27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸ਼ਰਦ ਪੂਰਣਿਮਾ ਮੌਕੇ ਵਿਲੱਖਣ ਯੋਗ ਤੇ ਧਿਆਨ ਕੈਂਪ ਲਗਾਇਆ

ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸ਼ਰਦ ਪੂਰਣਿਮਾ ਦੇ ਮੌਕੇ ਆਪਣੇ ਸਥਾਨਕ ਆਸ਼ਰਮ ਵਿਖੇ ਦੋ ਦਿਨਾਂ ਵਿਲੱਖਣ ਯੋਗ ਤੇ ਧਿਆਨ ਕੈਂਪ ਦੌਰਾਨ ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ ਅੱਜ ਦੀ ਤੇਜ਼ ਰਫ਼ਤਾਰ ਅਤੇ ਤਣਾਅਪੂਰਨ ਜੀਵਨ ਸ਼ੈਲੀ ਵਿਚ ਲੋਕ ਨਾ ਸਿਰਫ਼ ਸਰੀਰਕ ਸੁੱਖਾਂ ਦੀ ਭਾਲ ਕਰ ਰਹੇ ਹਨ, ਸਗੋਂ ਮਾਨਸਿਕ ਸ਼ਾਂਤੀ ਤੇ ਆਤਮਿਕ ਸੰਤੁਲਨ ਦੀ ਵੀ ਭਾਲ ਕਰ ਰਹੇ ਹਨ। ਅਜਿਹੇ ਸਮੇਂ ’ਚ ਬ੍ਰਹਮ ਗਿਆਨ-ਅਧਾਰਤ ਧਿਆਨ ਨੂੰ ਸਵੈ-ਪ੍ਰਤੀਬਿੰਬ, ਮਾਨਸਿਕ ਇਕਾਗਰਤਾ ਅਤੇ ਅਧਿਆਤਮਿਕ ਜਾਗ੍ਰਤੀ ਲਈ ਇਕ ਮਹੱਤਵਪੂਰਨ ਮਾਧਿਅਮ ਮੰਨਿਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 27-10-2026
ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸ਼ਰਦ ਪੂਰਣਿਮਾ ਦੇ ਮੌਕੇ ਆਪਣੇ ਸਥਾਨਕ ਆਸ਼ਰਮ ਵਿਖੇ ਦੋ ਦਿਨਾਂ ਵਿਲੱਖਣ ਯੋਗ ਤੇ ਧਿਆਨ ਕੈਂਪ ਦੌਰਾਨ ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ ਅੱਜ ਦੀ ਤੇਜ਼ ਰਫ਼ਤਾਰ ਅਤੇ ਤਣਾਅਪੂਰਨ ਜੀਵਨ ਸ਼ੈਲੀ ਵਿਚ ਲੋਕ ਨਾ ਸਿਰਫ਼ ਸਰੀਰਕ ਸੁੱਖਾਂ ਦੀ ਭਾਲ ਕਰ ਰਹੇ ਹਨ, ਸਗੋਂ ਮਾਨਸਿਕ ਸ਼ਾਂਤੀ ਤੇ ਆਤਮਿਕ ਸੰਤੁਲਨ ਦੀ ਵੀ ਭਾਲ ਕਰ ਰਹੇ ਹਨ। ਅਜਿਹੇ ਸਮੇਂ ’ਚ ਬ੍ਰਹਮ ਗਿਆਨ-ਅਧਾਰਤ ਧਿਆਨ ਨੂੰ ਸਵੈ-ਪ੍ਰਤੀਬਿੰਬ, ਮਾਨਸਿਕ ਇਕਾਗਰਤਾ ਅਤੇ ਅਧਿਆਤਮਿਕ ਜਾਗ੍ਰਤੀ ਲਈ ਇਕ ਮਹੱਤਵਪੂਰਨ ਮਾਧਿਅਮ ਮੰਨਿਆ ਜਾਂਦਾ ਹੈ। ਬ੍ਰਹਮ ਗਿਆਨ ਦਾ ਮੂਲ ਉਦੇਸ਼ ਸਾਧਕ ਨੂੰ ਉਸ ਦੇ ਅਸਲ ਸੁਭਾਅ ਪ੍ਰਤੀ ਜਾਗਰੂਕ ਕਰਨਾ ਤੇ ਉਸ ਨੂੰ ਜੀਵਨ ਦੇ ਡੂੰਘੇ ਅਧਿਆਤਮਿਕ ਪਹਿਲੂਆਂ ਨੂੰ ਸਮਝਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸਾਧਵੀ ਰੁਕਮਣੀ ਭਾਰਤੀ, ਹਰਪ੍ਰੀਤ ਭਾਰਤੀ, ਅਵਿਨਾਸ਼ ਭਾਰਤੀ ਤੇ ਅਮਨ ਨੇ ਵੇਦ ਮੰਤਰਾਂ ਤੇ ਭਜਨ ਗਾਇਨ ਕੀਤੇ। ਸਾਰੀ ਸੰਗਤ ਨੇ ਸਰਬੱਤ ਦੇ ਭਲੇ ਲਈ ਧਿਆਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਿਊ ਏਕਤਾ ਕਲੱਬ ਵਲੋਂ ਜਾਗਰਣ ਕਰਵਾਇਆ ਅਗਲੀ ਖ਼ਬਰ ਮਾਰਕੀਟ ਕਮੇਟੀ ਫਤਹਿਗੜ੍ਹ ਚੂੜੀਆਂ ਦੇ ਚੇਅਰਮੈਨ ਵਲੋਂ ਆੜ੍ਹਤੀਆਂ ਨਾਲ ਮੀਟਿੰਗ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24