ਅਬੋਹਰ, 1 ਜਨਵਰੀ (ਸੁਖਜੀਤ ਸਿੰਘ ਬਰਾੜ)-ਸਥਾਨਕ ਐਮ. ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਨਵਾਂ ਸਾਲ ਕਾਲਜ 'ਚ ਇਕ ਸਮਾਗਮ ਕਰ ਮਨਾਇਆ | ਇਸ ਦੌਰਾਨ ਕਾਲਜ ਦੇ ਨਿਰਦੇਸ਼ਕ ਆਰ. ਪੀ. ਅਸੀਜਾ ਨੇ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ | ਇਸ ਦੌਰਾਨ ਵੱਖ-ਵੱਖ ਵਿਦਿਆਰਥੀਆਂ ਵਲੋਂ ਨਵੇਂ ਸਾਲ ਦੀ ਸ਼ੁਰੂਆਤ 'ਤੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ | ਵਿਦਿਆਰਥੀਆਂ ਵਲੋਂ ਕਵਿਤਾਵਾਂ, ਗੀਤ ਆਦਿ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ | ਕਾਲਜ ਦੇ ਪਿ੍ੰਸੀਪਲ ਸੁਨੀਤਾ ਆਰੀਆ ਨੇ ਕਿਹਾ ਕਿ ਇਹ ਨਵਾਂ ਸਾਲ 2026 ਆਪ ਸਭ ਲਈ ਨਵੀਆਂ ਖ਼ੁਸ਼ੀਆਂ ਲੈ ਕੇ ਆਵੇ | ਤੁਸੀਂ ਸਭ ਵੀ ਇਸ ਵਰ੍ਹੇ 'ਚ ਖ਼ੂਬ ਤਰੱਕੀਆਂ ਕਰੋਂ |