29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਰਿਆੜਕੀ ਪਬਲਿਕ ਸਕੂਲ ਦੇ ਗੁਣਵੀਰ ਸਿੰਘ ਨੇ ਵੇਟ ਲਿਫਟਿੰਗ ’ਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਬਟਾਲਾ, 28 ਅਕਤੂਬਰ (ਸਤਿੰਦਰ ਸਿੰਘ)-ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਹੋਣਹਾਰ ਖਿਡਾਰੀ ਗੁਣਵੀਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਸੀਜ਼ਨ-4 ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਹੋਏ ਅੰਤਰ ਜ਼ਿਲ੍ਹਾ ਵੇਟ ਲਿਫਟਿੰਗ ਮੁਕਾਬਲਿਆਂ ’ਚ ਅੰਡਰ-14 ਵਰਗ ਦੇ 60 ਕਿਲੋਗ੍ਰਾਮ ਭਾਰ ਵਰਗ ਵਿਚ 70 ਕਿਲੋ ਭਾਰ ਚੁੱਕ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਚੋਣਵੇਂ ਖਿਡਾਰੀਆਂ ਨੇ ਭਾਗ ਲਿਆ।

Ad Position 21
No active advertisement
ਵੇਟ ਲਿਫਟਿੰਗ ਮੁਕਾਬਲੇ ’ਚ ਪੰਜਾਬ ’ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਗੁਣਵੀਰ ਸਿੰਘ ਨੂੰ ਸਨਮਾਨਿਤ ਕਰਦੇ ਸਕੂਲ ਪ੍ਰਬੰਧਕ। ਅਜੀਤ ਤਸਵੀਰ 29-10-2026
ਬਟਾਲਾ, 28 ਅਕਤੂਬਰ (ਸਤਿੰਦਰ ਸਿੰਘ)-ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਹੋਣਹਾਰ ਖਿਡਾਰੀ ਗੁਣਵੀਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਸੀਜ਼ਨ-4 ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਹੋਏ ਅੰਤਰ ਜ਼ਿਲ੍ਹਾ ਵੇਟ ਲਿਫਟਿੰਗ ਮੁਕਾਬਲਿਆਂ ’ਚ ਅੰਡਰ-14 ਵਰਗ ਦੇ 60 ਕਿਲੋਗ੍ਰਾਮ ਭਾਰ ਵਰਗ ਵਿਚ 70 ਕਿਲੋ ਭਾਰ ਚੁੱਕ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਚੋਣਵੇਂ ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਗੁਰਦਾਸਪੁਰ ਦੀ ਨੁਮਾਇੰਦਗੀ ਕਰਦਿਆਂ ਗੁਣਵੀਰ ਨੇ ਆਪਣੀ ਤਾਕਤ, ਤਕਨੀਕ ਤੇ ਸੰਜਮ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਆਪਣੇ ਮਾਪਿਆਂ, ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਜਿੱਤ ਉਪਰੰਤ ਸਕੂਲ ਪਹੁੰਚਣ ’ਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਗੁਣਵੀਰ ਸਿੰਘ ਅਤੇ ਉਸ ਦੇ ਪਿਤਾ ਦਿਲਬਾਗ ਸਿੰਘ ਪਿੰਡ ਭਾਮੜੀ ਦਾ ਵਿਸ਼ੇਸ਼ ਸਨਮਾਨ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਸਕੂਲ ਦੇ ਡੀ.ਪੀ. ਜਤਿੰਦਰ ਕੁਮਾਰ ਨੇ ਦੱਸਿਆ ਕਿ ਗੁਣਵੀਰ ਛੋਟੀ ਉਮਰ ਤੋਂ ਹੀ ਅਨੁਸ਼ਾਸਨ ਨਾਲ ਅਭਿਆਸ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਚਿੰਗ ਸਟਾਫ਼ ਦੀ ਸੁਚੱਜੀ ਅਗਵਾਈ ਅਤੇ ਖਿਡਾਰੀ ਦੀ ਲਗਨ ਨੇ ਮਿਲ ਕੇ ਇਹ ਸੁਨਹਿਰੀ ਪ੍ਰਾਪਤੀ ਸੰਭਵ ਬਣਾਈ ਹੈ। ਸਕੂਲ ਦੇ ਸੰਚਾਲਕ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਗੁਣਵੀਰ ਦੀ ਇਹ ਜਿੱਤ ਉਸ ਦੀ ਸਵੇਰ-ਸ਼ਾਮ ਦੀ ਮੁੜ੍ਹਕੇ ਭਰੀ ਮਿਹਨਤ ਦਾ ਨਤੀਜਾ ਹੈ। ਪ੍ਰਿੰਸੀਪਲ ਇੰਦਰਜੀਤ ਕੌਰ ਨੇ ਖਿਡਾਰੀ, ਉਸ ਦੇ ਮਾਪਿਆਂ ਤੇ ਖੇਡ ਵਿੰਗ ਦੇ ਸਮੁੱਚੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਖੇਡਾਂ ਬੱਚਿਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਮੋਬਾਈਲ ਦੀ ਲਤ ਤੋਂ ਦੂਰ ਰੱਖਦੀਆਂ ਹਨ। ਗੁਣਵੀਰ ਦੀ ਇਹ ਜਿੱਤ ਹਰ ਉਸ ਮਾਂ-ਬਾਪ ਲਈ ਪ੍ਰੇਰਨਾ ਹੈ, ਜੋ ਆਪਣੇ ਬੱਚਿਆਂ ਨੂੰ ਸਕਰੀਨ ਤੋਂ ਹਟਾ ਕੇ ਮੈਦਾਨ ਵੱਲ ਤੋਰਨਾ ਚਾਹੁੰਦੇ ਹਨ, ਕਿਉਂਕਿ ਮੈਦਾਨ ਵਿੱਚ ਡਿੱਗਿਆ ਪਸੀਨਾ ਹੀ ਕੱਲ੍ਹ ਦੇ ਤਗਮਿਆਂ ਦੀ ਨੀਂਹ ਬਣਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਕੋਹਾਲੀ ’ਚ ਪ੍ਰਾਪਰਟੀ ਕਾਰਡ ਵੰਡੇ ਅਗਲੀ ਖ਼ਬਰ ਮਿਡ-ਡੇ-ਮੀਲ, ਹੁਣ ਅਸਮਰੱਥ ਹਾਂ : ਜੌਲੀ ਸੁਖਦੀਪ ਸਿੰਘ
Ad Position 24