ਖਾਟੂ ਸ਼ਾਮ ਦਾ ਪੰਜਵਾਂ ਜਨਮ ਦਿਹਾੜਾ ਮਨਾਇਆ
ਧਾਰੀਵਾਲ, 25 ਨਵੰਬਰ (ਲਖਬੀਰ ਸਿੰਘ ਖੁੰਡਾ)-ਖਾਟੂ ਸ਼ਾਮ ਦੇ ਪੰਜਵੇਂ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਧਾਨ ਡਾ. ਮਨੀਸ਼ ਗੌਤਮ, ਕੈਸ਼ੀਅਰ ਪੰਕਜ ਖੰਨਾ ਅਤੇ ਸੈਕਟਰੀ ਮਨੀ ਖੋਸਲਾ ਦੇ ਪ੍ਰਬੰਧਾਂ ਹੇਠ ਖਾਟੂ ਸ਼ਾਮ ਗਰੁੱਪ ਧਾਰੀਵਾਲ ਵਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿਚ ਜੰਮੂ ਤੋਂ ਗਾਇਕ ਨਿਖਲ ਭਾਰਤੀ ਤੇ ਰੌਸ਼ਨ ਪ੍ਰਿੰਸ ਨੇ ਖਾਟੂ ਸ਼ਾਮ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਧਾਰੀਵਾਲ, 25 ਨਵੰਬਰ (ਲਖਬੀਰ ਸਿੰਘ ਖੁੰਡਾ)-ਖਾਟੂ ਸ਼ਾਮ ਦੇ ਪੰਜਵੇਂ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਧਾਨ ਡਾ. ਮਨੀਸ਼ ਗੌਤਮ, ਕੈਸ਼ੀਅਰ ਪੰਕਜ ਖੰਨਾ ਅਤੇ ਸੈਕਟਰੀ ਮਨੀ ਖੋਸਲਾ ਦੇ ਪ੍ਰਬੰਧਾਂ ਹੇਠ ਖਾਟੂ ਸ਼ਾਮ ਗਰੁੱਪ ਧਾਰੀਵਾਲ ਵਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿਚ ਜੰਮੂ ਤੋਂ ਗਾਇਕ ਨਿਖਲ ਭਾਰਤੀ ਤੇ ਰੌਸ਼ਨ ਪ੍ਰਿੰਸ ਨੇ ਖਾਟੂ ਸ਼ਾਮ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹਲਕਾ ਕਾਦੀਆਂ ਦੇ ਇੰਚਾਰਜ ਕਵਲਪ੍ਰੀਤ ਸਿੰਘ ਕਾਕੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਇਸ ਮੌਕੇ ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਨਗਰ ਕੌਂਸਲਰ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਬਿੱਟੂ, ਡਾਕਟਰ ਮਨੀਸ਼ ਗੌਤਮ, ਪੰਕਜ ਖੰਨਾ, ਮਨੀਸ਼ ਗੌਤਮ, ਪਾਰਸ ਮਹਾਜਨ, ਮਨੀ ਖੋਸਲਾ, ਰਜਤ ਮਹਾਜਨ, ਸੋਨੂ ਮਹਾਜਨ, ਹਰੀਸ਼ ਕੋਹਲੀ, ਸੋਨਾ ਮਲਹੋਤਰਾ, ਵਿਕਾਸ ਖੋਸਲਾ, ਸੋਨੂੰ, ਕਾਕਾ, ਵਿੱਕੀ ਬਲੱਗਣ, ਸੁਖਦੇਵ ਸਿੰਘ ਗੋਲਡੀ ਡੇਅਰੀਵਾਲ ਦਰੋਗਾ, ਮਿਹਰਬਾਨ ਸਿੰਘ ਸਰਕਲ ਪ੍ਰਧਾਨ ਧਾਰੀਵਾਲ ਯੂਥ ਅਕਾਲੀ ਦਲ, ਮਨਜੀਤ ਸਿੰਘ ਕੰਗ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਖਵਿੰਦਰ ਸਿੰਘ ਸੋਨੂੰ ਅਹਿਮਦਾਬਾਦ ਸਰਕਲ ਪ੍ਰਧਾਨ ਬੀ.ਸੀ. ਵਿੰਗ, ਮੁਸਤਾਕ ਮਸੀਹ ਬੱਲ ਸਰਕਲ ਪ੍ਰਧਾਨ ਐਸ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ, ਲਖਵਿੰਦਰ ਸਿੰਘ ਪੀ.ਏ. ਕਾਕੀ, ਦਲੇਰ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਮਿੰਟਾ ਆਲੋਵਾਲ ਜ਼ੋਨ ਪ੍ਰਧਾਨ, ਦਿਲਬਾਗ ਸਿੰਘ ਗੁਰਦਾਸ ਨੰਗਲ ਜ਼ੋਨ ਪ੍ਰਧਾਨ, ਰਾਮ ਪਾਲ ਬੱਲ, ਮੱਖਣ ਸਿੰਘ ਕਾਹਲੋਂ, ਅਮਿਤ ਸਿੰਘ, ਸੀਤਲ ਸਿੰਘ ਸਿੰਘਪੁਰ, ਅਜੇ ਕੁਮਾਰ ਤਰੀਜਾ ਨਗਰ, ਸਵਰਨ ਸਿੰਘ ਥਾਣੇਦਾਰ ਰਿਟਾਇਰ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ।