ਗੌਰੀ ਸ਼ੰਕਰ ਸੇਵਾ ਸਮਿਤੀ ਨੇ ਨੁੱਕੜ ਨਾਟਕ ਰਾਹੀਂ ਦਿੱਤਾ ਭਾਵੁਕ ਸੰਦੇਸ਼
ਪਠਾਨਕੋਟ, 26 ਅਕਤੂਬਰ (ਸੁਮਿਤ)-ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸਾਂਭ ਲਓ ਮਾਪੇ, ਰੱਬ ਮਿਲਜੂ ਆਪੇ ਦੇ ਸੰਦੇਸ਼ ਨੂੰ ਸਮਰਪਿਤ ਇਕ ਵਿਲੱਖਣ ਤੇ ਦਿਲ ਨੂੰ ਛੂਹ ਲੈਣ ਵਾਲੇ ਨੁੱਕੜ ਨਾਟਕ ਦਾ ਆਯੋਜਨ ਰਿਕਸ਼ਾ ਸਟੈਂਡ ਮਾਡਲ ਟਾਊਨ ਵਿਖੇ ਕੀਤਾ ਗਿਆ । ਇਹ ਪ੍ਰੋਗਰਾਮ ਸਮਿਤੀ ਦੇ ਚੇਅਰਮੈਨ ਸੰਜੀਵ ਮਲਹਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।
ਪਠਾਨਕੋਟ, 26 ਅਕਤੂਬਰ (ਸੁਮਿਤ)-ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸਾਂਭ ਲਓ ਮਾਪੇ, ਰੱਬ ਮਿਲਜੂ ਆਪੇ ਦੇ ਸੰਦੇਸ਼ ਨੂੰ ਸਮਰਪਿਤ ਇਕ ਵਿਲੱਖਣ ਤੇ ਦਿਲ ਨੂੰ ਛੂਹ ਲੈਣ ਵਾਲੇ ਨੁੱਕੜ ਨਾਟਕ ਦਾ ਆਯੋਜਨ ਰਿਕਸ਼ਾ ਸਟੈਂਡ ਮਾਡਲ ਟਾਊਨ ਵਿਖੇ ਕੀਤਾ ਗਿਆ । ਇਹ ਪ੍ਰੋਗਰਾਮ ਸਮਿਤੀ ਦੇ ਚੇਅਰਮੈਨ ਸੰਜੀਵ ਮਲਹਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਮਾਪਿਆਂ ਪ੍ਰਤੀ ਸਤਿਕਾਰ, ਪਿਆਰ ਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਤੇ ਨੌਜਵਾਨਾਂ ਨੂੰ ਬੁਢਾਪੇ ਵਿਚ ਆਪਣੇ ਮਾਪਿਆਂ ਦੀ ਪੂਰੀ ਦੇਖਭਾਲ ਕਰਨ ਲਈ ਪ੍ਰੇਰਿਤ ਕਰਨਾ ਸੀ । ਪ੍ਰੋਗਰਾਮ ਦੌਰਾਨ ਬੱਚਿਆਂ ਨੇ ਨੁੱਕੜ ਨਾਟਕ ਰਾਹੀਂ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਕਿ ਮਾਪੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਹਨ, ਇਸ ਲਈ ਜਦੋਂ ਉਹ ਬੁਢਾਪੇ ਵਿਚ ਪਹੁੰਚਦੇ ਹਨ ਤਾਂ ਉਨ੍ਹਾਂ ਦੀ ਸੇਵਾ, ਸਤਿਕਾਰ ਤੇ ਦੇਖਭਾਲ ਕਰਨਾ ਹਰ ਔਲਾਦ ਦਾ ਨੈਤਿਕ ਫਰਜ਼ ਹੈ। ਬੱਚਿਆਂ ਦੀਆਂ ਭਾਵਪੂਰਨ ਪੇਸ਼ਕਾਰੀਆਂ ਨੇ ਮੌਜੂਦ ਲੋਕਾਂ ਨੂੰ ਭਾਵੁਕ ਕਰ ਦਿੱਤਾ ਤੇ ਸਾਰਿਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਸੌਰਵ, ਰਾਕੇਸ਼ ਮਹਾਜਨ ਅਤੇ ਨਰੇਸ਼ ਮਹਾਜਨ ਸ਼ਾਮਿਲ ਹੋਏ । ਇਸ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਦਵਿੰਦਰ ਮਲਹੋਤਰਾ ਸਮੇਤ ਕਈ ਪਤਵੰਤੇ ਸੱਜਣਾਂ ਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ । ਸਾਰੇ ਮਹਿਮਾਨਾਂ ਨੇ ਸਮਿਤੀ ਵਲੋਂ ਕਰਵਾਏ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ।