29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਐਸ.ਐਮ.ਡੀ.ਆਰ.ਐਸ.ਡੀ. ਸਕੂਲ ਵਿਖੇ ਪੋਕਸੋ ਜਾਗਰੂਕਤਾ ਸੈਮੀਨਾਰ

ਪਠਾਨਕੋਟ, 27 ਅਕਤੂਬਰ (ਸੰਧੂ)-ਵਿਦਿਆਰਥੀਆਂ ਨੂੰ ‘ਪੋਕਸੋ ਐਕਟ 2012’ ਬਾਰੇ ਜਾਗਰੂਕ ਕਰਨ ਲਈ ਐਸ. ਐਮ.

Ad Position 21
No active advertisement
ਅਜੀਤ ਡੈਸਕ 28-10-2026
ਪਠਾਨਕੋਟ, 27 ਅਕਤੂਬਰ (ਸੰਧੂ)-ਵਿਦਿਆਰਥੀਆਂ ਨੂੰ ‘ਪੋਕਸੋ ਐਕਟ 2012’ ਬਾਰੇ ਜਾਗਰੂਕ ਕਰਨ ਲਈ ਐਸ.ਐਮ.ਡੀ.ਆਰ.ਐਸ.ਡੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰੇਣੂਕਾ ਕਟੋਚ ਤੇ ਸਟਾਫ਼ ਮੈਂਬਰਾਂ ਨੇ ਮਾਣਯੋਗ ਸਿਵਲ ਜੱਜ ਨਾਜ਼ਮੀਨ ਸਿੰਘ, ਪੈਨਲ ਐਡਵੋਕੇਟ ਰਵਿੰਦਰ ਕੁਮਾਰ ਭੰਡਾਰੀ, ਰਿਸੋਰਸ ਪਰਸਨ ਤਨੀਸ਼ਾ ਖੰਨਾ ਤੇ ਪੀ.ਐਲ.ਵੀ. ਬਲਵਾਨ ਸਿੰਘ ਦਾ ਸਵਾਗਤ ਕੀਤਾ । ਸੈਮੀਨਾਰ ਦੌਰਾਨ ਮਾਣਯੋਗ ਸਿਵਲ ਜੱਜ ਨਾਜ਼ਮੀਨ ਸਿੰਘ ਅਤੇ ਰਿਸੋਰਸ ਪਰਸਨ ਤਨੀਸ਼ਾ ਖੰਨਾ ਨੇ ਵਿਦਿਆਰਥੀਆਂ ਨੂੰ ਪੋਕਸੋ ਐਕਟ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ । ਉਨ੍ਹਾਂ ਬੱਚਿਆਂ ਦੀ ਸੁਰੱਖਿਆ, ਉਨ੍ਹਾਂ ਦੇ ਅਧਿਕਾਰਾਂ, ਚੰਗੇ ਤੇ ਮਾੜੇ ਛੋਹ ਨੂੰ ਪਛਾਣਨ ਤੇ ਕਿਸੇ ਵੀ ਅਣਉਚਿਤ ਵਿਵਹਾਰ ਪ੍ਰਤੀ ਸੁਚੇਤ ਰਹਿਣ ਦੀ ਮਹੱਤਤਾ ’ਤੇ ਚਾਨਣਾ ਪਾਇਆ । ਇਸ ਮੌਕੇ ਵਿਦਿਆਰਥੀਆਂ ਨੇ ਪੋਕਸੋ ਜਾਗਰੂਕਤਾ ਵਿਸ਼ੇ ’ਤੇ ਇਕ ਨੁੱਕੜ ਨਾਟਕ ਪੇਸ਼ ਕੀਤਾ ਤੇ ਆਕਰਸ਼ਕ ਪੋਸਟਰ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਬਾਲ ਸੁਰੱਖਿਆ ਤੇ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ । ਪ੍ਰੋਗਰਾਮ ਦੇ ਅੰਤ ’ਚ ਪ੍ਰਿੰਸੀਪਲ ਰੇਣੂਕਾ ਕਟੋਚ ਨੇ ਸਕੂਲ ਪ੍ਰਬੰਧਨ ਵਲੋਂ, ਪੋਕਸੋ ਟੀਮ ਦੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਤੇ ਵਿਦਿਆਰਥੀਆਂ ’ਚ ਜਾਗਰੂਕਤਾ ਵਧਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਵਿਚ ਕਰਵਾਚੌਥ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਪਲੇਸਮੈਂਟ ਡਰਾਈਵ ਦੌਰਾਨ 12 ਵਿਦਿਆਰਥੀਆਂ ਦੀ ਚੋਣ
Ad Position 24