27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਿੰਡ ਨੌਸ਼ਹਿਰਾ ਬਹਾਦਰ ਦੇ ਕਿਸਾਨਾਂ ਨੂੰ ਸਿੰਜਾਈ ਲਈ ਥ੍ਰੀ ਫੇਜ਼ ਬਿਜਲੀ ਨਾ ਮਿਲਣ ਕਾਰਨ ਮਚੀ ਹਾਹਾਕਾਰ * ਮਹਿਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ’ਤੇ ਵੀ ਨਹੀਂ ਦੇ ਰਹੇ ਧਿਆਨ

ਗੁਰਦਾਸਪੁਰ, 26 ਅਕਤੂਬਰ (ਅਸ਼ੋਕ ਸ਼ਰਮਾ)-ਪਾਵਰਕਾਮ ਸਬ ਡਵੀਜ਼ਨ ਪੰਡੋਰੀ ਮਹੰਤਾਂ ਅਧੀਨ ਪੈਂਦੇ ਫੀਡਰ ਨੌਸ਼ਹਿਰਾ ਨਵਾਂ ਪਿੰਡ ਬਹਾਦਰ ਦੇ ਕਿਸਾਨਾਂ ਨੂੰ ਸਿੰਜਾਈ ਲਈ ਪਿਛਲੇ ਇਕ ਹਫਤੇ ਤੋਂ ਮੋਟਰਾਂ ਦੀ ਥ੍ਰੀ ਫੇਜ਼ ਬਿਜਲੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ’ਚ ਹਾਹਾਕਾਰ ਮਚੀ ਹੋਈ ਹੈ। ਇਸ ਪਾਸੇ ਹਲਕਾ ਜੇ.

Ad Position 21
No active advertisement
ਅਜੀਤ ਡੈਸਕ 27-10-2026
ਗੁਰਦਾਸਪੁਰ, 26 ਅਕਤੂਬਰ (ਅਸ਼ੋਕ ਸ਼ਰਮਾ)-ਪਾਵਰਕਾਮ ਸਬ ਡਵੀਜ਼ਨ ਪੰਡੋਰੀ ਮਹੰਤਾਂ ਅਧੀਨ ਪੈਂਦੇ ਫੀਡਰ ਨੌਸ਼ਹਿਰਾ ਨਵਾਂ ਪਿੰਡ ਬਹਾਦਰ ਦੇ ਕਿਸਾਨਾਂ ਨੂੰ ਸਿੰਜਾਈ ਲਈ ਪਿਛਲੇ ਇਕ ਹਫਤੇ ਤੋਂ ਮੋਟਰਾਂ ਦੀ ਥ੍ਰੀ ਫੇਜ਼ ਬਿਜਲੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ’ਚ ਹਾਹਾਕਾਰ ਮਚੀ ਹੋਈ ਹੈ। ਇਸ ਪਾਸੇ ਹਲਕਾ ਜੇ.ਈ ਤੇ ਹੋਰ ਅਧਿਕਾਰੀ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ, ਜਿਸ ਕਰਕੇ ਕਿਸਾਨਾਂ ਦਾ ਪਾਵਰਕਾਮ ਮਹਿਕਮੇ ਦੇ ਉੱਚ ਅਧਿਕਾਰੀਆਂ ਖ਼ਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਿਸਾਨਾਂ ਨੇ ਦੱਬੀ ਜੁਬਾਨ ’ਚ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਬਿਜਲੀ ਸਪਲਾਈ ਨਿਰਵਿਘਨ ਦੇਣ ਦੇ ਦਾਅਵੇ ਕਰ ਰਹੇ ਹਨ। ਪਰ ਪਾਵਰਕਾਮ ਨੇ ਇਹ ਦਾਅਵੇ ਖੋਖਲੇ ਕਰਕੇ ਰੱਖ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਕੱਟੀ ਨੂੰ 20 ਤੋਂ 25 ਦਿਨ ਹੋ ਗਏ ਹਨ। ਪਰ ਹੁਣ ਵੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਖੇਤਾਂ ’ਚ ਵੱਢ ਨਹੀਂ ਵਾਹੇ ਜਾ ਰਹੇ। ਇਸ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਨੇ ਐਸ.ਈ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪੰਡੋਰੀ ਮਹੰਤਾਂ ਹਲਕਾ ਪਠਾਨਕੋਟ ਅਧੀਨ ਪੈਂਦਾ ਹੈ ਤੇ ਉਥੋਂ ਦੇ ਐਕਸੀਅਨ ਨੂੰ ਸਖ਼ਤ ਹਦਾਇਤਾਂ ਕਰਕੇ ਹਲਕੇ ਦੇ ਫੀਡਰ ਨਵਾਂ ਪਿੰਡ ਬਹਾਦਰ ਅਤੇ ਨੌਸ਼ਹਿਰਾ ਦੀ ਥ੍ਰੀ ਫੇਜ ਬਿਜਲੀ ਸਪਲਾਈ ਸੁਚਾਰੂ ਰੂਪ ਵਿਚ ਚਲਾਈ ਜਾਵੇ, ਜਿਸ ਨਾਲ ਕਿਸਾਨ ਕਣਕ ਦੀ ਫਸਲ ਲਈ ਝੋਨੇ ਦੇ ਵੱਢ ਨੂੰ ਪਾਣੀ ਲਗਾ ਕੇ ਬੀਜ ਸਕਣ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਤੇ ਖੁਸ਼ਹਾਲ ਪੰਜਾਬ ਦੀ ਸਿਰਜਨਾ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ-ਮੁਕੇਸ਼ ਵਰਮਾ ਅਗਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ 8.43 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰੋਜੈਕਟ ਦਾ ਉਦਘਾਟਨ
Ad Position 24