27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੁਆਮੀ ਸਰੂਪਾ ਨੰਦ ਜੀ ਦੀ ਯਾਦ ’ਚ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬਲੜਵਾਲ ਵਿਖੇ 14 ਨੂੰ ਖੇਡ ਮੇਲਾ 13, 14 ਨੂੰ

ਘੁਮਾਣ, 26 ਅਕਤੂਬਰ (ਬੰਮਰਾਹ)-ਮਹਾਨ ਤਪੱਸਵੀ ਸੁਆਮੀ ਸਰੂਪਾ ਨੰਦ ਜੀ ਦੀ ਯਾਦ ਨੂੰ ਸਮਰਪਿਤ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬੱਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਸਾਲਾਨਾ ਬਰਸੀ ਨੂੰ ਸਮਰਪਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Ad Position 21
No active advertisement
ਸੁਆਮੀ ਸਰੂਪਾ ਨੰਦ ਜੀ 27-10-2026
ਘੁਮਾਣ, 26 ਅਕਤੂਬਰ (ਬੰਮਰਾਹ)-ਮਹਾਨ ਤਪੱਸਵੀ ਸੁਆਮੀ ਸਰੂਪਾ ਨੰਦ ਜੀ ਦੀ ਯਾਦ ਨੂੰ ਸਮਰਪਿਤ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬੱਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਸਾਲਾਨਾ ਬਰਸੀ ਨੂੰ ਸਮਰਪਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਆਰੰਭ ਹੋਣਗੀਆਂ। ਇਸ ਦੇ ਨਾਲ-ਨਾਲ 13 ਨਵੰਬਰ ਨੂੰ 60 ਕਿੱਲੋ ਭਾਰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 14 ਨਵੰਬਰ ਨੂੰ ਕਬੱਡੀ ਦੇ ਸ਼ੋਅ ਮੈਚ ਹੋਣਗੇ। 14 ਨਵੰਬਰ ਨੂੰ ਮਹਾਨ ਕੀਰਤਨ ਸਮਾਗਮ ਕਰਵਾਏ ਜਾਣਗੇ, ਜਿਸ ’ਚ ਪੰਥ ਪ੍ਰਸਿੱਧ ਕੀਰਤਨੀ ਜਥੇ ਤੇ ਪ੍ਰਚਾਰਕ ਪਹੁੰਚ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਇਲਾਕੇ ਦੀਆਂ ਸੰਗਤਾਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਸਮਾਗਮਾਂ ਦੀਆਂ ਤੇ ਖੇਡ ਮੇਲੇ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਮੌਕੇ ਬਾਬਾ ਕ੍ਰਿਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪ੍ਰੇਮ ਦਾਸ, ਬਾਬਾ ਸੁਖਦੇਵ ਮੁਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਵਲੋਂ ਕਰਵਾਇਆ ਬਾਲ ਗੁਰਮਤਿ ਸਮਾਗਮ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਦੀ ਮਿੱਠੀ ਯਾਦ ’ਚ ਦੋ ਰੋਜ਼ਾ ਮੁਫਤ ਮੈਡੀਕਲ ਕੈਂਪ
Ad Position 24