂਸਲ ਮੈਂਬਰ ਸਤਨਾਮ ਸਿੰਘ ਜੇ.ਈ. ਬੁਰਜ ਅਰਾਈਆਂ, ਜਨਰਲ ਕੌਂਸਲ ਮੈਂਬਰ ਸੂਬੇਦਾਰ ਅਵਤਾਰ ਸਿੰਘ ਖੋਖਰ ਫ਼ੌਜੀਆਂ, ਜਨਰਲ ਕੌਂਸਲ ਮੈਂਬਰ ਹਰਜੀਤ ਸਿੰਘ ਹਰਸੀਆਂ, ਮੰਨੂ ਮਮਰਾਵਾਂ ਪ੍ਰਧਾਨ ਆਈ.ਟੀ. ਵਿੰਗ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਬਾਲੇਵਾਲ ਜਨਰਲ ਸਕੱਤਰ ਯੂਥ ਵਿੰਗ, ਸ਼ਰਨਜੀਤ ਸਿੰਘ ਪੱਡਾ ਸੀਨੀਅਰ ਮੀਤ ਪ੍ਰਧਾਨ ਯੂਥ, ਕਮਲ ਸ਼ਾਮਪੁਰ, ਸੂਬਾ ਸਿੰਘ ਜੌੜਾ ਸਿੰਘ, ਕੁਲਵੰਤ ਸਿੰਘ ਤਲਵੰਡੀ, ਕਰਤਾਰ ਸਿੰਘ ਕੋਟਲਾ ਸਾਹੀਆ,ਅਮਰਜੀਤ ਸਿੰਘ ਕੋਟਲੀ ਫਸੀ, ਦੇਸਾ ਸਿੰਘ ਭੁੱਲਰ, ਡਾ. ਸ਼ਾਮ ਲਾਲ ਉਦੋਵਾਲ, ਲਖਵਿੰਦਰ ਸਿੰਘ ਹੋਠੀ, ਗੁਰਦੇਵ ਸਿੰਘ ਭੁੱਲਰ, ਮਨਿੰਦਰ ਸਿੰਘ ਦਾਖਲਾ, ਤਰਸੇਮ ਸਿੰਘ ਮਮਰਾਵਾਂ, ਕਸ਼ਮੀਰ ਸਿੰਘ ਦਾਖਲਾ, ਹਰਨੂਰ ਸਿੰਘ ਮਮਰਾਵਾਂ, ਕਰਮ ਸਿੰਘ, ਤਰਸੇਮ ਸਿੰਘ ਅਹਿਮਦਾਬਾਦ, ਮਹਿੰਦਰ ਸਿੰਘ, ਬਾਬਾ ਨਿਸ਼ਾਨ ਸਿੰਘ ਦਾਖਲਾ, ਬਾਪੂ ਸੰਪੂਰਨ ਸਿੰਘ, ਗੁਰਮੁਖ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਦੁਰਗਾ ਅਸ਼ਟਮੀ ’ਤੇ 101 ਕੰਨਿਆਵਾਂ ਦੀ ਪੂਜਾ ਅਗਲੀ ਖ਼ਬਰ ਬਾਬਾ ਦੀਪ ਆਯੁਰਵੈਦਿਕ ਸੈਂਟਰ ’ਚ ਲੱਗਾ ਮੁਫ਼ਤ ਮੈਡੀਕਲ ਕੈਂਪ
Ad Position 24