ਅਲੀ ਦਾ ਦਰਬਾਰ ਸੁਸਾਇਟੀ ਵਲੋਂ ਬਾਬਾ ਜੀ ਦਾ ਭੰਡਾਰਾ ਕਰਵਾਇਆ
ਤਾਰਾਗੜ੍ਹ, 26 ਅਕਤੂਬਰ (ਸੋਹਨ ਲਾਲ)-ਤਾਰਾਗੜ੍ਹ ਅਧੀਨ ਆਉਂਦੇ ਪਿੰਡ ਭਟੋਆ ਵਿਚ ਅਲੀ ਦਾ ਦਰਬਾਰ ਸੁਸਾਇਟੀ ਵਲੋਂ ਬਾਬਾ ਜੀ ਦਾ ਭੰਡਾਰਾ ਕਰਵਾਇਆ ਗਿਆ। ਇਸ ਦੇ ਤਹਿਤ ਮੁਖੀ ਸਾਈਂ ਰਾਕੇਸ਼ ਕੁਮਾਰ ਬਾਬਾ ਨੇ ਦੱਸਿਆ ਕਿ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਦੁਪਹਿਰ 11 ਵਜੇ ਕੰਜਕ ਪੂਜਨ ਕੀਤਾ ਗਿਆ ਤੇ ਦੁਪਹਿਰ 12 ਵਜੇ ਪੰਜਾਬ ਦੇ ਪ੍ਰਸਿੱਧ ਕੱਵਾਲ ਸੂਫੀ ਗਾਇਕ ਗੁਰਮੇਜ ਬਖਸ਼ੀ ਸ੍ਰੀ ਨੇ ਆਪਣੀ ਸੁਰੀਲੀ ਆਵਾਜ਼ ’ਚ ਕੱਵਾਲੀਆਂ ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕੀਤਾ ।
ਤਾਰਾਗੜ੍ਹ, 26 ਅਕਤੂਬਰ (ਸੋਹਨ ਲਾਲ)-ਤਾਰਾਗੜ੍ਹ ਅਧੀਨ ਆਉਂਦੇ ਪਿੰਡ ਭਟੋਆ ਵਿਚ ਅਲੀ ਦਾ ਦਰਬਾਰ ਸੁਸਾਇਟੀ ਵਲੋਂ ਬਾਬਾ ਜੀ ਦਾ ਭੰਡਾਰਾ ਕਰਵਾਇਆ ਗਿਆ। ਇਸ ਦੇ ਤਹਿਤ ਮੁਖੀ ਸਾਈਂ ਰਾਕੇਸ਼ ਕੁਮਾਰ ਬਾਬਾ ਨੇ ਦੱਸਿਆ ਕਿ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਦੁਪਹਿਰ 11 ਵਜੇ ਕੰਜਕ ਪੂਜਨ ਕੀਤਾ ਗਿਆ ਤੇ ਦੁਪਹਿਰ 12 ਵਜੇ ਪੰਜਾਬ ਦੇ ਪ੍ਰਸਿੱਧ ਕੱਵਾਲ ਸੂਫੀ ਗਾਇਕ ਗੁਰਮੇਜ ਬਖਸ਼ੀ ਸ੍ਰੀ ਨੇ ਆਪਣੀ ਸੁਰੀਲੀ ਆਵਾਜ਼ ’ਚ ਕੱਵਾਲੀਆਂ ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕੀਤਾ । ਇਸ ਤੋਂ ਬਾਅਦ ਦੁਪਹਿਰ ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਛਕਾਇਆ ਗਿਆ ਤੇ ਲੋਕਾਂ ਵਿਚ ਬਾਬਾ ਜੀ ਦਾ ਪ੍ਰਸ਼ਾਦ ਵਰਤਾਇਆ ਗਿਆ । ਇਸ ਮੌਕੇ ਸਾਈਂ ਰਾਕੇਸ਼ ਬਾਬਾ, ਅਮਰਜੀਤ, ਸੋਨੂੰ ਸਾਈਂ, ਬਿੱਟੂ ਸਾਈਂ, ਸੁਖਦੇਵ ਸਾਈਂ, ਰਵੀ ਕੁਮਾਰ, ਟਿੰਕੂ, ਅਮਰਜੀਤ, ਦਰਸ਼ਨ ਕੁਮਾਰ, ਲਾਂਬਾ, ਰਾਜ ਕੁਮਾਰ ਰਾਜੂ, ਜਸਪਾਲ, ਹੀਰਾ ਲਾਲ, ਰੌਸ਼ਨ ਲਾਲ, ਸਾਹਿਲ ਕੁਮਾਰ ਆਦਿ ਸੰਗਤਾਂ ਹਾਜ਼ਰ ਸਨ ।