ਚਾਵਾ ਤੋਂ ਕਰਾਲ ਤੇ ਗੁਰਦੁਆਰਾ ਸਾਹਿਬ ਘੱਲੂਘਾਰਾ ਨੂੰ ਜਾਂਦੀ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟੀ
ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)-ਪਿੰਡ ਚਾਵਾ ਤੋਂ ਕਰਾਲ ਅਤੇ ਗੁਰਦੁਆਰਾ ਘੱਲੂਘਾਰਾ ਸਾਹਿਬ ਨੂੰ ਜਾਣ ਵਾਲੀ ਸੰਪਰਕ ਸੜਕ ਥਾਂ ਥਾਂ ਤੋਂ ਟੁੱਟੀ ਹੋਣ ਕਾਰਨ ਰਾਹਗੀਰ ਤੇ ਸ਼ਰਧਾਲੂ ਕਾਫੀ ਪ੍ਰੇਸ਼ਾਨ ਹਨ। ਇਸ ਸਬੰਧੀ ਸਰਵਨ ਸਿੰਘ, ਕਿਸਾਨ ਆਗੂ ਲਖਵਿੰਦਰ ਸਿੰਘ, ਤਜਿੰਦਰ ਸਿੰਘ ਔਲਖ, ਬਿਮਲ ਸ਼ਰਮਾ ਤੇ ਵਿਸ਼ਵਨਾਥ ਸ਼ਰਮਾ ਨੇ ਦੱਸਿਆ ਕਿ ਸੜਕ ਬਹੁਤ ਜਗਾ ਤੋਂ ਨੀਵੀਂ ਹੋ ਚੁੱਕੀ ਹੈ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਹੈ।
ਪ
ਪਿੰਡ ਚਾਵਾ ਤੋਂ ਕਰਾਲ ਅਤੇ ਗੁਰਦੁਆਰਾ ਸਾਹਿਬ ਘੱਲੂਘਾਰਾ ਨੂੰ ਜਾਂਦੀ ਖਸਤਾ ਹਾਲਤ ਸੰਪਰਕ ਸੜਕ। ਤਸਵੀਰ: ਅਸ਼ੋਕ ਸ਼ਰਮਾ
26-11-2026
ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)-ਪਿੰਡ ਚਾਵਾ ਤੋਂ ਕਰਾਲ ਅਤੇ ਗੁਰਦੁਆਰਾ ਘੱਲੂਘਾਰਾ ਸਾਹਿਬ ਨੂੰ ਜਾਣ ਵਾਲੀ ਸੰਪਰਕ ਸੜਕ ਥਾਂ ਥਾਂ ਤੋਂ ਟੁੱਟੀ ਹੋਣ ਕਾਰਨ ਰਾਹਗੀਰ ਤੇ ਸ਼ਰਧਾਲੂ ਕਾਫੀ ਪ੍ਰੇਸ਼ਾਨ ਹਨ। ਇਸ ਸਬੰਧੀ ਸਰਵਨ ਸਿੰਘ, ਕਿਸਾਨ ਆਗੂ ਲਖਵਿੰਦਰ ਸਿੰਘ, ਤਜਿੰਦਰ ਸਿੰਘ ਔਲਖ, ਬਿਮਲ ਸ਼ਰਮਾ ਤੇ ਵਿਸ਼ਵਨਾਥ ਸ਼ਰਮਾ ਨੇ ਦੱਸਿਆ ਕਿ ਸੜਕ ਬਹੁਤ ਜਗਾ ਤੋਂ ਨੀਵੀਂ ਹੋ ਚੁੱਕੀ ਹੈ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਹੈ। ਖਾਸ ਕਰਕੇ ਪਿੰਡ ਲਮੀਨ ਤੇ ਚਾਵਾ ਨੇੜੇ ਹੇਠਾਂ ਧੱਸ ਚੁੱਕੀ ਹੈ ਅਤੇ ਮਾਮੂਲੀ ਜਿਹੀ ਬਰਸਾਤ ਜਾਂ ਪਿੰਡ ਦਾ ਗੰਦਾ ਪਾਣੀ ਸੜਕ ’ਤੇ ਖੜਾ ਰਹਿਣ ਨਾਲ ਜਿਥੇ ਲੋਕਾਂ ਨੂੰ ਲੰਘਣ ਵਿਚ ਮੁਸ਼ਕਿਲ ਆਉਂਦੀ ਹੈ, ਉਥੇ ਮੱਖੀਆਂ ਮੱਛਰ ਦੀ ਭਰਮਾਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਨਜਦੀਕ ਸੜਕ ਕਿਨਾਰੇ ਵੀ ਰੁੜ ਚੁੱਕੇ ਹਨ ਅਤੇ ਤੇਜ਼ ਵਾਹਨ ਆਉਣ ਕਰਕੇ ਇਨ੍ਹਾਂ ਵਿਚ ਡਿੱਗ ਕੇ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹਲਕਾ ਵਿਧਾਇਕਾ ਅਤੇ ਹਲਕਾ ਇੰਚਾਰਜ ਦੇ ਧਿਆਨ ਹਿਤ ਵੀ ਲਿਆ ਚੁੱਕੇ ਹਾਂ, ਫਿਰ ਵੀ ਸੜਕ ਦੀ ਮੁਰੰਮਤ ਨਹੀਂ ਹੋ ਰਹੀ। ਜਿਸ ਕਰਕੇ ਸਬੰਧਿਤ ਵਿਭਾਗ ਖਿਲਾਫ ਭਾਰੀ ਰੋਸ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਧਾਰਮਿਕ ਅਸਥਾਨ ਤੇ ਪਿੰਡਾਂ ਨੂੰ ਮਿਲਾਉਣ ਵਾਲੀ ਸੜਕ ਦੀ ਮੁਰੰਮਤ ਕਰਵਾਉਣ ਲਈ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਨੂੰ ਹੁਕਮ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੁਸ਼ਕਿਲ ਦਾ ਹੱਲ ਹੋ ਸਕੇ।