ਬਾਬਾ ਰਛਪਾਲ ਸਿੰਘ ਵਲੋਂ ਡਾ. ਗੁਰਦੇਵ ਸਿੰਘ, ਬਾਬਾ ਕਰਮਜੀਤ ਅਤੇ ਐਸ.ਐਚ.ਓ. ਸਤਪਾਲ ਦਾ ਸਨਮਾਨ
ਧਿਆਨਪੁਰ, 25 ਨਵੰਬਰ (ਕੁਲਦੀਪ ਸਿੰਘ ਸੋਨੂੰ)-ਇਲਾਕੇ ਦੀ ਮਹਾਨ ਸ਼ਖਸ਼ੀਅਤ ਅਤੇ ਸਿੱਖ ਧਰਮ ਦਾ ਦ੍ਰਿੜਤਾ ਨਾਲ ਪ੍ਰਚਾਰ ਕਰਨ ਵਾਲੇ ਬਾਬਾ ਰਛਪਾਲ ਸਿੰਘ ਪਰਮੇਸ਼ਰ ਨਗਰ ਵਾਲਿਆਂ ਨੇ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਮੁਖੀ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ, ਬਾਬਾ ਕਰਮਜੀਤ ਮੁਖੀ ਬਾਬਾ ਦੀਪ ਸਿੰਘ ਗੁਰਦੁਆਰਾ ਧਾਰੋਵਾਲੀ ਅਤੇ ਐਸ.
ਧਿਆਨਪੁਰ, 25 ਨਵੰਬਰ (ਕੁਲਦੀਪ ਸਿੰਘ ਸੋਨੂੰ)-ਇਲਾਕੇ ਦੀ ਮਹਾਨ ਸ਼ਖਸ਼ੀਅਤ ਅਤੇ ਸਿੱਖ ਧਰਮ ਦਾ ਦ੍ਰਿੜਤਾ ਨਾਲ ਪ੍ਰਚਾਰ ਕਰਨ ਵਾਲੇ ਬਾਬਾ ਰਛਪਾਲ ਸਿੰਘ ਪਰਮੇਸ਼ਰ ਨਗਰ ਵਾਲਿਆਂ ਨੇ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਮੁਖੀ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ, ਬਾਬਾ ਕਰਮਜੀਤ ਮੁਖੀ ਬਾਬਾ ਦੀਪ ਸਿੰਘ ਗੁਰਦੁਆਰਾ ਧਾਰੋਵਾਲੀ ਅਤੇ ਐਸ.ਐਚ.ਓ. ਕੋਟਲੀ ਸੂਰਤ ਮੱਲ੍ਹੀ ਸ੍ਰੀ ਸਤਪਾਲ ਦਾ ਧਾਰੋਵਾਲੀ ਵਿਖੇ ਇਕ ਵਿਸ਼ੇਸ਼ ਸਮਾਗਮ ਕਰ ਕੇ ਸਮਾਜ ਅਤੇ ਸਿੱਖ ਧਰਮ ਵਿਚ ਵਿਲੱਖਣ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ। ਇਸ ਸਮੇਂ ਉਘੇ ਸਮਾਜ ਸੇਵਕ, ਸਿੱਖੀ ਦੇ ਪ੍ਰਚਾਰਕ ਬਾਬਾ ਰਛਪਾਲ ਸਿੰਘ ਪਰਮੇਸ਼ਰ ਨਗਰ ਵਾਲਿਆਂ ਨੇ ਕਿਹਾ ਕਿ ਸਮਾਜ ਨੂੰ ਨਵੀਂ ਸੇਧ ਦੇਣ ਵਾਲਿਆਂ ਦਾ ਸਤਿਕਾਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਸਮਾਜ ਵਿਚੋਂ ਕੁਰੀਤੀਆਂ ਖਤਮ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਹਰ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਅਤੇ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਸਥਾਪਿਤ ਸ਼ਬਦ ਚੌਕੀ ਪੈਦਲ ਯਾਤਰਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਦੇ ਕਿਲੇ ਸੰਗਤਾਂ ਨੂੰ ਗਈ ਸੀ, ਉਸ ਦੇ ਵਿਚ ਵਡਮੁੱਲਾ ਯੋਗਦਾਨ ਪਾਉਣ ਕਰ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।