ਸੰਤ ਬਾਬਾ ਹਜ਼ਾਰਾ ਸਿੰਘ ਦੀ ਮਿੱਠੀ ਯਾਦ ’ਚ ਦੋ ਰੋਜ਼ਾ ਮੁਫਤ ਮੈਡੀਕਲ ਕੈਂਪ
ਕੋਟਲੀ ਸੂਰਤ ਮੱਲ੍ਹੀ, 26 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਕਰਵਾਏ ਗਏ 38ਵੇਂ ਗੁਰਮਤਿ ਸਮਾਗਮਾਂ ਵਿਚ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਰੰਧਾਵਾ ਮੈਡੀਕੇਅਰ ਸੈਂਟਰ ਕੋਟਲੀ ਸੂਰਤ ਮੱਲੀ ਵਲੋਂ ਦੋ ਦਿਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਤੇ ਕੈਂਪ ਦਾ ਉਦਘਾਟਨ ਗੁਰਦੁਆਰਾ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਤਰਨਜੀਤ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਕੈਂਪ ਦੇ ਪ੍ਰਬੰਧਕ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਬਾਬਾ ਜੀ ਦੀ ਮਿੱਠੀ ਯਾਦ ’ਚ ਪਿਛਲੇ 35 ਸਾਲ ਤੋਂ ਲਗਾਇਆ ਰਿਹਾ ਹੈੇ।
ਕੋਟਲੀ ਸੂਰਤ ਮੱਲ੍ਹੀ, 26 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਕਰਵਾਏ ਗਏ 38ਵੇਂ ਗੁਰਮਤਿ ਸਮਾਗਮਾਂ ਵਿਚ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਰੰਧਾਵਾ ਮੈਡੀਕੇਅਰ ਸੈਂਟਰ ਕੋਟਲੀ ਸੂਰਤ ਮੱਲੀ ਵਲੋਂ ਦੋ ਦਿਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਤੇ ਕੈਂਪ ਦਾ ਉਦਘਾਟਨ ਗੁਰਦੁਆਰਾ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਤਰਨਜੀਤ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਕੈਂਪ ਦੇ ਪ੍ਰਬੰਧਕ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਬਾਬਾ ਜੀ ਦੀ ਮਿੱਠੀ ਯਾਦ ’ਚ ਪਿਛਲੇ 35 ਸਾਲ ਤੋਂ ਲਗਾਇਆ ਰਿਹਾ ਹੈੇ। ਇਸ ਦੋ ਰੋਜ਼ਾ ਮੈਡੀਕਲ ਕੈਂਪ ਵਿਚ ਸੰਗਤਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਕੈਂਪ ਵਿੱਚ ਡਾਕਟਰ ਦਿਲਪੁਨੀਤ ਸਿੰਘ ਰੰਧਾਵਾ, ਡਾਕਟਰ ਕੇ ਪੀ ਸਿੰਘ ਰੰਧਾਵਾ, ਡਾਕਟਰ ਮਲਕੀਤ ਸਿੰਘ ਢਿੱਲੋ, ਡਾਕਟਰ ਅਵਤਾਰ ਸਿੰਘ ਫਜਲਾਬਾਦ, ਡਾਕਟਰ ਤਰਸੇਮ ਸਿੰਘ ਦੇੜ, ਡਾਕਟਰ ਹਰਪਾਲ ਬਟਾਲਵੀ, ਡਾਕਟਰ ਪੰਕਜ ਤਾਰਾਗੜ, ਵਿਸ਼ਾਲ ਪ੍ਰੀਤ ਸਿੰਘ ਡੈਂਟਲ ਕੇਅਰ ਸੈਂਟਰ, ਰਣਜੋਧ ਸਿੰਘ ਮਾਹਲ, ਡਾਕਟਰ ਰਘੂ ਕੋਟਲੀ, ਡਾਕਟਰ ਸੁਖਸਾਹਿਬ ਸਿੰਘ ਰਾਏਚਕ, ਡਾਕਟਰ ਜੁਗਰਾਜ ਸਿੰਘ ਕੋਟਲੀ, ਡਾਕਟਰ ਹਰਵਿੰਦਰ ਸਿੰਘ ਮੱਲੀ ਹਾਈ ਟੈਕ ਲੈਬ ਸਿਕਾਰ, ਡਾਕਟਰ ਦਿਲਬਾਗ ਸਿੰਘ ਡੈਂਟਲ ਕੇਅਰ ਸੈਂਟਰ ਕੋਟਲੀ, ਡਾਕਟਰ ਗੁਰਕੀਰਤ ਸਿੰਘ ਭਗਵਾਨਪੁਰ ਹਾਈ ਟੈਕ ਲੈਬ, ਡਾਕਟਰ ਗੁਰਸੇਵਕ ਸਿੰਘ, ਵੀਰਪਾਲ ਸਿੰਘ ਰਣਸੀਕਾ, ਜੁਝਾਰ ਸਿੰਘ ਖਹਿਰਾ ਸੁਲਤਾਨ, ਅਮਨ ਮੱਲੀ, ਏਕਮ ਕੋਟਲੀ, ਡਾਕਟਰ ਰਿੰਕੂ ਧਾਰੋਵਾਲੀ, ਤੇਜਬੀਰ ਕੋਟਲੀ, ਗੁਰਜੋਤ ਸਿੰਘ ਖਹਿਰਾ, ਗੋਪੀ ਢੇਸੀਆ ਸਮੇਤ ਸੰਗਤ ਹਾਜ਼ਰ ਸਨ ।