ਮਾਰਕੀਟ ਕਮੇਟੀ ਫਤਹਿਗੜ੍ਹ ਚੂੜੀਆਂ ਦੇ ਚੇਅਰਮੈਨ ਵਲੋਂ ਆੜ੍ਹਤੀਆਂ ਨਾਲ ਮੀਟਿੰਗ
ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਫਤਹਿਗੜ੍ਹ ਚੂੜੀਆਂ, 26 ਅਕਤੂਬਰ (ਅਵਤਾਰ ਸਿੰਘ ਰੰਧਾਵਾ, ਐਮ. ਐਸ.
ਫਤਹਿਗੜ੍ਹ ਚੂੜੀਆਂ, 26 ਅਕਤੂਬਰ (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੁੱਲ)-ਮਾਰਕੀਟ ਕਮੇਟੀ ਫਤਹਿਗੜ੍ਹ ਚੂੜੀਆਂ ਦੇ ਚੇਅਰਮੈਨ ਰਜਿੰਦਰ ਸਿੰਘ ਜਾਂਗਲਾ ਵਲੋਂ ਅਨਾਜ ਮੰਡੀ ਦੇ ਆੜ੍ਹਤੀਆਂ ਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਮਨੋਰਥ ਮੰਡੀ ’ਚ ਫਸਲ ਦੀ ਖਰੀਦ, ਚੁਕਾਈ ਤੇ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਪੂਰਵਕ ਚਰਚਾ ਕਰਨਾ ਸੀ। ਮੀਟਿੰਗ ਦੌਰਾਨ ਚੇਅਰਮੈਨ ਰਜਿੰਦਰ ਸਿੰਘ ਜਾਂਗਲਾ ਨੇ ਸਬੰਧਤ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀ ਵਿਚ ਆ ਰਹੀ ਫਸਲ ਦੀ ਚੁਕਾਈ ਸਮੇਂ ਸਿਰ ਤੇ ਮੌਕੇ ’ਤੇ ਹੀ ਕੀਤੀ ਜਾਵੇ ਤਾਂ ਜੋ ਮੰਡੀ ’ਚ ਥਾਂ ਦੀ ਘਾਟ ਨਾ ਆਵੇ ਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ। ਚੇਅਰਮੈਨ ਨੇ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਡੀ ’ਚ ਪੀਣ ਵਾਲੇ ਸਾਫ਼ ਪਾਣੀ, ਰੌਸ਼ਨੀ, ਸਫ਼ਾਈ ਤੇ ਛਾਂ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਮੀਟਿੰਗ ਵਿਚ ਹਾਜ਼ਰ ਆੜ੍ਹਤੀਆਂ ਨੇ ਆਪਣੀਆਂ ਕੁਝ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਚੇਅਰਮੈਨ ਅੱਗੇ ਰੱਖੀਆਂ, ਜਿਨ੍ਹਾਂ ਨੂੰ ਚੇਅਰਮੈਨ ਜਾਂਗਲਾ ਨੇ ਧਿਆਨਪੂਰਵਕ ਸੁਣਿਆ ਅਤੇ ਇਨ੍ਹਾਂ ਦੇ ਪਹਿਲ ਦੇ ਆਧਾਰ ’ਤੇ ਹੱਲ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸੈਕਟਰੀ ਦਿਲਪ੍ਰੀਤ ਸਿੰਘ, ਵਿਕਰਮਜੀਤ ਸਿੰਘ ਮੰਡੀ ਸੁਪਰਵਾਈਜ਼ਰ, ਰਣਜੀਤ ਸਿੰਘ, ਸੁਮਨਦੀਪ ਸਿੰਘ ਲੇਖਾਕਾਰ, ਹਰਪ੍ਰੀਤ ਸਿੰਘ ਕਲਰਕ, ਨਿਰਮਲ ਸਿੰਘ ਨਿੰਮਾ ਪ੍ਰਧਾਨ ਆੜ੍ਹਤੀ ਯੂਨੀਅਨ, ਹਰਦੀਪ ਸਿੰਘ ਖੋਦੇ ਬਾਂਗਰ, ਨਰਿੰਦਰ ਸਿੰਘ, ਕਰਨੈਲ ਸਿੰਘ, ਸੁਰਿੰਦਰ ਸ਼ਿੰਦੀ ਪ੍ਰਧਾਨ, ਹਰਜੀਤ ਸਿੰਘ ਲਾਲਾ ਨੰਗਲ ਸਾਬਕਾ ਪ੍ਰਧਾਨ ਆੜ੍ਹਤੀ ਯੂਨੀਅਨ, ਵਿੱਕੀ ਭਾਟੀਆ, ਪਵਨ ਨਈਅਰ, ਪਰਮਿੰਦਰ ਸਿੰਘ ਲਾਲੀ, ਹਰਦੇਵ ਸਿੰਘ, ਗੁਰਪਿੰਦਰ ਸਿੰਘ, ਰਣਜੀਤ ਸਿੰਘ, ਵਿਪਨ ਮਹਾਜਨ, ਵਿਨੋਦ ਕੈਂਥ, ਵੀਰਪਾਲ ਸੰਧੂ ਆਦਿ ਹਾਜ਼ਰ ਸਨ ।