ਇਸਾਈ ਆਗੂ ਮੰਗ ਪੱਤਰ ਸੌਪਦੇ ਹੋਏ।
ਧਾਰੀਵਾਲ , 25 ਨਵੰਬਰ (ਸਵਰਨ ਸਿੰਘ )-ਪੰਜਾਬ ਦੇ ਈਸਾਈ ਭਾਈਚਾਰੇ ਦੇ ਇਕ ਵਫ਼ਦ ਨੇ ਅੱਜ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿਚ 14 ਮੰਗਾਂ ਦਾ ਮੰਗ ਪੱਤਰ ਪੇਸ਼ ਕੀਤਾ। ਵਫ਼ਦ ਨੇ ਮੰਗ ਕੀਤੀ ਕਿ ਇਨ੍ਹਾਂ ਮੰਗਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਜਾਵੇ।
ਧਾਰੀਵਾਲ , 25 ਨਵੰਬਰ (ਸਵਰਨ ਸਿੰਘ )-ਪੰਜਾਬ ਦੇ ਈਸਾਈ ਭਾਈਚਾਰੇ ਦੇ ਇਕ ਵਫ਼ਦ ਨੇ ਅੱਜ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿਚ 14 ਮੰਗਾਂ ਦਾ ਮੰਗ ਪੱਤਰ ਪੇਸ਼ ਕੀਤਾ। ਵਫ਼ਦ ਨੇ ਮੰਗ ਕੀਤੀ ਕਿ ਇਨ੍ਹਾਂ ਮੰਗਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਜਾਵੇ। ਇਹ ਮੰਗ ਪੱਤਰ ਸਚਿਨ ਪਾਇਲਟ ਕਾਂਗਰਸ ਕਮੇਟੀ ਇੰਚਾਰਜ ਪੰਜਾਬ ਨੂੰ ਸੌਂਪਿਆ ਗਿਆ। ਇਸ ਮੌਕੇ ਪਰਗਟ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਡਾ.ਅਮਰ ਸਿੰਘ ਚੇਅਰਮੈਨ ਚੋਣ ਮਨੋਰਥ ਕਮੇਟੀ, ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ, ਪੰਜਾਬ ਵਿਧਾਨ ਸਭਾ, ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਲੋਕ ਸਭਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਰਜਕਾਰੀ ਪ੍ਰਧਾਨ, ਪੀ.ਪੀ.ਸੀ.ਸੀ. ਅਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਹਾਜ਼ਰ ਸਨ। ਵਫ਼ਦ ਨੇ ਕਿਹਾ ਕਿ ਈਸਾਈ ਭਾਈਚਾਰੇ ਦੀ ਪੰਜਾਬ ਵਿਚ ਵੱਡੀ ਆਬਾਦੀ ਹੈ, ਜੋ ਮੁੱਖ ਤੌਰ ’ਤੇ ਮਾਝਾ ਅਤੇ ਦੋਆਬਾ ਅਤੇ ਸਾਰੀ ਸਰਹੱਦੀ ਪੱਟੀ ਵਿਚ ਵੱਸਦੀ ਹੈ, ਅਤੇ ਇਹ ਭਾਈਚਾਰਾ ਪੀੜ੍ਹੀਆਂ ਤੋਂ ਕਾਂਗਰਸ ਅਤੇ ਉਸ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਨਾਲ ਖੜ੍ਹਾ ਰਿਹਾ ਹੈ। ਫਿਰ ਵੀ ਈਸਾਈ ਭਾਈਚਾਰੇ ਕੋਲ ਨਾ ਕੋਈ ਆਪਣੀ ਕਾਨੂੰਨੀ ਸੰਸਥਾ ਹੈ, ਨਾ ਵੱਖਰਾ ਬਜਟ ਅਤੇ ਨਾ ਹੀ ਵਿਧਾਨ ਸਭਾ ਵਿਚ ਕੋਈ ਆਵਾਜ਼। ਵਫ਼ਦ ਨੇ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਨੂੰ ਈਸਾਈ ਭਾਈਚਾਰੇ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਅਤੇ ਬੇਨਤੀ ਕੀਤੀ ਕਿ ਸੰਗਠਨ ਨਾਲ ਸਬੰਧਤ ਮੰਗਾਂ ’ਤੇ ਤੁਰੰਤ ਅਮਲ ਕੀਤਾ ਜਾਵੇ। ਵਫ਼ਦ ਦੇ ਵਿਚ ਸ੍ਰੀ ਰੋਸ਼ਨ ਜੋਸਫ਼ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਗੁਰਦਾਸਪੁਰ, ਕਮਲ ਮਸੀਹ ਖੋਖਰ ਐਡਵੋਕੇਟ ਸਾਬਕਾ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ, ਜੇਮਸ ਮਸੀਹ ਜੌਹਲ ਨੰਗਲ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ, ਸੁਦੇਸ਼ ਕੰਡਿਆਰਾ ਚੇਅਰਮੈਨ ਕ੍ਰਿਸਚੀਅਨ ਕੋਆਰਡੀਨੇਸ਼ਨ ਕਮੇਟੀ ਪੰਜਾਬ, ਐਡਵਿਨ ਸੇਠ, ਸੋਨੂ ਜਾਫ਼ ਰ, ਸਾਬਕਾ ਜਨਰਲ ਸਕੱਤਰ ਪੀ.ਪੀ.ਸੀ.ਸੀ., ਵਿਲਸਨ ਮਸੀਹ ਸਾਬਕਾ ਸਰਪੰਚ ਪਿੰਡ ਦੀਨਪੁਰ, ਸੁਲੱਖਣ ਮਸੀਹ ਸਰਪੰਚ, ਪਿੰਡ ਕਾਹਲਵਾਂ, ਸੋਨੂ ਸੰਗਰ, ਰਾਜੀਵ ਦਾਰਾਪੁਰ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ, ਵੀਰੂ, ਸਾਬਕਾ ਸਰਪੰਚ, ਪਿੰਡ ਬਰੋਆ, ਬਿੱਲਾ ਕਲਿਆਣਪੁਰ, ਕਾਕਾ ਆਲੋਵਾਲ, ਨਬੀ ਮਸੀਹ ਬੱਲ, ਸੰਨੀ ਤਰੀਜ਼ਾ ਨਗਰ, ਵਿਲਸਨ ਗਿੱਲ ਆਦਿ ਸ਼ਾਮਿਲ ਸਨ।