ਮਿਡ-ਡੇ-ਮੀਲ, ਹੁਣ ਅਸਮਰੱਥ ਹਾਂ : ਜੌਲੀ ਸੁਖਦੀਪ ਸਿੰਘ
ਬਟਾਲਾ, 28 ਅਕਤੂਬਰ (ਸਤਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਸ਼ੁਕਰਪੁਰਾ, ਬਲਾਕ ਬਟਾਲਾ-2, ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਅਧਿਆਪਕ ਜੌਲੀ ਸੁਖਦੀਪ ਸਿੰਘ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਸਕੂਲ ’ਚ ਮਿਡ-ਡੇ-ਮੀਲ ਦਾ ਖਰਚਾ ਉਹ ਖੁਦ ਆਪਣੀ ਜੇਬ ’ਚੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਅੱਗੇ ਮਿਡ-ਡੇ-ਮੀਲ ਚਲਾਉਣ ਲਈ ਮੈਂ ਅਸਮਰੱਥ ਹਾਂ।
ਜ
ਜੌਲੀ ਸੁਖਦੀਪ ਸਿੰਘ
29-10-2026
ਬਟਾਲਾ, 28 ਅਕਤੂਬਰ (ਸਤਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਸ਼ੁਕਰਪੁਰਾ, ਬਲਾਕ ਬਟਾਲਾ-2, ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਅਧਿਆਪਕ ਜੌਲੀ ਸੁਖਦੀਪ ਸਿੰਘ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਸਕੂਲ ’ਚ ਮਿਡ-ਡੇ-ਮੀਲ ਦਾ ਖਰਚਾ ਉਹ ਖੁਦ ਆਪਣੀ ਜੇਬ ’ਚੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਅੱਗੇ ਮਿਡ-ਡੇ-ਮੀਲ ਚਲਾਉਣ ਲਈ ਮੈਂ ਅਸਮਰੱਥ ਹਾਂ। ਸਰਕਾਰ ਵਲੋਂ ਮਿਡ-ਡੇ-ਮੀਲ ਦਾ ਫੰਡ ਜਾਂ ਰਾਸ਼ੀ ਸਮੇਂ ਸਿਰ ਜਾਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ’ਚ ਲਗਭਗ 280 ਬੱਚੇ ਪੜ੍ਹਦੇ ਹਨ, ਜਿਨ੍ਹਾਂ ਦਾ ਰੋਜ਼ਾਨਾ ਖਾਣੇ ਦਾ ਖਰਚਾ ਬਹੁਤ ਵੱਡਾ ਹੁੰਦਾ ਹੈ, ਜੋ ਕਿ ਕਿਸੇ ਇਕ ਅਧਿਆਪਕ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਰੋਜ਼ਾਨਾ ਨਵੇਂ ਫਰਮਾਨ ਜਾਰੀ ਕੀਤੇ ਜਾ ਰਹੇ ਹਨ, ਜਿਸ ਤਹਿਤ ਮਿਡ ਡੇ ਮੀਲ ਦੇ ਬਿੱਲ ਆਨਲਾਈਨ ਭੇਜਣ ਸਬੰਧੀ ਕਈ ਤਰ੍ਹਾਂ ਦੀਆਂ ਅੜਚਨਾਂ ਖੜੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੈ। ਮੁੱਖ ਅਧਿਆਪਕ ਜੌਲੀ ਸੁਖਦੀਪ ਸਿੰਘ ਨੇ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਿੱਲ ਭੇਜਣ ਸਬੰਧੀ ਬਣਾਈ ਗਈ ਇਸ ਅਤਿ ਔਖੀ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾਵੇ ਤੇ ਮਿਡ-ਡੇ-ਮੀਲ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਜਾਂ ਫਿਰ ਸਰਕਾਰ ਇਸ ਸਕੀਮ ਨੂੰ ਆਪਣੀ ਜ਼ਿੰਮੇਵਾਰੀ ’ਤੇ ਚਲਾਏ। ਉਨ੍ਹਾਂ ਕਿਹਾ ਕਿ ਜੇਕਰ ਫੰਡ ਨਾ ਆਇਆ ਤਾਂ ਸਕੂਲ ਵਿਚ ਮਿਡ-ਡੇ-ਮੀਲ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਨਾਲ ਗਰੀਬ ਬੱਚਿਆਂ ਦਾ ਭਾਰੀ ਨੁਕਸਾਨ ਹੋਵੇਗਾ।