‘ ਆਪ’ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ
ਧਾਰੀਵਾਲ, 25 ਨਵੰਬਰ (ਲਖਬੀਰ ਸਿੰਘ ਖੁੰਡਾ)-ਇਥੋਂ ਨਜ਼ਦੀਕ ਪਿੰਡ ਬੰਦੇਸਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ, ਜਦ ਲਖਬੀਰ ਸਿੰਘ ਦੀ ਅਗਵਾਈ ਵਿਚ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ। ਸ਼ਾਮਿਲ ਹੋਣ ਵਾਲਿਆਂ ਨੂੰ ਹਲਕਾ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਵਲੋਂ ਸਨਮਾਨ ਕੀਤਾ ਗਿਆ।
ਧਾਰੀਵਾਲ, 25 ਨਵੰਬਰ (ਲਖਬੀਰ ਸਿੰਘ ਖੁੰਡਾ)-ਇਥੋਂ ਨਜ਼ਦੀਕ ਪਿੰਡ ਬੰਦੇਸਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ, ਜਦ ਲਖਬੀਰ ਸਿੰਘ ਦੀ ਅਗਵਾਈ ਵਿਚ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ। ਸ਼ਾਮਿਲ ਹੋਣ ਵਾਲਿਆਂ ਨੂੰ ਹਲਕਾ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਵਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਪੂਰਾ ਮਾਣ-ਸਨਮਾਨ ਕੀਤਾ ਜਾਵੇਗਾ। ਸ਼ਾਮਲ ਹੋਣ ਵਾਲਿਆਂ ਵਿਚ ਲਖਬੀਰ ਸਿੰਘ, ਰਜਿੰਦਰ ਸਿੰਘ ਮੈਂਬਰ ਪੰਚਾਇਤ, ਮਹਿੰਦਰ ਸਿੰਘ ਨੰਬਰਦਾਰ, ਅਮਰ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ, ਜੋਗਾ ਸਿੰਘ ਤੋਂ ਇਲਾਵਾ ਹੋਰ ਵੀ ਸ਼ਾਮਿਲ ਹੋਏ। ਇਸ ਮੌਕੇ ਨਗਿੰਦਰ ਸਿੰਘ ਸਿੱਧਵਾਂ ਜਨਰਲ ਸਕੱਤਰ ਯੂਥ ਪੰਜਾਬ, ਅਮਰਪ੍ਰਤਾਪ ਸਿੰਘ ਕਾਹਲੋਂ ਹਰਜੀ ਪੰਜਾਬ ਸੰਯੁਕਤ ਸਕੱਤਰ ਯੂਥ ਅਕਾਲੀ ਦਲ, ਸੁਖਪਾਲ ਸਿੰਘ ਐਮ.ਡੀ., ਸੁਖਦੇਵ ਸਿੰਘ ਗੋਲਡੀ ਡੇਹਰੀਵਾਲ ਦਰੋਗਾ, ਮੰਡਲ ਪ੍ਰਧਾਨ ਅਮਿਤ ਸੂਦ ਬੀਜੇਪੀ, ਮੀਤ ਪ੍ਰਧਾਨ ਨਿਸ਼ਾਨ ਸਿੰਘ, ਵਿੱਕੀ ਬਲੱਗਣ, ਜੋਤੀ ਮਹਾਜਨ, ਰਾਜਨ ਗੋਇਲ, ਗੁਰਪ੍ਰੀਤ ਸਿੰਘ ਰਿਆੜ ਯੂਥ ਪ੍ਰਧਾਨ ਹਲਕਾ ਕਾਦੀਆਂ, ਮਿਹਰਬਾਨ ਸਿੰਘ ਸਰਕਲ ਪ੍ਰਧਾਨ ਧਾਰੀਵਾਲ ਯੂਥ ਵਿੰਗ, ਮਨਜੀਤ ਸਿੰਘ ਕੰਗ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ਸੋਨੂ ਅਹਿਮਦਾਬਾਦ ਸਰਕਲ ਪ੍ਰਧਾਨ ਬੀਸੀ ਵਿੰਗ, ਲਖਵਿੰਦਰ ਸਿੰਘ ਪੀ.ਏ., ਅਵਤਾਰ ਸਿੰਘ ਕਾਲਾ ਬਾਲਾ ਸਰਕਲ ਪ੍ਰਧਾਨ, ਦਲੇਰ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਮਿੰਟਾ ਆਲੋਵਾਲ ਜ਼ੋਨ ਪ੍ਰਧਾਨ, ਦਿਲਬਾਗ ਸਿੰਘ ਗੁਰਦਾਸ ਨੰਗਲ ਜ਼ੋਨ ਪ੍ਰਧਾਨ, ਅੰਮ੍ਰਿਤਪਾਲ ਸਿੰਘ, ਅਮਿਤ ਸਿੰਘ, ਸ਼ੀਤਲ ਸਿੰਘ ਸਿੰਘਪੁਰ, ਗੁਰਵੇਲ ਸਿੰਘ ਸਿੰਘਪੁਰਾ, ਸਵਰਨ ਸਿੰਘ ਥਾਣੇਦਾਰ, ਪ੍ਰਗਟ ਸਿੰਘ ਬੱਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।